ਭਾਰਤ ਨੇ ਮਹਿਲਾ ਏਸ਼ੀਆ ਕੱਪ 2024 ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਭਾਰਤੀ ਮਹਿਲਾ ਟੀਮ ਨੇ ਆਪਣੇ ਪਹਿਲੇ ਹੀ ਮੈਚ ਵਿੱਚ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾਇਆ। ਭਾਰਤ ਨੇ ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਦੀਆਂ ਜ਼ਬਰਦਸਤ ਪਾਰੀਆਂ ਦੇ ਦਮ ‘ਤੇ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਭਾਰਤ ਗਰੁੱਪ-ਏ ਦੀ ਅੰਕ ਸੂਚੀ ਵਿੱਚ ਦੋ ਅੰਕਾਂ ਨਾਲ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ।
ਮਹਿਲਾ ਏਸ਼ੀਆ ਕੱਪ ਦਾ ਦੂਜਾ ਮੈਚ ਸ਼ੁੱਕਰਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਦਾਂਬੁਲਾ ਦੇ ਰਣਗਿਰੀ ਦਾਂਬੁਲਾ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਗਿਆ। ਇਸ ਮੈਚ ‘ਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 19.2 ਓਵਰਾਂ ‘ਚ 10 ਵਿਕਟਾਂ ‘ਤੇ 108 ਦੌੜਾਂ ਬਣਾਈਆਂ। ਜਵਾਬ ‘ਚ ਭਾਰਤੀ ਟੀਮ ਨੇ 14.1 ਓਵਰਾਂ ‘ਚ ਤਿੰਨ ਵਿਕਟਾਂ ‘ਤੇ 103 ਦੌੜਾਂ ਬਣਾ ਕੇ ਮੈਚ ਸੱਤ ਵਿਕਟਾਂ ਨਾਲ ਜਿੱਤ ਲਿਆ।
ਟੀਮ ਦੀ ਸਲਾਮੀ ਜੋੜੀ ਨੇ ਭਾਰਤ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਦੋਵਾਂ ਵਿਚਾਲੇ ਪਹਿਲੀ ਵਿਕਟ ਲਈ 85 ਦੌੜਾਂ ਦੀ ਸਾਂਝੇਦਾਰੀ ਹੋਈ। ਭਾਰਤੀ ਟੀਮ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ 31 ਗੇਂਦਾਂ ਵਿੱਚ 45 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਦੌਰਾਨ ਉਨ੍ਹਾਂ ਨੇ ਨੌਂ ਚੌਕੇ ਲਗਾਏ। ਉਥੇ ਹੀ ਸ਼ੈਫਾਲੀ ਵਰਮਾ 29 ਗੇਂਦਾਂ ‘ਚ 40 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ। ਇਸ ਦੌਰਾਨ ਉਸ ਨੇ ਛੇ ਚੌਕੇ ਤੇ ਇਕ ਛੱਕਾ ਲਾਇਆ।
