ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਅੱਜ ਸ਼ੁਰੂ ਹੋ ਗਿਆ ਹੈ। ਟੀਮ ਇੰਡੀਆ ਇਸ ਫਾਈਨਲ ਮੈਚ ‘ਚ ਕਾਲੇ ਰੰਗ ਦੀ ਪੱਟੀ ਬੰਨ ਕੇ ਮੈਦਾਨ ‘ਤੇ ਉਤਰੀ ਹੈ। ਬੀਸੀਸੀਆਈ ਦੇ ਅਨੁਸਾਰ ਟੀਮ ਮਸ਼ਹੂਰ ਸਪ੍ਰਿੰਟਰ ਮਿਲਖਾ ਸਿੰਘ ਦੀ ਯਾਦ ਵਿੱਚ ਬਲੈਕ ਬੈਂਡ ਬੰਨ ਕੇ ਖੇਡ ਰਹੀ ਹੈ। ਮਿਲਖਾ ਸਿੰਘ ਦਾ ਸ਼ੁੱਕਰਵਾਰ ਨੂੰ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਪੂਰੇ ਖੇਡ ਜਗਤ ਵਿੱਚ ਸੋਗ ਦੀ ਲਹਿਰ ਹੈ। ਟੀਮ ਇੰਡੀਆ ਮਿਲਖਾ ਸਿੰਘ ਨੂੰ ਇਸ ਤਰ੍ਹਾਂ ਯਾਦ ਕਰ ਰਹੀ ਹੈ।
ਬੀਸੀਸੀਆਈ ਦੇ ਮੀਡੀਆ ਸੈੱਲ ਨੇ ਪੋਸਟ ਕੀਤਾ, “ਭਾਰਤੀ ਕ੍ਰਿਕਟ ਟੀਮ ਮਿਲਖਾ ਸਿੰਘ ਜੀ ਦੀ ਯਾਦ ਵਿੱਚ ਬਾਂਹ ‘ਤੇ ਕਾਲੇ ਰੰਗ ਦੀ ਪੱਟੀ ਬੰਨ ਕੇ ਖੇਡ ਰਹੀ ਹੈ।’ ਇਸ ਤੋਂ ਪਹਿਲਾਂ ਕੋਹਲੀ ਨੇ ਟਵੀਟ ਕੀਤਾ, ‘ਉਨ੍ਹਾਂ ਨੇ ਸਮੁੱਚੇ ਰਾਸ਼ਟਰ ਨੂੰ ਉੱਤਮ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਉਨ੍ਹਾਂ ਨੂੰ ਕਦੇ ਵੀ ਹਿੰਮਤ ਨਾ ਹਾਰਨ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨ ਲਈ ਪ੍ਰੇਰਿਆ ਹੈ। ਰੈਸਟ ਇਨ ਪੀਸ ਮਿਲਖਾ ਸਿੰਘ ਜੀ। ਤੁਹਾਨੂੰ ਕਦੇ ਭੁਲਾਇਆ ਨਹੀਂ ਜਾਏਗਾ।’
ਇਹ ਵੀ ਪੜ੍ਹੋ : ਕਿੰਝ ਬਣੇ ਸੀ ਮਿਲਖਾ ਸਿੰਘ ‘ਫਲਾਇੰਗ ਸਿੱਖ’ ਜਾਣੋ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਕਦੋਂ ਤੇ ਕਿਉਂ ਦਿੱਤਾ ਸੀ ਇਹ ‘ਖਿਤਾਬ’
ਬੀਤੀ ਰਾਤ ਉਨ੍ਹਾਂ ਦਾ PGI ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ ਹੈ। ਇਸ ਹਫਤੇ ਹੀ ਉਨ੍ਹਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਦੀ ਵੀ ਕੋਰੋਨਾ ਕਾਰਨ ਮੌਤ ਹੋ ਗਈ ਸੀ, ਮਿਲਖਾ ਸਿੰਘ ਨੇ 91 ਵੇਂ ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ਹਨ, ਜਦਕਿ ਨਿਰਮਲ ਮਿਲਖਾ ਸਿੰਘ 85 ਸਾਲਾਂ ਦੇ ਸਨ। ਮਿਲਖਾ ਸਿੰਘ ਹਾਲ ਹੀ ਵਿੱਚ ਕੋਰੋਨਾ ਨੈਗੇਟਿਵ ਹੋ ਗਏ ਸੀ, ਪਰ ਅਚਾਨਕ ਉਨ੍ਹਾਂ ਦੀ ਸਿਹਤ ਖਰਾਬ ਹੋਣ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ ਹਨ।
ਇਹ ਵੀ ਦੇਖੋ : ਮਿਲਖਾ ਸਿੰਘ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਕੈਪਟਨ ਅਮਰਿੰਦਰ ਸਿੰਘ,ਬਿਕਰਮ ਮਜੀਠੀਆ ਤੇ ਕਈ ਹੋਰ ਨੇਤਾ