ਅੱਜ ਟੀਮ ਇੰਡੀਆ ਦੇ ਦਿੱਗਜ਼ ਬੱਲੇਬਾਜ਼ ਰੋਹਿਤ, ਕੋਹਲੀ ਤੇ ਸੂਰਯਕੁਮਾਰ ਟੀ-20 ਵਰਲਡ ਕੱਪ ਵਿਚ ਆਇਰਲੈਂਡ ਦਾ ਸਾਹਮਣਾ ਕਰਨਗੇ। ਟੀਮ ਵਿਚ ਜੋਸ਼ੂਆ ਲਿਟਿਲ ਵੀ ਹੋਣਗੇ। ਮੈਚ ਤੋਂ ਪਹਿਲਾਂ ਇੰਡੀਅਨ ਕੋਚ ਰਾਹੁਲ ਦ੍ਰਵਿੜ ਨੇ ਕਿਹਾ ਕਿ ਸਾਡੇ ਕੋਲ ਓਪਨਿੰਗ ਦੀ ਕੁਆਲਟੀ ਆਪਸ਼ਨਸ ਹੈ। ਰੋਹਿਤ, ਯਸ਼ਸਵੀ ਤੇ ਵਿਰਾਟ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ। ਮੈਚ ਦੀ ਸਥਿਤੀ ਨੂੰ ਦੇਖਦੇ ਹੋਏ ਅਸੀਂ ਫੈਸਲਾ ਲਵਾਂਗੇ. ਸਾਡੀ ਟੀਮ ਕੋਲ ਤਜਰਬਾ ਤੇ ਕੁਆਲਟੀ ਹੈ।
ਭਾਰਤ-ਆਇਰਲੈਂਡ ਮੈਚ ਨਾਸਾਊ ਦੀ ਡ੍ਰਾਪ-ਇਨ ਪਿਚ ‘ਤੇ ਖੇਡਿਆ ਜਾ ਰਿਹਾ ਹੈ। ਇਸ ਮੈਦਾਨ ‘ਤੇ ਸ਼੍ਰੀਲੰਕਾ-ਸਾਊਥ ਅਫਰੀਕਾ ਮੈਚ ਦੌਰਾਨ ਕੁੱਲ 157 ਦੌੜਾਂ ਹੀ ਬਣੀਆਂ ਸਨ ਤੇ 14 ਵਿਕਟਾਂ ਡਿੱਗੀਆਂ ਸਨ। ਬਾਊਂਸ ਤੇ ਟਰਨ ਦੋਵੇਂ ਦੇਖਣ ਨੂੰ ਮਿਲੇ। ਕੋਚ ਰਾਹੁਲ ਦ੍ਰਵਿੜ ਨੇ ਕਿਹਾ ਕਿ ਇਸ ਨਵੇਂ ਮੈਦਾਨ ਬਾਰੇ ਜ਼ਿਆਦਾ ਕੁਝ ਪਤਾ ਨਹੀਂ ਹੈ। ਇਸ ‘ਤੇ ਜ਼ਿਆਦਾ ਮੈਚ ਨਹੀਂ ਹੋਏ ਹਨ। ਇਸ ਦਾ ਕੋਈ ਟ੍ਰੈਕ ਰਿਕਾਰਡ ਨਹੀਂ ਹੈ।
ਰਾਹੁਲ ਨੇ ਕਿਹਾ ਕਿ ਇਹ ਸਾਡੇ ਹੱਥ ਵਿਚ ਨਹੀਂ ਹੈ। ਮੈਨੂੰ ਨਹੀਂ ਲੱਗਦਾ ਕਿ ਟੌਸ ਹਾਰਨ-ਜਿੱਤਣ ਨਾਲ ਜ਼ਿਆਦਾ ਫਰਕ ਪਵੇਗਾ। ਇਸ ਪਿਚ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੈ। ਸਾਡੀ ਟੀਮ ਕੋਲ ਟ੍ਰੈਕ ਦੇ ਹਿਸਾਬ ਨਾਲ ਢਲਣ ਵਾਲੇ ਖਿਡਾਰੀ ਹਨ।
ਦੂਜੇ ਪਾਸੇ ਆਇਰਲੈਂਡ ਦੇ ਕੋਚ ਹੇਨਰਿਕ ਮਲਾਨ ਨੇ ਕਿਹਾ ਕਿ ਸਾਡੇ ਕੋਲ ਬਹੁਤ ਖਿਡਾਰੀ ਹਨ ਜੋ ਦੁਨੀਆ ਭਰ ਵਿਚ ਖੇਡਦੇ ਹਨ। ਜੇਕਰ ਅਸੀਂ ਆਪਣਾ ਬੈਸਟ ਕ੍ਰਿਕਟ ਖੇਡਿਆ ਤਾਂ ਅਸੀਂ ਜਿੱਤ ਸਕਦੇ ਹਾਂ। ਅਸੀਂ ਚੰਗੀ ਫਾਰਮ ਵਿਚ ਹਾਂ। ਭਾਰਤ ਦੇ ਖਿਡਾਰੀਆਂ ਲਈ ਸਾਡੇ ਕੋਲ ਪਲਾਨ ਹੈ। ਉਨ੍ਹਾਂ ਕੋਲ ਕੁਝ ਖਤਰਨਾਕ ਖਿਡਾਰੀ ਹਨ।
ਇਹ ਵੀ ਪੜ੍ਹੋ : I.N.D.I.A ਗਠਜੋੜ ਦੀ ਬੈਠਕ ਸ਼ੁਰੂ, ਰਾਹੁਲ-ਪ੍ਰਿਯੰਕਾ, ਅਖਿਲੇਸ਼, ਤੇਜਸਵੀ ਸਣੇ ਕਈ ਨੇਤਾ ਮੌਜੂਦ
ਭਾਰਤ-ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ।
ਆਇਰਲੈਂਡ-ਪਾਲ ਸਟਰਲਿੰਗ (ਕਪਤਾਨ), ਐਂਡ ਬਾਰਬਰਨੀ, ਲੋਰਕਨ ਟਕਰ (ਡਬਲਯੂਕੇ), ਹੈਰੀ ਟੇਕਟਰ, ਕਰਟਿਸ ਕੈਮਫਰ, ਜਾਰਜ ਡੌਕਰੇਲ, ਮਾਰਕ ਐਡੇਅਰ, ਬੈਰੀ ਮੈਕਕਾਰਥੀ, ਕ੍ਰੇਗ ਯੰਗ, ਜੋਸ਼ੂਆ ਲਿਟਲ ਅਤੇ ਬੈਨ ਵ੍ਹਾਈਟ।
ਵੀਡੀਓ ਲਈ ਕਲਿੱਕ ਕਰੋ -: