ਟੀ-20 ਵਿਸ਼ਵ ਕੱਪ ਦਾ 11ਵਾਂ ਮੈਚ ਅਮਰੀਕਾ ਤੇ ਪਾਕਿਸਤਾਨ ਦੇ ਵਿਚਾਲੇ ਖੇਡਿਆ ਜਾਵੇਗਾ। ਇਸ ਮੈਚ ਦੇ ਨਾਲ ਪਾਕਿਸਤਾਨ ਇਸ ਟੀ-20 ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇੱਥੇ ਹੀ ਅਮਰੀਕਾ ਨੇ ਇਸ ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ ਵਿੱਚ ਕੈਨੇਡਾ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਪਾਕਿਸਤਾਨ ਨੇ ਪਿਛਲੇ 2 ਟੀ-20 ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। 2021 ਦੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਸੈਮੀਫਾਈਨਲ ਤੱਕ ਪਹੁੰਚਿਆ ਸੀ। ਉੱਥੇ ਹੀ 2022 ਦੇ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਫਾਈਨਲ ਵੀ ਖੇਡਿਆ। ਉਸਨੂੰ ਫਾਈਨਲ ਵਿੱਚ ਇੰਗਲੈਂਡ ਨੇ ਹਰਾਇਆ ਸੀ।
USA ਤੇ ਪਾਕਿਸਤਾਨ ਦਾ ਮੈਚ ਗ੍ਰੈਂਡ ਪ੍ਰੇਅਰੀ ਸਟੇਡੀਅਮਮ ਡਲਾਸ ਵਿੱਚ ਖੇਡਿਆ ਜਾਵੇਗਾ। ਇਹ ਓਹੀ ਮੈਦਾਨ ਹੈ ਜਿੱਥੇ ਅਮਰੀਕਾ ਨੇ ਆਪਣਾ ਪਹਿਲਾ ਮੈਚ ਖੇਡਿਆ ਸੀ। ਇਸ ਮੈਦਾਨ ਵਿੱਚ ਅਮਰੀਕਾ ਤੇ ਕੈਨੇਡਾ ਨੇ ਮਿਲ ਕੇ 391 ਦੌੜਾਂ ਬਣਾਈਆਂ ਸੀ। ਉੱਥੇ ਦੂਜੇ ਪਾਸੇ ਅਮਰੀਕਾ ਇਸ ਮੁਕਾਬਲੇ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਲ ਹੀ ਦੇ ਮੁਕਾਬਲੇ ਦੇਖੇ ਜਾਣ ਤਾਂ ਵਿਸ਼ਵ ਕੱਪ ਵਿੱਚ ਕੈਨੇਡਾ ਨੂੰ ਹਰਾਉਣ ਤੋਂ ਇਲਾਵਾ ਵਿਸ਼ਵ ਕੱਪ ਦੇ ਪਹਿਲੇ ਬੰਗਲਾਦੇਸ਼ ਦੇ ਖਿਲਾਫ਼ ਖੇਡੀ ਗਈ ਸੀਰੀਜ਼ ਵਿੱਚ ਅਮਰੀਕਾ ਨੇ 2-1 ਨਾਲ ਬੰਗਲਾਦੇਸ਼ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਦੱਸ ਦੇਈਏ ਕਿ ਅਮਰੀਕਾ ਤੇ ਪਾਕਿਸਤਾਨ ਨੇ ਇੱਕ-ਦੂਜੇ ਦੇ ਖਿਲਾਫ਼ ਹੁਣ ਤੱਕ ਕੋਈ ਟੀ-20 ਇੰਟਰਨੈਸ਼ਨਲ ਮੈਚ ਨਹੀਂ ਖੇਡਿਆ ਹੈ। 6 ਜੂਨ ਨੂੰ ਹੋਣ ਵਾਲੇ ਮੈਚ ਵਿੱਚ ਇਹ ਦੋਵੇਂ ਟੀਮਾਂ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਜੇ ਇੱਥੇ ਪਿਚ ਦੀ ਗੱਲ ਕੇਤੈ ਜਾਵੇ ਤਾਂ ਡਲਾਸ ਦਾ ਗ੍ਰੈਂਡ ਪ੍ਰੇਅਰੀ ਸਟੇਡੀਅਮ ਅਮਰੀਕਾ ਦਾ ਪ੍ਰਮੁੱਖ ਕ੍ਰਿਕਟ ਮੈਦਾਨ ਹੈ। ਇਸ ਮੈਦਾਨ ‘ਤੇ ਪਿਛਲੇ ਸਾਲ ਮੇਜਰ ਲੀਗ ਕ੍ਰਿਕਟ ਦੇ ਫਾਈਨਲ ਸਣੇ 19 ਮੈਚ ਹੋਏ ਸਨ। ਇੱਥੋਂ ਦੀ ਪਿਚ ਬੱਲੇਬਾਜ਼ੀ ਦੇ ਲਈ ਵਧੀਆ ਮੰਨੀ ਜਾਂਦੀ ਹੈ। ਇਸ ਟੂਰਨਾਮੈਂਟ ਦਾ ਪਹਿਲਾ ਮੈਚ ਇਸੇ ਮੈਦਾਨ ‘ਤੇ ਹੋਇਆ ਸੀ। ਕੈਨੇਡਾ ਨੇ 194 ਦੌੜਾਂ ਬਣਾਈਆਂ ਤੇ ਅਮਰੀਕਾ ਨੇ 18ਵੇਂ ਓਵਰ ਵਿੱਚ ਹੀ ਟੀਚਾ ਹਾਸਿਲ ਕਰ ਲਿਆ। ਅਜਿਹੇ ਵਿੱਚ ਇਸ ਮੈਚ ਵਿੱਚ ਵੀ ਦੌੜਾਂ ਦੀ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਅਮਰੀਕਾ: ਸਟੀਵਨ ਟੇਲਰ, ਮੋਨਾਂਕ ਪਟੇਲ(ਕਪਤਾਨ), ਐਂਡ੍ਰੀਸ ਗੌਸ, ਐਰਾਨ ਜੋਂਸ, ਕੋਰੀ ਐਂਡਰਸਨ, ਨੀਤੀਸ਼ ਕੁਮਾਰ, ਹਰਮੀਤ ਸਿੰਘ, ਸ਼ੈਡਲੀ ਵਾਨ ਸ਼ਲਕਵਿਕ, ਜਸਦੀਪ ਸਿੰਘ, ਅਲੀ ਖਾਨ, ਸੌਰਭ ਨੇਤਰਵਲਕਰ।
ਪਾਕਿਸਤਾਨ: ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਵਿਕਟਕੀਪਰ), ਉਸਮਾਨ ਖਾਨ, ਫਖਰ ਜਮਾਨ, ਇਫਿਤਖਾਰ ਅਹਿਮਦ, ਸ਼ਾਦਾਬ ਖਾਨ,ਹਾਰਿਸ ਰਊਫ, ਸ਼ਾਹੀਨ ਅਫਰੀਦੀ, ਨਸੀਮ ਸ਼ਾਹ, ਮੁਹੰਮਦ ਆਮਿਰ, ਅਬਰਾਰ ਅਹਿਮਦ/ ਅੱਬਾਸ ਅਫਰੀਦੀ।
ਵੀਡੀਓ ਲਈ ਕਲਿੱਕ ਕਰੋ -: