ਅਫਗਾਨਿਸਤਾਨ ਟੀਮ ਦੇ ਸਾਬਕਾ ਕਪਤਾਨ ਅਸਗਰ ਅਫਗਾਨ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 31 ਅਕਤੂਬਰ ਨੂੰ ਨਾਮੀਬੀਆ ਖਿਲਾਫ ਹੋਣ ਵਾਲਾ ਮੈਚ ਉਸ ਦੇ ਕਰੀਅਰ ਦਾ ਆਖਰੀ ਮੈਚ ਹੋਵੇਗਾ। ਆਪਣੇ ਕਰੀਅਰ ਵਿੱਚ ਅਫਗਾਨ ਨੇ 114 ਵਨਡੇ ਅਤੇ 6 ਟੈਸਟ ਮੈਚ ਖੇਡੇ ਹਨ। ਇਸ ਤੋਂ ਇਲਾਵਾ ਉਹ ਨਾਮੀਬੀਆ ਖਿਲਾਫ ਮੈਚ ਤੱਕ 75 ਟੀ-20 ਮੈਚ ਖੇਡ ਚੁੱਕੇ ਹਨ। ਅਸਗਰ ਅਫਗਾਨ ਨੇ ਤਿੰਨੋਂ ਫਾਰਮੈਟਾਂ ਵਿੱਚ 4215 ਦੌੜਾਂ ਬਣਾਈਆਂ ਹਨ। ਅਸਗਰ ਨੇ 115 ਮੈਚਾਂ ਵਿੱਚ ਅਫਗਾਨਿਸਤਾਨ ਟੀਮ ਦੀ ਕਪਤਾਨੀ ਕੀਤੀ। ਤੁਹਾਨੂੰ ਦੱਸ ਦੇਈਏ ਕਿ ਅਸਗਰ ਅਫਗਾਨ ਅਫਗਾਨਿਸਤਾਨ ਦੇ ਪਹਿਲੇ ਕਪਤਾਨ ਹਨ, ਜਿਨ੍ਹਾਂ ਨੇ ਅਫਗਾਨਿਸਤਾਨ ਕ੍ਰਿਕਟ ਟੀਮ ਦੀ ਪਹਿਲੀ ਵਾਰ ਟੈਸਟ ਕ੍ਰਿਕਟ ਵਿੱਚ ਕਪਤਾਨੀ ਕੀਤੀ ਹੈ।
ਟੈਸਟ ‘ਚ ਅਸਗਰ ਦੀ ਕਪਤਾਨੀ ‘ਚ ਅਫਗਾਨਿਸਤਾਨ ਨੇ 2 ਟੈਸਟ ਜਿੱਤੇ ਹਨ ਅਤੇ 2 ਟੈਸਟ ਮੈਚ ਹਾਰੇ ਹਨ। ਇਸ ਤੋਂ ਇਲਾਵਾ ਅਸਗਰ ਅਫਗਾਨੀ ਨੇ 59 ਵਨਡੇ ਮੈਚਾਂ ‘ਚ ਕਪਤਾਨੀ ਕੀਤੀ। ਜਿਸ ‘ਚ ਅਫਗਾਨਿਸਤਾਨ ਨੂੰ 34 ਮੈਚਾਂ ‘ਚ ਜਿੱਤ ਅਤੇ 21 ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਅਸਗਰ ਅਫਗਾਨ ਨੇ ਟੀ-20 ‘ਚ 42 ਮੈਚਾਂ ‘ਚ ਅਫਗਾਨਿਸਤਾਨ ਟੀਮ ਦੀ ਕਪਤਾਨੀ ਕੀਤੀ, ਜਿਸ ‘ਚ 42 ਜਿੱਤੇ ਹਨ।
ਸਾਲ 2009 ਵਿੱਚ, ਅਸਗਰ ਨੇ ਸਕੋਲੈਂਡ ਦੇ ਨਾਲ ਖੇਡਦੇ ਹੋਏ ਆਪਣਾ ਵਨਡੇ ਡੈਬਿਊ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 2010 ‘ਚ ਟੀ-20 ਇੰਟਰਨੈਸ਼ਨਲ ‘ਚ ਡੈਬਿਊ ਕੀਤਾ ਸੀ। ਇਸ ਦੇ ਨਾਲ ਹੀ ਅਫਗਾਨ ਨੇ ਟੀ-20 ਇੰਟਰਨੈਸ਼ਨਲ ‘ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਮੈਚ ਜਿੱਤਣ ਦਾ ਰਿਕਾਰਡ ਬਣਾਇਆ ਹੈ। ਉਸ ਨੇ ਧੋਨੀ ਦਾ ਰਿਕਾਰਡ ਤੋੜ ਕੇ ਇਹ ਮੁਕਾਮ ਹਾਸਲ ਕੀਤਾ। ਧੋਨੀ ਨੇ ਕਪਤਾਨ ਦੇ ਤੌਰ ‘ਤੇ ਟੀ-20 ਅੰਤਰਰਾਸ਼ਟਰੀ ਮੈਚਾਂ ‘ਚ 41 ਮੈਚ ਜਿੱਤੇ ਸਨ।