ਭਾਰਤ-ਇੰਗਲੈਂਡ ਟੈਸਟ ਸੀਰੀਜ਼ ਤੋਂ ਪਹਿਲਾ ਇੰਡੀਆ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਦਰਅਸਲ ਟੀਮ ਇੰਡੀਆ ਦਾ ਆਫ ਸਪਿਨਰ ਵਾਸ਼ਿੰਗਟਨ ਸੁੰਦਰ ਭਾਰਤ-ਇੰਗਲੈਂਡ ਟੈਸਟ ਸੀਰੀਜ਼ ਤੋਂ ਬਾਹਰ ਹੋ ਗਿਆ ਹੈ। ਉਹ ਭਾਰਤ ਦੇ ਪਹਿਲੇ ਦਰਜੇ ਦੇ ਅਭਿਆਸ ਮੈਚ ਦੌਰਾਨ ਕਾਉਂਟੀ ਇਲੈਵਨ ਲਈ ਖੇਡਦੇ ਹੋਏ ਜ਼ਖਮੀ ਹੋ ਗਿਆ ਸੀ।
ਮੈਚ ਦੇ ਦੂਜੇ ਦਿਨ ਵਾਸ਼ਿੰਗਟਨ ਦੀ ਉਂਗਲ ‘ਤੇ ਮੁਹੰਮਦ ਸਿਰਾਜ ਦੀ ਗੇਂਦ ਲੱਗਣ ਕਾਰਨ ਫ੍ਰੈਕਚਰ ਹੋ ਗਿਆ ਸੀ। ਸ਼ੁਭਮਨ ਗਿੱਲ ਅਤੇ ਆਵੇਸ਼ ਖਾਨ ਤੋਂ ਬਾਅਦ ਵਾਸ਼ਿੰਗਟਨ ਸੁੰਦਰ ਇਸ ਦੌਰੇ ‘ਤੇ ਜ਼ਖਮੀ ਹੋਣ ਵਾਲਾ ਤੀਜਾ ਖਿਡਾਰੀ ਹੈ। ਯੁਵਾ ਤੇਜ਼ ਗੇਂਦਬਾਜ਼ ਆਵੇਸ਼ ਖਾਨ ਵੀ ਡਰਹਮ ਵਿੱਚ ਖੇਡੇ ਜਾ ਰਹੇ ਇਸ ਅਭਿਆਸ ਮੈਚ ਵਿੱਚ ਸੱਟ ਲੱਗਣ ਕਾਰਨ ਸੀਰੀਜ਼ ਤੋਂ ਬਾਹਰ ਹੋ ਗਿਆ ਸੀ। ਕਾਉਂਟੀ ਇਲੈਵਨ ਲਈ ਖੇਡਦੇ ਹੋਏ ਉਸਦੇ ਖੱਬੇ ਅੰਗੂਠੇ ‘ਤੇ ਸੱਟ ਲੱਗੀ ਸੀ। ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਹਾਂ, ਵਾਸ਼ੀ (ਵਾਸ਼ਿੰਗਟਨ) ਦੀ ਵੀ ਉਂਗਲ ਵਿੱਚ ਅਵੇਸ਼ ਦੀ ਤਰ੍ਹਾਂ ਫ੍ਰੈਕਚਰ ਹੈ। ਆਵੇਸ਼ ਦੇ ਅੰਗੂਠੇ ਦੀ ਹੱਡੀ ਆਪਣੀ ਜਗ੍ਹਾ ਤੋਂ ਖਿਸਕ ਗਈ ਹੈ। ਦੋਵੇਂ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ ਅਤੇ ਘਰ ਪਰਤਣਗੇ।”
ਇਹ ਵੀ ਪੜ੍ਹੋ : ਰਾਜ ਸਭਾ ‘ਚ ਆਹਮੋ-ਸਾਹਮਣੇ ਹੋਏ TMC ਤੇ BJP ਆਗੂ, ਟੀਐਮਸੀ ਮੈਂਬਰਾਂ ਨੇ ਸੰਚਾਰ ਮੰਤਰੀ ਦੇ ਹੱਥੋਂ ਖੋਹੀ ਬਿਆਨ ਦੀ ਕਾਪੀ
ਸੂਤਰ ਨੇ ਕਿਹਾ, ”ਉਸ ਨੂੰ ਦੁਬਾਰਾ ਗੇਂਦਬਾਜ਼ੀ ਕਰਨ ‘ਚ ਲੱਗਭਗ ਪੰਜ ਹਫਤੇ ਲੱਗਣਗੇ ਅਤੇ ਇੱਥੇ ਰਹਿਣ ਨਾਲ ਉਸ ਨੂੰ ਕੋਈ ਲਾਭ ਨਹੀਂ ਹੋਏਗਾ।” ਹੁਣ ਜਲਦੀ ਹੀ ਉਸ ਖਿਡਾਰੀ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ ਜੋ ਭਾਰਤੀ ਟੀਮ ‘ਚ ਉਸ ਦੀ ਜਗ੍ਹਾ ‘ਤੇ ਸ਼ਾਮਿਲ ਹੋਵੇਗਾ। ਇਹ ਵੇਖਣਾ ਦਿਲਚਸਪ ਰਹੇਗਾ ਕਿ ਆਵੇਸ਼ ਦੀ ਜਗ੍ਹਾ ਨਵਦੀਪ ਸੈਣੀ ਨੂੰ ਚੁਣਿਆ ਜਾਵੇਗਾ ਜਾਂ ਭੁਵਨੇਸ਼ਵਰ ਕੁਮਾਰ ਦੀ ਚੋਣ ਕੀਤੀ ਜਾਵੇਗੀ।
ਇਹ ਵੀ ਦੇਖੋ : ਕੀ ਨਵਜੋਤ ਸਿੱਧੂ ਖੁਦ ਕੈਪਟਨ ਨੂੰ ਮਨਾਉਣ ਜਾਣਗੇ ਸਿਸਵਾਂ ਫਾਰਮ, ਸੁਣੋ ਸੁਖਜਿੰਦਰ ਰੰਧਾਵਾ ਤੋਂ ? ਕੀ ਕੈਪਟਨ ਤਾਜਪੋਸ਼ੀ…