Women’s T20 Challenge Final: ਸ਼ਾਰਜਾਹ: ਸੁਪਰਨੋਵਾਸ ਦੀ ਟੀਮ, ਜੋ ਤੀਜੀ ਵਾਰੀ ਮਹਿਲਾ ਟੀ 20 ਚੈਲੇਂਜ ਖ਼ਿਤਾਬ ‘ਤੇ ਨਜ਼ਰ ਰੱਖ ਰਹੀ ਹੈ, ਸੋਮਵਾਰ ਨੂੰ ਫਾਈਨਲ ਵਿੱਚ ਟ੍ਰੇਲਬਲੇਜ਼ਰਜ਼ ਖ਼ਿਲਾਫ਼ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਵਜੋਂ ਮੈਦਾਨ ‘ਤੇ ਉੱਤਰੇਗੀ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਸੁਪਰਨੋਵਾਸ ਟੀਮ ਫਾਈਨਲ ਵਿੱਚ ਚੰਗੇ ਵਿਸ਼ਵਾਸ ਨਾਲ ਉੱਤਰੇਗੀ ਕਿਉਂਕਿ ਉਸਨੇ ਸ਼ਨੀਵਾਰ ਨੂੰ ਫਾਈਨਲ ਲੀਗ ਮੈਚ ਵਿੱਚ ਸਮ੍ਰਿਤੀ ਮੰਧਾਨਾ ਦੀ ਅਗਵਾਈ ਵਾਲੀ ਟ੍ਰੈਬਲੇਜ਼ਰਜ਼ ਨੂੰ 2 ਦੌੜਾਂ ਨਾਲ ਹਰਾਇਆ ਸੀ। ਟੂਰਨਾਮੈਂਟ ਦੀ ਤੀਜੀ ਟੀਮ ਵੇਲੋਸਿਟੀ ਦੋ ਮੈਚਾਂ ਵਿੱਚ ਇੱਕ ਜਿੱਤ ਅਤੇ ਇੱਕ ਹਾਰ ਦੇ ਨਾਲ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਮਿਤਾਲੀ ਰਾਜ ਦੀ ਅਗਵਾਈ ਵਾਲੀ ਵੇਲੋਸਿਟੀ ਟੀਮ ਦਾ ਰਨ ਰੇਟ ਵੀ ਮਾੜਾ ਸੀ। ਤਿੰਨੋਂ ਟੀਮਾਂ ਨੇ ਟੂਰਨਾਮੈਂਟ ਵਿੱਚ ਦੋ-ਦੋ ਮੈਚ ਖੇਡੇ ਹਨ, ਜਿਨ੍ਹਾਂ ਵਿੱਚ ਤਿੰਨਾਂ ਟੀਮਾਂ ਨੂੰ ਇੱਕ -ਇੱਕ ਜਿੱਤ ਅਤੇ ਇੱਕ-ਇੱਕ ਹਾਰ ਮਿਲੀ ਹੈ, ਪਰ ਵੇਲੋਸਿਟੀ ਦੀ ਟੀਮ ਖਰਾਬ ਰਨ ਰੇਟ ਦੇ ਕਾਰਨ ਟੇਬਲ ਵਿੱਚ ਤੀਜੇ ਸਥਾਨ ‘ਤੇ ਰਹੀ ਅਤੇ ਚੋਟੀ ਦੀਆਂ ਦੋ ਟੀਮਾਂ ਨੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ।
ਸੁਪਰਨੋਵਾਸ ਦੀ ਟੀਮ ਨੇ ਸ਼ਨੀਵਾਰ ਨੂੰ ਟ੍ਰੇਲਬਲੇਜ਼ਰਜ਼ ਵਿਰੁੱਧ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ਦੇ ਨੁਕਸਾਨ ‘ਤੇ 146 ਦੌੜਾਂ ਬਣਾਈਆਂ ਸੀ। ਇਸਦੇ ਜਵਾਬ ਵਿੱਚ, ਟ੍ਰੇਲਬਲੇਜ਼ਰਸ ਦੀ ਟੀਮ ਪੂਰੇ ਓਵਰ ਖੇਡਣ ਤੋਂ ਬਾਅਦ ਵੀ 144 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੀ ਸੀ। ਜਿਸ ਦੇ ਕਾਰਨ ਸੁਪਰਨੋਵਾਸ ਦੀ ਟੀਮ ਨੇ 2 ਦੌੜਾਂ ਨਾਲ ਜਿੱਤ ਦਰਜ਼ ਕਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਸੀ। ਸੁਪਰਨੋਵਾਸ ਦੀ ਟੀਮ ਇੱਕ ਵਾਰ ਫਿਰ ਤੋਂ ਚਮਾਰੀ ਅਟਾਪੱਟੂ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕਰੇਗੀ, ਜਿਸ ਨੇ ਪਿੱਛਲੇ ਮੈਚ ਵਿੱਚ ਪੰਜ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 48 ਗੇਂਦਾਂ ਵਿੱਚ 67 ਦੌੜਾਂ ਦਾ ਸਰਵ ਉੱਚ ਸਕੋਰ ਬਣਾਇਆ ਸੀ। ਮਹਿਲਾ ਟੀ-20 ਚੈਲੇਂਜ ਦਾ ਫਾਈਨਲ ਅੱਜ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਖੇਡਿਆਂ ਜਾਵੇਗਾ।