ਕ੍ਰਿਕਟ ਇਤਿਹਾਸ ਵਿਚ ਤਿੰਨ ਮਹਾਨ ਖਿਡਾਰੀਆਂ ਨੂੰ ਆਈਸੀਸੀ ਦੇ ਹਾਲ ਆਫ ਫੇਮ ਵਿਚ ਸ਼ਾਮਲ ਕੀਤਾ ਗਿਆ ਹੈ।ਇਨ੍ਹਾਂ ਵਿਚ ਭਾਰਤੀ ਓਪਨਰ ਵੀਰੇਂਦਰ ਸਹਿਵਾਗ, ਸਾਬਕਾ ਭਾਰਤੀ ਮਹਿਲਾ ਟੈਸਟ ਕਪਤਾਨ ਡਾਇਨਾ ਏਡੁਲਜੀ ਤੇ ਸ਼੍ਰੀਲੰਕਾ ਦੇ ਸਾਬਕਾ ਬੱਲੇਬਾਜ਼ ਅਰਵਿੰਦਾ ਡਿ ਸਿਲਵਾ ਸ਼ਾਮਲ ਹੈ। ਕੌਮਾਂਤਰੀ ਕ੍ਰਿਕਟ ਕੌਂਸਲ ਨੇ (ਆਈਸੀਸੀ) ਨੇ ਸੋਮਵਾਰ ਨੂੰ ਆਈਸੀਸੀ ਕ੍ਰਿਕਟ ਹਾਲ ਆਫ ਫੇਮ ਦੇ ਨਵੇਂ ਸ਼ਾਮਲ ਮੈਂਬਰਾਂ ਵਜੋਂ ਤਿੰਨ ਦਿੱਗਜਾਂ ਦੇ ਨਾਂ ਦਾ ਐਲਾਨ ਕੀਤਾ।
ਆਧੁਨਿਕ ਕ੍ਰਿਕਟ ਦੇ ਵਿਸਫੋਟਕ ਸਲਾਮੀ ਬੱਲੇਬਾਜ਼ ਵਿਚ ਗਿਣੇ ਜਾਣ ਵਾਲੇ ਸਹਿਵਾਗ ਨੇ ਕਰੀਅਰ ਵਿਚ ਕਈ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ। ਉਹ ਟੈਸਟ ਵਿਚ ਤੀਹਰਾ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਖਿਡਾਰੀ ਹਨ। ਸਹਿਵਾਗ ਨੇ ਦੋ ਵਾਰ ਟੈਸਟ ਵਿਚ ਤਿਹਰਾ ਸੈਂਕੜਾ ਲਗਾਇਆ। ਆਪਣੇ ਸ਼ਾਨਦਾਰ ਕਰੀਅਰ ਦੌਰਾਨ ਉਨ੍ਹਾਂ ਨੇ 23 ਟੈਸਟ ਸੈਂਕੜੇ ਲਗਾਏ। ਇਸ ਫਾਰਮੇਟ ਵਿਚ ਸਭ ਤੋਂ ਵੱਧ ਸੈਂਕੜੇ ਲਗਾਉਣ ਦੇ ਮਾਮਲੇ ਵਿਚ ਉਹ ਭਾਰਤੀ ਖਿਡਾਰੀਆਂ ਵਿਚ 5ਵੇਂ ਸਥਾਨ ‘ਤੇ ਹਨ।
ਇਹ ਵੀ ਪੜ੍ਹੋ : ਜਾਣੋ ਕਿਵੇਂ ਬਣੇਗਾ 5 ਸਾਲ ਤੱਕ ਦੇ ਬੱਚਿਆਂ ਦਾ ਆਧਾਰ ਕਾਰਡ, ਨਹੀਂ ਜਾਣਾ ਪਵੇਗਾ ਆਧਾਰ ਕੇਂਦਰ, ਘਰ ਬੈਠੇ ਮਿਲੇਗੀ ਸਹੂਲਤ
ਸਹਿਵਾਗ ਦਾ ਟੈਸਟ ਵਿਚ ਸਭ ਤੋਂ ਵੱਧ ਸਕੋਰ 319 ਦੌੜਾਂ ਹਨ। ਇਹ ਕਿਸੇ ਭਾਰਤੀ ਦਾ ਟੈਸਟ ਵਿਚ ਸਭ ਤੋਂ ਵੱਡਾ ਸਕੋਰ ਹੈ। ਸਹਿਵਾਗ ਨੇ 2008 ਵਿਚ ਦੱਖਣੀ ਅਫਰੀਕਾ ਖਿਲਾਫ ਚੇਨਈ ਵਿਚ 319 ਦੌੜਾਂ ਬਣਾਈਆਂ। ਕੁੱਲ ਮਿਲਾ ਕੇ ਸਹਿਵਾਗ ਦੇ ਨਾਂ 104 ਟੈਸਟ ਮੈਚਾਂ ਵਿਚ 8586 ਦੌੜਾਂ ਹਨ।ਉਨ੍ਹਾਂ ਨੇ 49.34 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। 251 ਵਨਡੇ ਵਿਚ ਸਹਿਵਾਗ ਨੇ 35.05 ਦੀ ਔਸਤ ਨਾਲ 9273 ਦੌੜਾਂ ਬਣਾਈਆਂ ਹਨ।ਉਹ 2007 ਵਿਚ ਟੀ-20 ਵਿਸ਼ਵ ਕੱਪ ਤੇ 2011 ਵਿਚ ਵਨਡੇ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਮੈਂਬਰ ਹਨ। ਸਹਿਵਾਗ ਨੇ 2011 ਵਿਸ਼ਵ ਕੱਪ ਵਿਚ 380 ਦੌੜਾਂ ਬਣਾਈਆਂ ਸਨ।
ਵੀਡੀਓ ਲਈ ਕਲਿੱਕ ਕਰੋ : –