Virat Kohli overwhelmed with response: ਕੋਰੋਨਾ ਖਿਲਾਫ ਯੁੱਧ ਵਿਚ ਲੋਕਾਂ ਦੀ ਮਦਦ ਲਈ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਪੈਸੇ ਇਕੱਠੇ ਕਰ ਰਹੇ ਹਨ । ਅਨੁਸ਼ਕਾ ਅਤੇ ਵਿਰਾਟ ਵੱਲੋਂ ਕੀਟੋ ‘ਤੇ ਫੰਡ ਇਕੱਠਾ ਕਰਨ ਦੀ ਮੁਹਿੰਮ ਚਲਾ ਰਹੇ ਹਨ ਅਤੇ ਇਕੱਠੀ ਕੀਤੀ ਜਾਣ ਵਾਲੀ ਰਕਮ ਏਸੀਟੀ ਗ੍ਰਾਂਟਾਂ ਨੂੰ ਜਾਵੇਗੀ । ਏਸੀਟੀ ਗ੍ਰਾਂਟਸ ਆਕਸੀਜਨ ਅਤੇ ਹੋਰ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਦੇ ਖੇਤਰ ਵਿੱਚ ਕੰਮ ਕਰਦੀ ਹੈ। ਵਿਰਾਟ-ਅਨੁਸ਼ਕਾ ਨੇ ਸੱਤ ਦਿਨਾਂ ਮੁਹਿੰਮ ਲਈ ਦੋ ਕਰੋੜ ਰੁਪਏ ਦਾਨ ਕੀਤੇ ਹਨ, ਜਿਸ ਤਹਿਤ ਸੱਤ ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਹੈ । ਇਸ ਦੌਰਾਨ ਵਿਰਾਟ ਕੋਹਲੀ ਨੇ ਜਾਣਕਾਰੀ ਦਿੱਤੀ ਹੈ ਕਿ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ 3.6 ਕਰੋੜ ਰੁਪਏ ਇਕੱਠੇ ਕਰ ਲਏ ਗਏ ਹਨ ।
ਦਰਅਸਲ, ਇਸ ਸਬੰਧੀ ਵਿਰਾਟ ਕੋਹਲੀ ਨੇ ਇੱਕ ਟਵੀਟ ਕਰ ਕੇ ਜਾਣਕਰੀ ਦਿੱਤੀ। ਵਿਰਾਟ ਕੋਹਲੀ ਨੇ ਟਵੀਟ ਕਰਦਿਆਂ ਲਿਖਿਆ, “24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ 3.6 ਕਰੋੜ ! ਬਹੁਤ ਹੀ ਵਧੀਆ ਹੁੰਗਾਰਾ ਮਿਲ ਰਿਹਾ ਹੈ। ਆਪਣੇ ਟੀਚੇ ਨੂੰ ਪੂਰਾ ਕਰਨ ਲਈ ਸੰਗਰਸ਼ ਕਰਦੇ ਰਹੋ ਤੇ ਦੇਸ਼ ਦੀ ਮਦਦ ਕਰੋ। ਤੁਹਾਡਾ ਧੰਨਵਾਦ।’
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੋਹਲੀ ਨੇ ਸ਼ੁੱਕਰਵਾਰ ਨੂੰ ਇੱਕ ਵੀਡੀਓ ਪੋਸਟ ਕਰਦਿਆਂ ਕਿਹਾ, ”ਸਾਡਾ ਦੇਸ਼ ਇਸ ਸਮੇਂ ਇੱਕ ਮੁਸ਼ਕਿਲ ਪੜਾਅ ਵਿਚੋਂ ਲੰਘ ਰਿਹਾ ਹੈ । ਸਾਡੇ ਦੇਸ਼ ਨੂੰ ਸਾਰਿਆਂ ਦੇ ਇੱਕਜੁੱਟ ਹੋਣ ਤੇ ਵੱਧ ਤੋਂ ਵੱਧ ਲੋਕਾਂ ਦੀ ਜਾਨ ਬਚਾਉਣ ਦੀ ਲੋੜ ਹੈ। ਮੈਂ ਅਤੇ ਅਨੁਸ਼ਕਾ ਪਿਛਲੇ ਇੱਕ ਸਾਲ ਤੋਂ ਲੋਕਾਂ ਦੇ ਦੁੱਖ ਨੂੰ ਵੇਖਦੇ ਹੋਏ ਦੁਖੀ ਹਾਂ।” ਕੋਹਲੀ ਨੇ ਕਿਹਾ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਪਤਨੀ ਨੇ ਵਾਇਰਸ ਖ਼ਿਲਾਫ਼ ਲੜਾਈ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ।
ਉਨ੍ਹਾਂ ਕਿਹਾ, “ਅਸੀਂ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰਨ ਲਈ ਕੰਮ ਕਰ ਰਹੇ ਹਾਂ । ਭਾਰਤ ਨੂੰ ਇਸ ਸਮੇਂ ਸਾਡੀ ਸਭ ਤੋਂ ਮਦਦ ਦੀ ਜ਼ਰੂਰਤ ਹੈ। ਭਾਰਤ ਨੂੰ ਸਾਡੀ ਸਾਰਿਆਂ ਦੀ ਮਦਦ ਦੀ ਲੋੜ ਹੈ। ਅਸੀਂ ਇਸ ਵਿਸ਼ਵਾਸ ਨਾਲ ਫੰਡ ਇਕੱਠੇ ਕਰਨ ਦਾ ਵਾਅਦਾ ਕੀਤਾ ਹੈ ਕਿ ਅਸੀਂ ਲੋੜਵੰਦ ਲੋਕਾਂ ਲਈ ਕਾਫ਼ੀ ਪੈਸਾ ਇਕੱਠਾ ਕਰ ਸਕਦੇ ਹਾਂ। ਸਾਨੂੰ ਵਿਸ਼ਵਾਸ ਹੈ ਕਿ ਲੋਕ ਆਪਣੇ ਦੇਸ਼ ਵਾਸੀਆਂ ਦੀ ਮਦਦ ਲਈ ਅੱਗੇ ਆਉਣਗੇ । ਅਸੀਂ ਇਕਜੁੱਟ ਹਾਂ ਅਤੇ ਅਸੀਂ ਇਸ ‘ਤੇ ਕਾਬੂ ਪਾ ਸਕਾਂਗੇ। ਅਨੁਸ਼ਕਾ ਨੇ ਪ੍ਰਸ਼ੰਸਕਾਂ ਨੂੰ ਦਾਨ ਕਰਨ ਦੀ ਅਪੀਲ ਕਰਦਿਆਂ ਕਿਹਾ, “ਹਰ ਛੋਟੀ ਜਿਹੀ ਕੋਸ਼ਿਸ਼ ਨਾਲ ਫਰਕ ਪੈਂਦਾ ਹੈ … ਅਸੀਂ ਮਿਲ ਕੇ ਇਸ ਨਾਲ ਲੜਾਂਗੇ।”
ਇਹ ਵੀ ਦੇਖੋ: ਹੁਣ ਦੁਪਹਿਰ 12 ਵਜੇ ਤੋਂ ਬਾਅਦ ਮੁਕੰਮਲ Curfew , ਸੁਣੋ ਕੀ-ਕੀ ਖੁੱਲ੍ਹ ਸਕਦਾ