tokyo olympics vikas krishan fought: ਟੋਕੀਓ ਉਲੰਪਿਕ-2020 ‘ਚ ਭਾਰਤ ਦੇ ਅਨੁਭਵੀ ਬਾਕਸਰ ਵਿਕਾਸ ਕ੍ਰਿਸ਼ਣ ਦੇ ਅਭਿਆਨ ਦਾ ਅੰਤ ਹੋ ਗਿਆ।ਉਨਾਂ੍ਹ ਨੇ ਪਹਿਲੇ ਹੀ ਮੁਕਾਬਲੇ ‘ਚ ਹਾਰ ਦਾ ਸਾਹਮਣਾ ਕਰਨਾ ਪਿਆ।ਇਸਦੇ ਨਾਲ ਉਹ ਪਹਿਲੇ ਰਾਉਂਡ ‘ਚ ਹੀ ਟੋਕੀਓ ਉਲੰਪਿਕ ਤੋਂ ਬਾਹਰ ਹੋ ਗਏ।
ਵਿਕਾਸ ਸ਼ਨੀਵਾਰ ਨੂੰ ਰਿੰਗ ‘ਚ ਆਏ ਅਤੇ ਪਹਿਲੇ ਦੌਰ ‘ਚ ਉਨਾਂ੍ਹ ਦੇ ਸਾਹਮਣੇ ਸੀ ਜਾਪਾਨ ਦੇ ਖਿਡਾਰੀ ਦੇ ਸਾਹਮਣੇ ਵਿਕਾਸ ਦੀ ਇੱਕ ਨਾ ਚੱਲੀ ਅਤੇ ਉਹ 0-5 ਨਾਲ ਮੁਕਾਬਲੇ ਹਾਰ ਗਏ।ਓਕਾਜਾਵਾ ਨੇ 2019 ਏਸ਼ੀਆਈ ਚੈਂਪੀਅਨਸ਼ਿਪ ‘ਚ ਤਮਗਾ ਜਿੱਤਿਆ ਸੀ ਅਤੇ ਇਸ ਸਾਲ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਵੀ ਪਹੁੰਚੇ ਸਨ।ਇਸ ਹਾਰ ਤੋਂ ਬਾਅਦ ਸਵਾਲ ਉਠਦਾ ਹੈ ਕਿ ਮੋਢੇ ‘ਤੇ ਸੱਟ ਲੱਗਣ ਦੇ ਬਾਵਜੂਦ ਵਿਕਾਸ ਰਿੰਗ ‘ਚ ਕਿਉਂ ਆਏ?
ਦਰਅਸਲ, ਵਿਕਾਸ ਨੂੰ ਇਟਲੀ ‘ਚ ਮੁਕਾਬਲੇ ਦੌਰਾਨ ਸੱਟ ਲੱਗੀ ਸੀ।ਪਿਛਲੇ ਐਤਵਾਰ ਨੂੰ ਉਨ੍ਹਾਂ ਨੇ ਟੀਕਾ ਲਗਵਾਇਆ ਸੀ।ਭਾਰਤ ਦੇ ਹਾਈ ਪ੍ਰਫਾਰਮੈਂਸ ਡਾਇਰੈਕਟਰ ਸੈਂਟਿਯਾਗੋ ਨੀਵਾ ਨੇ ਪੀਟੀਆਈ ਨੂੰ ਦੱਸਿਆ ਸੀ ਕਿ ਟੋਕੀਓ ਰਵਾਨਾ ਹੋਣ ਤੋਂ ਪਹਿਲਾਂ ਇਟਲੀ ‘ਚ ਉਨ੍ਹਾਂ ਦੇ ਮੋਢੇ ‘ਚ ਸੱਟ ਲਗ ਗਈ ਸੀ।