ਇੰਡੀਅਨ ਪ੍ਰੀਮੀਅਰ ਲੀਗ ਦੀ ਰੰਗਾਰੰਗ ਸ਼ੁਰੂਆਤ ਦੇ ਬਾਅਦ ਸ਼ੁੱਕਰਵਾਰ ਨੂੰ ਚੇਨਈ ਸੁਪਰਕਿੰਗਸ ਤੇ ਰਾਇਲ ਚੈਲੇਂਜਰਸ ਬੇਂਗਲੁਰੂ ਦੇ ਵਿਚ ਪਹਿਲਾ ਮੈਚ ਖੇਡਿਆ ਗਿਆ। ਬੇਂਗਲੁਰੂ ਨੇ 20 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ‘ਤੇ 173 ਦੌੜਾਂ ਬਣਾਈਆਂ। ਚੇਨਈ ਨੇ 18.4 ਓਵਰਾਂ ਵਿਚ ਹੀ 4 ਵਿਕਟਾਂ ਦੇ ਨੁਕਸਾਨ ‘ਤੇ ਟਾਰਗੈੱਟ ਹਾਸਲ ਕਰ ਲਿਆ।
ਬੇਂਗਲੁਰੂ ਦੇ ਵਿਰਾਟ ਕੋਹਲੀ ਨੇ ਪਾਰੀ ਵਿਚ 6ਵੀਂ ਦੌੜ ਬਣਾਉਂਦੇ ਹੀ ਟੀ-20 ਫਾਰਮੈਟ ਵਿਚ 12 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ। ਉਹ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਬਣੇ। ਉਨ੍ਹਾਂ ਨੇ ਚੇਨਈ ਸੁਪਰ ਕਿੰਗਸ ਕਿਲਾਫ ਇਕ ਹਜ਼ਾਰ IPL ਦੌੜਾਂ ਵੀ ਪੂਰੀਆਂ ਕਰ ਲਈਆਂ। ਕੋਹਲੀ ਨੇ ਟੀ-20 ਕ੍ਰਿਕਟ ਵਿਚ 12,000 ਦੌੜਾਂ ਪੂਰੀਆਂ ਕੀਤੀਆਂ। ਟੀ-20 ਕ੍ਰਿਕਟ ਵਿਚ ਘਰੇਲੂ, ਇੰਟਰਨੈਸ਼ਨਲ ਤੇ ਲੀਗ ਕ੍ਰਿਕਟ ਸ਼ਾਮਲ ਹਨ। ਸਾਰਿਆਂ ਨੂੰ ਪਾਰ ਕਰਕੇ ਉਨ੍ਹਾਂ ਨੇ 12 ਹਜ਼ਾਰ ਦੌੜਾਂ ਦਾ ਅੰਕੜਾ ਪਾਰ ਕੀਤਾ। ਉਹ 12 ਹਜ਼ਾਰ ਦਾ ਮਾਰਕ ਛੂਹਣ ਵਾਲੇ ਦੁਨੀਆ ਦੇ ਛੇਵੇਂ ਤੇ ਭਾਰਤ ਦੇ ਪਹਿਲੇ ਬੈਟਰ ਬਣੇ। ਟੀ-20 ਵਿਚ ਸਭ ਤੋਂ ਵੱਧ ਬਣਾਉਣ ਦਾ ਰਿਕਾਰਡ ਵੈਸਟਇੰਡੀਜ਼ ਦੇ ਕ੍ਰਿਸ ਗੇਲ ਦੇ ਨਾਂ ਹੈ। ਉਨ੍ਹਾਂ ਨੇ 14,562 ਦੌੜਾਂ ਬਣਾਈਆਂ ਹਨ।
ਕੋਹਲੀ ਨੇ 360ਵੀਂ ਪਾਰੀ ਵਿਚ 12 ਹਜ਼ਾਰ ਦੌੜਾਂ ਦਾ ਅੰਕੜਾ ਪਾਰ ਕੀਤਾ। ਉਹ ਸਭ ਤੋਂ ਤੇਜ਼ੀ ਨਾਲ ਇਸ ਰਿਕਾਰਡ ਤੱਕ ਪਹੁੰਚਣ ਵਾਲੇ ਬੈਟਰਸ ਵਿਚ ਦੂਜੇ ਨੰਬਰ ‘ਤੇ ਪਹੁੰਚ ਗਏ। ਉਨ੍ਹਾਂ ਤੋਂ ਪਹਿਲਾਂ ਕ੍ਰਿਸ ਗੇਲ ਨੇ ਹੀ 345 ਪਾਰੀਆਂ ਵਿਚ 12,000 ਦੌੜਾਂ ਪੂਰੀਆਂ ਕਰ ਲਈਆਂ ਸਨ। ਵਿਰਾਟ ਕੋਹਲੀ ਦੇ CSK ਖਿਲਾਫ ਵੀ ਇਕ ਹਜ਼ਾਰ ਦੌੜਾਂ ਪੂਰੀਆਂ ਹੋ ਗਈਆਂ। ਉਨ੍ਹਾਂ ਨੇ ਚੇਨਈ ਖਿਲਾਫ 15ਵੀਂ ਦੌੜ ਬਣਾਉਂਦੇ ਹੀ ਇਸ ਰਿਕਾਰਡ ਨੂੰ ਪਾਰ ਕੀਤਾ, ਉਨ੍ਹਾਂ ਦੇ ਹੁਣ CSK ਖਿਲਾਫ 1006 ਦੌੜਾਂ ਹੋ ਗਏ ਹਨ। ਉਨ੍ਹਾਂ ਤੋਂ ਪਹਿਲਾਂ ਸ਼ਿਖਰ ਧਵਨ ਹੀ ਚੇਨਈ ਖਿਲਾਫ ਇਕ ਹਜ਼ਾਰ ਦੌੜਾਂ ਬਣਾ ਸਕੇ ਸਨ।
