ਟੋਕੀਓ ਓਲੰਪਿਕਸ ਨੂੰ ਲੈ ਕੇ ਕੋਰੋਨਾ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ। ਵੀਰਵਾਰ ਨੂੰ ਵੀ ਇੱਥੋਂ ਦੇ ਖੇਡ ਪਿੰਡ ਵਿੱਚ ਕੋਰੋਨਾ ਦੇ 24 ਨਵੇਂ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਤਿੰਨ ਅਥਲੀਟ ਸ਼ਾਮਿਲ ਹਨ।
ਇਹ ਓਲੰਪਿਕ ਖੇਡਾਂ ਵਿੱਚ ਇੱਕ ਦਿਨ ਵਿੱਚ ਦਰਜ ਕੀਤੇ ਗਏ ਸਭ ਤੋਂ ਵੱਧ ਕੇਸ ਹਨ। ਓਲੰਪਿਕ ਦੇ ਪ੍ਰਬੰਧਕਾਂ ਨੇ ਇਹ ਜਾਣਕਾਰੀ ਦਿੱਤੀ ਹੈ। ਇਸਦੇ ਨਾਲ, ਓਲੰਪਿਕਸ ਦੀ ਸ਼ੁਰੂਆਤ ਤੋਂ ਬਾਅਦ ਇੱਥੇ ਮਿਲੇ ਕੋਰੋਨਾ ਕੇਸਾਂ ਦੀ ਗਿਣਤੀ 193 ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਓਲੰਪਿਕ ਨਾਲ ਸਬੰਧਿਤ ਕੋਰੋਨਾ ਦੇ 16 ਨਵੇਂ ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ, ਇਨ੍ਹਾਂ ਵਿੱਚੋਂ ਕੋਈ ਵੀ ਕੇਸ ਖੇਲਗਾਓਂ ਵਿੱਚ ਰਹਿਣ ਵਾਲੇ ਅਥਲੀਟਾਂ ਜਾਂ ਅਧਿਕਾਰੀਆਂ ਨਾਲ ਸਬੰਧਿਤ ਨਹੀਂ ਸੀ। ਕੱਲ੍ਹ ਮਿਲੇ 24 ਨਵੇਂ ਕੇਸਾਂ ਵਿੱਚੋਂ 15 ਇਨ੍ਹਾਂ ਖੇਡਾਂ ਨਾਲ ਜੁੜੇ ਕਰਮਚਾਰੀਆਂ ਅਤੇ ਠੇਕੇਦਾਰਾਂ ਦੇ ਹਨ, ਜਦਕਿ ਤਿੰਨ ਅਥਲੀਟਾਂ ਦੀ ਰਿਪੋਰਟ ਵੀ ਸਕਾਰਾਤਮਕ ਆਈ ਹੈ। ਪ੍ਰਬੰਧਕਾਂ ਅਨੁਸਾਰ ਸੋਮਵਾਰ ਤੱਕ ਲੱਗਭਗ 38 ਹਜ਼ਾਰ 484 ਲੋਕ ਵਿਦੇਸ਼ ਤੋਂ ਜਾਪਾਨ ਆ ਚੁੱਕੇ ਹਨ।
ਇਹ ਵੀ ਪੜ੍ਹੋ : ਪ੍ਰਧਾਨ ਬਣਨ ਤੋਂ ਬਾਅਦ ਮੁੜ ਦਿੱਲੀ ਦਰਬਾਰ ਪਹੁੰਚੇ ਨਵਜੋਤ ਸਿੰਘ ਸਿੱਧੂ, ਸੋਨੀਆ ਗਾਂਧੀ ਨਾਲ ਕਰ ਸਕਦੇ ਨੇ ਮੁਲਾਕਾਤ
ਇਸ ਤੋਂ ਪਹਿਲਾਂ, ਕੱਲ੍ਹ ਜਾਪਾਨ ਵਿੱਚ ਕੋਰੋਨਾ ਸੰਕਰਮਣ ਦੇ 9583 ਅਤੇ ਟੋਕੀਓ ਵਿੱਚ 3177 ਮਾਮਲੇ ਪਾਏ ਗਏ ਸਨ, ਜੋ ਕਿ ਜਨਵਰੀ ਤੋਂ ਬਾਅਦ ਸਭ ਤੋਂ ਵੱਧ ਹਨ। ਮੰਗਲਵਾਰ ਨੂੰ ਵੀ ਇੱਥੇ ਕੋਰੋਨਾ ਦੀ ਲਾਗ ਦੇ 2,848 ਨਵੇਂ ਕੇਸ ਦਰਜ ਕੀਤੇ ਗਏ ਸਨ। ਪਿਛਲੇ ਸਾਲ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਇੱਥੇ ਕੋਵਿਡ -19 ਸੰਕਰਮਣ ਦੇ ਕੁਲ ਕੇਸਾਂ ਦੀ ਗਿਣਤੀ ਦੋ ਲੱਖ ਤੋਂ ਪਾਰ ਹੋ ਗਈ ਹੈ।
ਇਹ ਵੀ ਦੇਖੋ : ਪਹਿਲਾਂ ਪਤੀ ਨਾਲ ਤਲਾਕ, ਫਿਰ ਪ੍ਰੇਮੀ ਨਾਲ ਵਿਆਹ, 8 ਮਹੀਨੇ ਦੀ ਗਰਭਵਤੀ ਸੜਕ ‘ਤੇ ਖਾ ਰਹੀ ਹੈ ਧੱਕੇ! ਦੇਖੋ ਕਿਉਂ…