ਇਹ ਵੀ ਪੜ੍ਹੋ : ਮੁਕੇਰੀਆਂ ਦੇ ਨੌਜਵਾਨ ਦੀ ਅਮਰੀਕਾ ‘ਚ ਹਾਰਟ ਅਟੈਕ ਕਾਰਨ ਹੋਈ ਸੀ ਮੌ.ਤ, ਜੱਦੀ ਪਿੰਡ ਪਹੁੰਚੀ ਦੇ.ਹ
ਇਸ ਦੇ ਨਾਲ ਹੀ ਦਿਆਲਨ ਹੇਮਲਥਾ 14 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਮੈਚ ਵਿੱਚ ਹਰਮਨਪ੍ਰੀਤ ਕੌਰ ਪੰਜ ਦੌੜਾਂ ਬਣਾ ਕੇ ਨਾਬਾਦ ਰਹੀ ਅਤੇ ਜੇਮੀਮਾ ਰੌਡਰਿਗਜ਼ ਤਿੰਨ ਦੌੜਾਂ ਬਣਾ ਕੇ ਨਾਬਾਦ ਰਹੀ। ਪਾਕਿਸਤਾਨ ਲਈ ਸੈਦਾ ਅਰੂਬ ਸ਼ਾਹ ਨੇ ਦੋ ਅਤੇ ਨਾਸ਼ਰਾ ਸੰਧੂ ਨੇ ਇੱਕ ਵਿਕਟ ਲਈ। ਇਸ ਮੈਚ ‘ਚ ਪਾਕਿਸਤਾਨ ਦਾ ਬੱਲੇਬਾਜ਼ੀ ਕ੍ਰਮ ਪੂਰੀ ਤਰ੍ਹਾਂ ਫਲਾਪ ਰਿਹਾ। ਟੀਮ ਨੂੰ ਪਹਿਲਾ ਝਟਕਾ ਗੁਲ ਫ਼ਿਰੋਜ਼ਾ ਦੇ ਰੂਪ ਵਿੱਚ ਲੱਗਾ ਜੋ ਸਿਰਫ਼ ਪੰਜ ਦੌੜਾਂ ਹੀ ਬਣਾ ਸਕੀ। ਇਸ ਤੋਂ ਬਾਅਦ ਮੁਨੀਬਾ ਅਲੀ ਵੀ 11 ਦੌੜਾਂ ਬਣਾ ਕੇ ਆਊਟ ਹੋ ਗਈ।
ਪਾਕਿਸਤਾਨ ਲਈ ਸਿਦਰਾ ਅਮੀਨ ਨੇ ਸਭ ਤੋਂ ਵੱਧ 25 ਦੌੜਾਂ ਦੀ ਪਾਰੀ ਖੇਡੀ। ਉਸ ਨੇ ਤਿੰਨ ਚੌਕੇ ਲਾਏ। ਹਾਲਾਂਕਿ ਰੇਣੁਕਾ ਸਿੰਘ ਨੇ ਉਨ੍ਹਾਂ ਨੂੰ ਰਾਧਾ ਯਾਦਵ ਦੇ ਹੱਥੋਂ ਕੈਚ ਕਰਵਾ ਲਿਆ। ਇਸ ਮੈਚ ਵਿੱਚ ਆਲੀਆ ਰਿਆਜ਼ ਨੇ ਛੇ ਦੌੜਾਂ, ਨਿਦਾ ਦਾਰ ਨੇ ਅੱਠ ਦੌੜਾਂ, ਇਰਮ ਜਾਵੇਦ ਨੇ ਜ਼ੀਰੋ ਦੌੜਾਂ, ਤੂਬਾ ਹਸਨ ਨੇ 22 ਦੌੜਾਂ, ਸਾਈਦਾ ਅਰੂਬ ਸ਼ਾਹ ਨੇ ਦੋ ਦੌੜਾਂ, ਨਾਸ਼ਰਾ ਸੰਧੂ ਨੇ ਜ਼ੀਰੋ ਦੌੜਾਂ, ਸਾਦਿਆ ਇਕਬਾਲ ਨੇ ਜ਼ੀਰੋ ਦੌੜਾਂ ਅਤੇ ਫ਼ਾਤਿਮਾ ਸਨਾ ਨੇ (ਨਾਟ ਆਊਟ) ਨੇ 22 ਦੌੜਾਂ ਬਣਾਈਆਂ। ਇਸ ਮੈਚ ਵਿੱਚ ਭਾਰਤ ਲਈ ਦੀਪਤੀ ਸ਼ਰਮਾ ਨੇ ਤਿੰਨ ਵਿਕਟਾਂ ਲਈਆਂ ਜਦਕਿ ਰੇਣੂਕਾ, ਪੂਜਾ ਅਤੇ ਸ਼੍ਰੇਅੰਕਾ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।
ਵੀਡੀਓ ਲਈ ਕਲਿੱਕ ਕਰੋ -: