ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਫਾਈਨਲ ਦਾ ਅੱਜ ਦੂਜਾ ਦਿਨ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਯਾਨੀ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰੇਗੀ। ਇਸ ਸ਼ਾਨਦਾਰ ਮੈਚ ਦਾ ਪਹਿਲਾ ਦਿਨ ਮੀਂਹ ਦੀ ਭੇਟ ਚੜ੍ਹ ਗਿਆ ਸੀ।
ਬੀਤੇ ਦਿਨ ਸਾਉਥੈਮਪਟਨ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਮੈਚ ਦਾ ਟਾਸ ਵੀ ਨਹੀਂ ਹੋ ਸਕਿਆ ਸੀ। ਭਾਰਤੀ ਟੀਮ ਉਸੇ ਪਲੇਇੰਗ 11 ਨਾਲ ਮੈਦਾਨ ‘ਤੇ ਉੱਤਰੀ ਹੈ ਜਿਸ ਦਾ ਐਲਾਨ ਵੀਰਵਾਰ ਨੂੰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਕਿੰਝ ਬਣੇ ਸੀ ਮਿਲਖਾ ਸਿੰਘ ‘ਫਲਾਇੰਗ ਸਿੱਖ’ ਜਾਣੋ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਕਦੋਂ ਤੇ ਕਿਉਂ ਦਿੱਤਾ ਸੀ ਇਹ ‘ਖਿਤਾਬ’
ਇਹ ਖਦਸ਼ਾ ਜਤਾਇਆ ਗਿਆ ਸੀ ਕਿ ਸਾਉਥੈਮਪਟਨ ਵਿੱਚ ਮੀਂਹ ਦੇ ਮੱਦੇਨਜ਼ਰ ਟੀਮ ਇੰਡੀਆ ਆਪਣੀ ਪਲੇਇੰਗ 11 ਵਿੱਚ ਬਦਲਾਅ ਕਰ ਸਕਦੀ ਹੈ। ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਭਾਰਤ ਦੀ ਪਾਰੀ ਦੀ ਸ਼ੁਰੂਆਤ ਕਰ ਰਹੇ ਹਨ।
ਇਹ ਵੀ ਦੇਖੋ : Milkha Singh ਨੂੰ ਯਾਦ ਕਰ ਰੋ ਪਏ ਦੋਸਤ,ਖੋਲ੍ਹੇ ਜ਼ਿੰਦਾਦਿਲੀ ਦੇ ਰਾਜ਼,ਫਿੱਟ ਰਹਿਣ ਲਈ 40 ਸਾਲ ਛੋਟੇ ਜਵਾਨਾਂ ਨਾਲ ਖੇਡਦੇ