us open final dominic thiem: ਦੂਜਾ ਪ੍ਰਾਪਤ ਆਸਟ੍ਰੀਆ ਦੇ ਡੋਮਿਨਿਕ ਥੀਮ ਨੇ ਆਪਣੇ ਕਰੀਅਰ ਦਾ ਪਹਿਲਾ ਗ੍ਰੈਂਡ ਸਲੈਮ ਖ਼ਿਤਾਬ ਜਿੱਤਿਆ ਹੈ। ਯੂਐਸ ਓਪਨ ਮੇਨਜ਼ ਸਿੰਗਲਜ਼ ਦੇ ਫਾਈਨਲ ਵਿੱਚ, ਉਸਨੇ ਪੰਜਵੇਂ ਦਰਜਾ ਪ੍ਰਾਪਤ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੂੰ 2-6, 4-6, 6-4, 6-3, 7-6 (6) ਨਾਲ ਹਰਾਇਆ ਹੈ। ਆਰਥਰ ਐਸ਼ ਸਟੇਡੀਅਮ ਵਿੱਚ ਪੰਜ ਸੈੱਟਾਂ ਦਾ ਇਹ ਮੈਰਾਥਨ ਫਾਈਨਲ ਮੁਕਾਬਲਾ 4:01ਘੰਟੇ ਤੱਕ ਚੱਲਿਆ। ਥੀਮ ਨੇ ਸ਼ੁਰੂਆਤੀ ਦੋਵਾਂ ਸੈਟਾਂ ਨੂੰ ਗੁਆਉਣ ਤੋਂ ਬਾਅਦ ਮੈਚ ‘ਤੇ ਅਜਿਹੀ ਪਕੜ ਬਣਾਈ ਕਿ ਉਸ ਨੇ ਖਿਤਾਬ ਆਪਣੇ ਨਾਮ ਕਰ ਲਿਆ। ਇਸਦੇ ਨਾਲ ਇਹ 71 ਸਾਲਾਂ ਵਿੱਚ ਪਹਿਲੀ ਵਾਰ ਹੋਇਆ, ਜਦੋਂ ਇੱਕ ਖਿਡਾਰੀ ਨੇ ਯੂਐਸ ਓਪਨ ਦੇ ਫਾਈਨਲ ਵਿੱਚ ਦੋ ਸੈੱਟ ਗੁਆਉਣ ਤੋਂ ਬਾਅਦ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ 1949 ‘ਚ ਅਮਰੀਕਾ ਦੇ ਪੰਚੋ ਗੋਂਜ਼ਲਸ ਫਾਈਨਲ ਵਿੱਚ ਦੋ ਸੈੱਟ ਗੁਆਉਣ ਤੋਂ ਬਾਅਦ ਚੈਂਪੀਅਨ ਬਣੇ ਸਨ।
27 ਸਾਲਾ ਥੀਮ ਨੇ ਪਿੱਛਲੇ ਸਾਲ ਦੇ ਉਪ ਜੇਤੂ ਡੈਨੀਲ ਮਾਦਵੇਦੇਵ ਨੂੰ 6-2, 7-6, 7-6 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਸੀ। ਥੀਮ ਨੂੰ ਰਾਫੇਲ ਨਡਾਲ ਤੋਂ 2018 ਅਤੇ 2019 ਵਿੱਚ ਫ੍ਰੈਂਚ ਓਪਨ ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਉਨ੍ਹਾਂ ਨੂੰ ਇਸ ਸਾਲ ਆਸਟ੍ਰੇਲੀਆਈ ਓਪਨ ਦੇ ਫਾਈਨਲ ਵਿੱਚ ਨੋਵਾਕ ਜੋਕੋਵਿਚ ਨੇ ਹਰਾਇਆ ਸੀ। 23 ਸਾਲਾ ਅਲੈਗਜ਼ੈਂਡਰ ਜ਼ਵੇਰੇਵ ਦਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਣ ਦਾ ਸੁਪਨਾ ਅਧੂਰਾ ਰਿਹਾ। ਉਸਨੇ ਦੋ ਸੈੱਟਾਂ ਨੂੰ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਪਾਬਲੋ ਕੈਰੇਨੋ ਬਸਤਾ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ।