ICC ਵਨਡੇ ਵਿਸ਼ਵ ਕੱਪ 2023 ਵਿੱਚ ਆਸਟ੍ਰੇਲੀਆ ਇਸ ਵਾਰ ਭਾਰਤ ਨੂੰ ਹਰਾ ਕੇ 6ਵੀਂ ਵਾਰ ਚੈਂਪੀਅਨ ਬਣਿਆ ਸੀ। ਪਰ ਟੀਮ ਦੇ ਖਿਡਾਰੀ ਮਿਚੇਲ ਮਾਰਸ਼ ਦੀ ਇੱਕ ਹਰਕਤ ਨੇ ਇਸ ਜਿੱਤ ‘ਤੇ ਪਾਣੀ ਫੇਰ ਦਿੱਤਾ। ਦਰਅਸਲ, ਮੈਚ ਜਿੱਤਣ ਤੋਂ ਬਾਅਦ ਮਾਰਸ਼ ਦੀ ਇੱਕ ਤਸਵੀਰ ਸਾਹਮਣੇ ਆਈ ਸੀ, ਜਿਸ ਵਿੱਚ ਉਹ ਟ੍ਰਾਫੀ ‘ਤੇ ਪੈਰ ਰੱਖ ਕੇ ਬੈਠੇ ਹੋਏ ਨਜ਼ਰ ਆਏ ਸਨ। ਇਸ ਤਸਵੀਰ ਦੇ ਲਈ ਮਾਰਸ਼ ਨੀ ਸੋਸ਼ਲ ਮੀਡੀਆ ‘ਤੇ ਬੁਰੀ ਤਰ੍ਹਾਂ ਨਾਲ ਟ੍ਰੋਲ ਕੀਤਾ ਗਿਆ। ਉੱਥੇ ਹੀ ਹੁਣ ਇਸ ਲਿਸਟ ਵਿੱਚ ਬਾਲੀਵੁੱਡ ਅਦਾਕਾਰ ਉਰਵਸ਼ੀ ਰੌਤੇਲਾ ਦਾ ਨਾਮ ਵੀ ਜੁੜ ਗਿਆ ਹੈ। ਜਿਨ੍ਹਾਂ ਨੇ ਇੱਕ ਫੋਟੋ ਪੋਸਟ ਕਰ ਕੇ ਖੂਬ ਝਾੜ ਪਾਈ ਹੈ।
)
Urvashi Rautela Slams Mitchell Marsh
ਦਰਅਸਲ, ਉਰਵਸ਼ੀ ਰੌਤੇਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਵਿਸ਼ਵ ਕੱਪ ਦੀ ਟ੍ਰਾਫ਼ੀ ਨੂੰ ਚੁੰਮਦੀ ਹੋਈ ਦਿਖਾਈ ਦੇ ਰਹੀ ਹੈ। ਇਸੇ ਫੋਟੋ ਦੇ ਨਾਲ ਅਦਾਕਾਰਾ ਨੇ ਕੋਲਾਜ ਵਿੱਚ ਮਾਰਸ਼ ਦੀ ਉਹ ਤਸਵੀਰ ਵੀ ਲਗਾਈ ਹੈ ਜਿਸ ਵਿੱਚ ਟ੍ਰਾਫੀ ‘ਤੇ ਪੈਰ ਰੱਖ ਕੇ ਬੈਠੇ ਹੋਏ ਦਿਖਾਈ ਦਿੱਤੇ।
ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਰਵਸ਼ੀ ਨੇ ਕੈਪਸ਼ਨ ਵਿੱਚ ਲਿਖਿਆ, “ਭਰਾ, ਵਿਸ਼ਵ ਕੱਪ ਟ੍ਰਾਫੀ ਦੇ ਪ੍ਰਤੀ ਕੁਝ ਸਨਮਾਨ ਦਿਖਾਓ…ਸਿਰਫ ਕੋਲ ਦਿਖਣ ਲਈ ਆਪਣੇ ਪੈਰ ਇਸ ‘ਤੇ ਰੱਖ ਦਿੱਤੇ ਹਨ।” ਉਰਵਸ਼ੀ ਦੀ ਇਸ ਪੋਸਟ ਨੂੰ ਹੁਣ ਫੈਨਜ਼ ਬਹੁਤ ਜ਼ਿਆਦਾ ਪਸੰਦ ਕਰ ਰਹੇ ਹਨ ਤੇ ਮਿਚੇਲ ਨੂੰ ਫਟਕਾਰ ਲਗਾਉਣ ਲਈ ਅਦਾਕਾਰਾ ਦੀ ਤਾਰੀਫ਼ ਵੀ ਕਰ ਰਹੇ ਹਨ।

Urvashi Rautela Slams Mitchell Marsh
ਦੱਸ ਦੇਈਏ ਕਿ ਉਰਵਸ਼ੀ ਨੇ ਹੀ ਪਹਿਲੀ ਵਾਰ ਫਰਾਂਸ ਦੇ ਪੈਰਿਸ ਵਿੱਚ ਆਇਫਿਲ ਟਾਵਰ ਦੇ ਨੀਚੇ ਇਸ ਟ੍ਰਾਫੀ ਦੀ ਪਹਿਲੀ ਝਲਕ ਦੁਨੀਆ ਨੂੰ ਦਿਖਾਈ ਸੀ। ਉਰਵਸ਼ੀ ਅਜਿਹੀ ਪਹਿਲੀ ਅਦਾਕਾਰਾ ਬਣੀ ਜਿਸਨੂੰ ਲੈ ਕੇ ਉਨ੍ਹਾਂ ਨੂੰ ਬੇਹੱਦ ਮਾਣ ਵੀ ਹੈ। ਹੁਣ ਇਸ ਟ੍ਰਾਫੀ ਦਾ ਆਸਟ੍ਰੇਲੀਆਈ ਟੀਮ ਨੇ ਜੋ ਮਜ਼ਾਕ ਉਡਾਇਆ ਹੈ ਉਸਨੂੰ ਦੇਖ ਕੇ ਉਹ ਹੈਰਾਨ ਹੈ।
ਵੀਡੀਓ ਲਈ ਕਲਿੱਕ ਕਰੋ : –