ਵਿਰਾਟ ਨੇ ਦਿੱਲੀ ਖਿਲਾਫ ਵੀ ਇਕ ਹਜ਼ਾਰ ਦੌੜਾਂ ਬਣਾਈਆਂ ਹਨ। ਉਹ 2 ਟੀਮਾਂ ਖਿਲਾਫ ਇਕ ਹਜ਼ਾਰ ਤੋਂ ਜ਼ਿਆਦਾ IPL ਦੌੜਾਂ ਬਣਾਉਣ ਵਾਲੇ ਦੂਜੇ ਬੈਟਰ ਬਣੇ। ਉਨ੍ਹਾਂ ਤੋਂ ਪਹਿਲਾਂ ਡੇਵਿਡ ਵਾਰਨਰ ਵੀ ਪੰਜਾਬ ਤੇ ਕੋਲਕਾਤਾ ਖਿਲਾਫ ਇਕ ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਹਨ। ਦਿਨੇਸ਼ ਕਾਰਤਿਕ ਤੇ ਅਨੁਜ ਰਾਵਤ ਨੇ RCB ਲਈ 6ਵੇਂ ਵਿਕਟ ਲਈ 95 ਦੌੜਾਂ ਦੀ ਪਾਰਟਨਰਸ਼ਿਪ ਕੀਤੀ। ਇਹ ਟੀਮ ਲਈ 6ਵੇਂ ਤੇ ਉਸ ਤੋਂ ਹੇਠਾਂ ਦੇ ਵਿਕਟ ਲਈ ਦੂਜੀ ਸਭ ਤੋਂ ਵੱਡੀ ਪਾਟਰਨਰਸ਼ਿਪ ਰਹੀ।ਇਸ ਤੋਂ ਪਹਿਲਾਂ ਸਾਲ 2022 ਵਿਚ ਵੀ ਕਾਰਤਿਕ ਨੇ ਹੀ ਸ਼ਾਹਬਾਜ਼ ਅਹਿਮਦ ਦੇ ਨਾਲ 97 ਦੌੜਾਂ ਜੋੜੀਆਂ ਸਨ।
IPL ਵਿਚ ਸੀਐੱਸਕੇ ਖਿਲਾਫ 6ਵੇਂ ਵਿਕਟ ਦੀ ਸਭ ਤੋਂ ਵੱਡੀ ਪਾਰਟਨਰਸ਼ਿਪ ਦਾ ਰਿਕਾਰਡ ਅਨੁਜ ਰਾਵਤ ਤੇ ਦਿਨੇਸ਼ ਕਾਰਤਿਕ ਦੇ ਨਾਂ ਹੋ ਗਿਆ, ਦੋਵਾਂ ਨੇ 95 ਦੌੜਾਂ ਜੋੜੇ। ਇਸ ਤੋਂ ਪਹਿਲਾਂ 2021 ਵਿਚ ਕਾਰਤਿਕ ਨੇ ਹੀ CSK ਖਿਲਾਫ ਆਂਦਰੇ ਰਸੇਲ ਦੇ ਨਾਲ ਮਿਲ ਕੇ 81 ਦੌੜਾਂ ਦੀ ਪਾਰਟਨਰਸ਼ਿਪ ਕੀਤੀ ਸੀ। ਉਦੋਂ ਕਾਰਤਿਕ ਕੋਲਕਾਤਾ ਲਈ ਖੇਡਦੇ ਸਨ।
ਇਹ ਵੀ ਪੜ੍ਹੋ : CM ਮਾਨ ਤੇ PM ਮੋਦੀ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਲਾਸਾਨੀ ਸ਼ਹਾਦਤ ਨੂੰ ਕੀਤਾ ਕੋਟਿ ਕੋਟਿ ਪ੍ਰਣਾਮ
CSK ਲਈ ਮੁਸਤਫਿਜੁਰ ਰਹਿਮਾਨ ਨੇ ਡੈਬਿਊ ਕੀਤਾ, ਉਨ੍ਹਾਂ ਨੇ ਆਪਣੇ ਸ਼ੁਰੂਆਤੀ 2 ਓਵਰਾਂ ਵਿਚ 4 ਵਿਕਟਾਂ ਲਈਆਂ। ਮੁਸਤਫਿਜੁਰ ਨੇ ਆਪਣੇ ਸਪੇਲ 29 ਦੌੜਾਂ ਦੇ ਕੇ 4 ਵਿਕਟਾਂ ਲੈ ਕੇ ਖਤਮ ਕੀਤਾ। ਇਹ ਚੇਨਈ ਲਈ ਡੈਬਿਊ ਮੈਚ ਵਿਚ ਦੂਜੀ ਬੈਟਿੰਗ ਬਾਲਿੰਗ ਰਹੀ। ਉਨ੍ਹਾਂ ਤੋਂ ਪਹਿਲਾਂ 2009 ਵਿਚ ਸ਼ਾਦਾਬ ਜਕਾਤੀ ਨੇ ਡੈਬਿਊ ਮੈਚ ਵਿਚ 24 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ।
ਵੀਡੀਓ ਲਈ ਕਲਿੱਕ ਕਰੋ -: