Womens t20 challenge 2020: ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਉਤਸਾਹਿਤ ਕਰਨ ਲਈ ਇੱਕ ਮਹਿਲਾ ਟੂਰਨਾਮੈਂਟ ਅੱਜ ਤੋਂ 4 ਨਵੰਬਰ ਤੋਂ ਦੁਬਈ ਵਿੱਚ ਸ਼ੁਰੂ ਹੋ ਰਿਹਾ ਹੈ, ਜੋ 9 ਨਵੰਬਰ ਤੱਕ ਚੱਲੇਗਾ। ਮਹਿਲਾ ਟੀ -20 ਟੂਰਨਾਮੈਂਟ ਦੇ ਸਾਰੇ ਮੈਚ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾਣਗੇ। ਮਹਿਲਾ ਟੀ -20 ਚੈਲੇਂਜ ਦੀਆਂ ਸਾਰੀਆਂ ਟੀਮਾਂ ਪਹਿਲਾਂ ਹੀ ਯੂਏਈ ਪਹੁੰਚ ਚੁੱਕੀਆਂ ਹਨ ਅਤੇ ਪੂਰੀ ਪ੍ਰਕਿਰਿਆ ਦਾ ਪਾਲਣ ਵੀ ਕੋਰੋਨਾ ਨਿਯਮਾਂ ਦੇ ਤਹਿਤ ਕੀਤਾ ਗਿਆ ਸੀ। ਦੱਸ ਦਈਏ ਕਿ ਮਹਿਲਾ ਟੀ -20 ਦਾ ਇਹ ਤੀਜਾ ਸੀਜ਼ਨ ਹੈ ਅਤੇ ਇਸ ਵਾਰ ਟੂਰਨਾਮੈਂਟ ਦਿਲਚਸਪ ਹੋਣ ਜਾ ਰਿਹਾ ਹੈ। ਲੀਗ ਵਿੱਚ 3 ਟੀਮਾਂ ਸੁਪਰਨੋਵਾਸ, ਵੇਲੋਸਿਟੀ ਅਤੇ ਟ੍ਰੇਲਬਲੇਜ਼ਰ ਸ਼ਾਮਿਲ ਹਨ। ਆਈਪੀਐਲ ਦੀ ਤਰ੍ਹਾਂ ਇਨ੍ਹਾਂ ਟੀਮਾਂ ਵਿੱਚ ਵੀ ਵਿਦੇਸ਼ੀ ਖਿਡਾਰੀ ਭਾਰਤੀ ਖਿਡਾਰੀਆਂ ਨਾਲ ਮਿਲ ਕੇ ਖੇਡਣਗੇ। ਇਸ ਟੂਰਨਾਮੈਂਟ ਵਿੱਚ ਕੁੱਲ 4 ਮੈਚ ਹੋਣਗੇ ਜੋ 4, 5, 7 ਅਤੇ 9 ਨਵੰਬਰ ਨੂੰ ਖੇਡੇ ਜਾਣਗੇ।
ਭਾਰਤੀ ਮਹਿਲਾ ਕ੍ਰਿਕਟ ਦੇ ਸਰਬੋਤਮ ਖਿਡਾਰੀਆਂ ਤੋਂ ਇਲਾਵਾ ਇੰਗਲੈਂਡ, ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਦੇ ਖਿਡਾਰੀ ਵੀ ਇੱਕ ਦੂਜੇ ਖਿਲਾਫ ਆਪਣੀ ਤਾਕਤ ਦਿਖਾਉਣ ਲਈ ਤਿਆਰ ਹਨ। ਤੀਜਾ ਮਹਿਲਾ ਟੀ -20 ਚੈਂਲੇਂਜ ਬੁੱਧਵਾਰ ਤੋਂ ਸ਼ਾਰਜਾਹ ਵਿੱਚ ਸ਼ੁਰੂ ਹੋ ਰਹੀ ਹੈ ਅਤੇ ਪਹਿਲਾ ਮੈਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਸੁਪਰਨੋਵਾਸ ਨੇ ਪਿੱਛਲੇ ਦੋ ਟੂਰਨਾਮੈਂਟਾਂ ਵਿੱਚ ਹੁਣ ਤੱਕ ਆਪਣੇ ਸਾਰੇ ਮੈਚ ਜਿੱਤੇ ਹਨ। ਉਹ ਮਿਤਾਲੀ ਰਾਜ ਦੀ ਅਗਵਾਈ ਵਾਲੀ ਵੇਲੋਸਿਟੀ ਟੀਮ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਅਤੇ ਲਗਾਤਾਰ ਤੀਸਰਾ ਖਿਤਾਬ ਜਿੱਤਣ ‘ਤੇ ਨਜ਼ਰ ਰੱਖੇਗੀ। ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਲਈ ਇਹ ਤਿੰਨੋਂ ਟੀਮਾਂ ਪੂਰੀ ਤਰਾਂ ਤਿਆਰ ਹਨ, ਇਸ ਮਹਿਲਾ ਟੀ -20 ਚੈਂਲੇਂਜ ਦਾ ਫਾਈਨਲ 9 ਨਵੰਬਰ ਨੂੰ ਹੋਵੇਗਾ। ਸ਼੍ਰੀਲੰਕਾ, ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਦੇ ਖਿਡਾਰੀ ਵੀ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਹਨ।