undertaker retired from wwe: WWE ਦੇ ਸਭ ਤੋਂ ਮਸ਼ਹੂਰ ਰੇਸਲਰਾਂ ਵਿੱਚੋਂ ਇੱਕ ਅੰਡਰਟੇਕਰ ਨੇ WWE ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਰੈਸਲਿੰਗ ਦੇ ਮਹਾਨ ਖਿਡਾਰੀ ਅੰਡਰਟੇਕਰ ਨੇ ਡਬਲਯੂਡਬਲਯੂਈ ਯੂਨੀਵਰਸ ਨੂੰ ਅਲਵਿਦਾ ਕਹਿ ਦਿੱਤਾ ਹੈ। ਅੰਡਰਟੇਕਰ ਨੇ ਸਰਵਾਈਵਰ ਸੀਰੀਜ਼ ਦੌਰਾਨ ਭਾਵਨਾਤਮਕ ਵਿਦਾਈ ਲਈ ਹੈ। ਅੰਡਰਟੇਕਰ ਦਾ ਅਸਲ ਨਾਮ ਮਾਰਕ ਵਿਲੀਅਮ ਕਾਲੇਵੇ ਹੈ, ਅੰਡਰਟੇਕਰ ਨੇ 22 ਨਵੰਬਰ 1990 ਨੂੰ ਸਰਵਾਈਵਰ ਸੀਰੀਜ਼ ਤੋਂ ਆਪਣੀ ਡਬਲਯੂਡਬਲਯੂਈ ਦੀ ਸ਼ੁਰੂਆਤ ਕੀਤੀ ਸੀ। ਅੰਡਰਟੇਕਰ ਦੀ ਪੂਰੀ ਦੁਨੀਆ ਵਿੱਚ ਫੈਨ ਫਾਲੋਇੰਗ ਹੈ। ਅੰਡਰਟੇਕਰ ਦੇ ਫੈਸਲੇ ਨਾਲ ਉਸ ਦੇ ਪ੍ਰਸ਼ੰਸਕਾਂ ਨੂੰ ਕਾਫੀ ਨਿਰਾਸ਼ ਹੋਈ ਹੈ। ਅੰਡਰਟੇਕਰ ਨੇ ਆਪਣੇ ਆਖਰੀ ਮੈਚ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਹੁਣ ਰਿੰਗ ਵਿੱਚ ਵਾਪਿਸ ਆਉਣ ਦਾ ਉਸ ਦਾ ਕੋਈ ਇਰਾਦਾ ਨਹੀਂ ਹੈ।
ਅੰਡਰਟੇਕਰ ਇੱਕ ਅਮਰੀਕੀ ਪੇਸ਼ੇਵਰ ਰੈਸਲਰ ਹੈ। ਉਹ ਆਪਣੇ ਰਿੰਗ ਨਾਮ ਅੰਡਰਟੇਕਰ ਨਾਲ ਵਧੇਰੇ ਜਾਣਿਆ ਜਾਂਦਾ ਹੈ। ਅੰਡਰਟੇਕਰ ਨੇ ਕਿਹਾ ਕਿ ਰਿੰਗ ਵਿੱਚ ਮੇਰਾ ਸਮਾਂ ਖ਼ਤਮ ਹੋ ਗਿਆ ਹੈ, ਹੁਣ ਅੰਡਰਟੇਕਰ ਨੂੰ ਅਲਵਿਦਾ ਕਹਿ ਦਿਓ। ਇਸ ਸਮੇਂ ਦੇ ਦੌਰਾਨ WWE ਦਿੱਗਜ ਟ੍ਰਿਪਲ ਐੱਚ, ਸੀਨ ਮਾਈਕਲਜ਼, ਰਿਕ ਫਲੇਅਰ ਅਤੇ ਕੇਨ ਵੀ ਮੌਜੂਦ ਸਨ। ਉਨ੍ਹਾਂ ਨੇ ਵੀ ਅੰਡਰਟੇਕਰ ਨੂੰ 30 ਸਾਲਾਂ ਦੇ ਕਰੀਅਰ ਲਈ ਵਧਾਈ ਦਿੱਤੀ। ਪਿੱਛਲੇ ਹਫ਼ਤੇ ਆਪਣੀ ਇੱਕ ਇੰਟਰਵਿਊ ਵਿੱਚ, ਅੰਡਰਟੇਕਰ ਨੇ ਕਿਹਾ ਕਿ ਉਸਨੂੰ ਆਪਣੇ ਕੈਰੀਅਰ ’ਤੇ ਮਾਣ ਹੈ ਅਤੇ ਉਸ ਨੇ ਆਪਣੀ ਪ੍ਰਾਪਤੀਆਂ ਅਤੇ ਲੋਕਾਂ ਵੱਲੋਂ ਮਿਲੇ ਬੇਅੰਤ ਪਿਆਰ ਦੇ ਮੱਦੇਨਜ਼ਰ ਉਨ੍ਹਾਂ ਨੂੰ ਹੋਰ ਕੁੱਝ ਨਹੀਂ ਚਾਹੀਦਾ। ਦੱਸ ਦਈਏ ਕਿ ਅੰਡਰਟੇਕਰ ਉਰਫ ਕਾਲਵੇ ਦਾ ਜਨਮ 24 ਮਾਰਚ 1965 ਨੂੰ ਹੋਇਆ ਸੀ। ਸਾਲ 1990 ਵਿੱਚ , ਅੰਡਰਟੇਕਰ ਨੇ ਰੈਸਲਿੰਗ ਦੀ ਦੁਨੀਆ ਵਿੱਚ ਪਹਿਲਾ ਕਦਮ ਰੱਖਿਆ ਸੀ। ਉਸ ਸਮੇਂ WWE ਦਾ ਨਾਮ WWF ਸੀ।
ਇਹ ਵੀ ਦੇਖੋ : ‘ਗਜ-ਵਜ ਕੇ ਚੱਲਾਂਗੇ ਦਿੱਲੀ, ਦੇਖਦੇ ਹਾਂ ਕਿਹੜਾ ਰੋਕਦਾ ਸਾਨੂੰ’