Yada surkhpur birthday : ਅੱਜ ਕਬੱਡੀ ਦੇ ਸਟਾਰ ਜਾਫੀ ਯਾਦੇ ਸੁਰਖਪੁਰ ਦਾ ਜਨਮ ਦਿਨ ਹੈ। ਯਾਦੇ ਦੀ ਖੇਡ ਬਾਰੇ ਕਬੱਡੀ ਜਗਤ ਨਾਲ ਜੁੜਿਆ ਹਰ ਬੱਚਾ ਅਤੇ ਬਜ਼ੁਰਗ ਚੰਗੀ ਤਰਾਂ ਜਾਣਦਾ ਹੈ। ਕਿਉਂਕ ਯਾਦਾਂ ਇੱਕ ਅਜਿਹਾ ਖਿਡਾਰੀ ਹੈ ਜੋ ਆਪਣੀ ਖੇਡ ਨਾਲ ਕਿਸੇ ਵੀ ਮੈਚ ਦਾ ਪਾਸਾ ਪਲਟ ਸਕਦਾ ਹੈ। ਕਬੱਡੀ ਵਰਲਡ 2014 ਦੇ ਦੌਰਾਨ ਪਾਕਿਸਤਾਨ ਵਿਰੁੱਧ ਖੇਡੇ ਗਏ ਫਾਈਨਲ ਮੈਚ ਵਿੱਚ ਵੀ ਯਾਦੇ ਨੇ ਆਪਣੀ ਖੇਡ ਦਾ ਲੋਹਾ ਮਨਵਾਇਆ ਸੀ। ਯਾਦੇ ਸੁਰਖਪੁਰ ਦਾ ਪੂਰਾ ਨਾਮ ਯਾਦਵਿੰਦਰ ਸਿੰਘ ਹੈ, ਯਾਦੇ ਦਾ ਜਨਮ 11 ਮਾਰਚ 1991 ਵਿੱਚ ਕਪੂਰਥਲੇ ਜਿਲ੍ਹੇ ‘ਚ ਪੈਂਦੇ ਪਿੰਡ ਸੁਰਖਪੁਰ ਦੇ ਇੱਕ ਜ਼ਿਮੀਦਾਰ ਪਰਿਵਾਰ ਵਿੱਚ ਹੋਇਆ ਹੈ। ਯਾਦੇ ਦੇ ਪਿਤਾ ਦਾ ਨਾਮ ਸਰਦਾਰ ਮੇਜਰ ਸਿੰਘ ਅਤੇ ਮਾਤਾ ਦਾ ਨਾਮ ਬਲਬੀਰ ਕੌਰ ਹੈ। ਯਾਦੇ ਨੇ ਵਰਲਡ ਕਬੱਡੀ ਕੱਪ ਵਿੱਚ ਭਾਰਤ ਦੀ ਟੀਮ ਦੀ ਕਪਤਾਨੀ ਵੀ ਕੀਤੀ ਹੈ।
ਯਾਦਾਂ ਪਿੱਛਲੇ ਕਈ ਸਾਲਾਂ ਤੋਂ ਪੰਜਾਬ ਦੇ ਨਾਲ-ਨਾਲ ਦੁਬਈ, ਕੈਨੇਡਾ, ਅਮਰੀਕਾ, ਤੇ ਹੋਰ ਬਹੁਤ ਦੇਸ਼ਾਂ ਵਿੱਚ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਜੇਕਰ ਯਾਦੇ ਸੁਰਖਪੁਰ ਦੇ ਜਿੱਤੇ ਹੋਏ ਇਨਾਮਾਂ ਦੀ ਗੱਲ ਕੀਤੀ ਜਾਵੇ ਤਾ ਉਨ੍ਹਾਂ ਵਿੱਚ ਮੋਟਰਸਾਈਕਲ, ਗੱਡੀਆਂ, ਟਰੈਕਟਰ, ਮੱਝਾਂ, ਸੋਨੇ ਦੀਆਂ ਮੁੰਦੀਆਂ ਅਤੇ ਨਕਦ ਰਾਸ਼ੀ ਵਰਗੇ ਵੱਡੇ ਇਨਾਮ ਹਨ। ਯਾਦੇ ਨੇ 2020 ਦੇ ਵਿੱਚ ਇੱਕ 8 ਲੱਖ ਦਾ ਜੱਫਾ ਲਾਉਣ ਦਾ ਰਿਕਾਰਡ ਵੀ ਬਣਾਇਆ ਹੈ। ਜ਼ਿਕਰਯੋਗ ਹੈ ਕਿ ਯਾਦਵਿੰਦਰ ਸਿੰਘ ਇਸ ਵੇਲੇ ਆਪਣੇ ਪਿੰਡ ਦਾ ਸਰਪੰਚ ਵੀ ਹੈ।
ਕਬੱਡੀ ਨੂੰ ਪੰਜਾਬੀਆਂ ਦੀ ਮਾਂ ਖੇਡ ਵੀ ਕਿਹਾ ਜਾਂਦਾ ਹੈ। ਕਬੱਡੀ ਪੰਜਾਬ ਦੇ ਪਿੰਡਾਂ ਤੋਂ ਸ਼ੁਰੂ ਹੋ ਕੇ ਅੱਜ ਦੁਨੀਆਂ ਦੇ ਵੱਡੇ ਵੱਡੇ ਮੈਦਾਨਾਂ ‘ਚ ਖੇਡੀ ਜਾਂਦੀ ਹੈ। ਭਾਵੇਂ ਹੋਰ ਵੀ ਬਹੁਤ ਸਾਰੀਆਂ ਖੇਡਾਂ ਹਨ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਨੇ ਵੱਡੀਆਂ ਮੱਲਾਂ ਮਾਰਦਿਆਂ ਕਈ ਰਿਕਾਰਡ ਕਾਇਮ ਕੀਤੇ ਹਨ, ਪਰ ਫਿਰ ਵੀ ਕਬੱਡੀ ਦਾ ਨੰਬਰ ਸਭ ਤੋਂ ਪਹਿਲਾ ਆਉਂਦਾ ਹੈ। ਪੰਜਾਬ ਸਟਾਈਲ ਕਬੱਡੀ ਨੂੰ ਸਰਕਲ ਸਟਾਈਲ ਕਬੱਡੀ ਵੀ ਕਿਹਾ ਜਾਂਦਾ ਹੈ।
ਇਹ ਵੀ ਦੇਖੋ : Kabaddi ਦੇ ਕੰਪਿਊਟਰ Amrik Khosa Kotla ਨੇ ਲਿਆ ਉਂਦੀਆਂ ਜਜ਼ਬਾਤੀ ਹਨ੍ਹੇਰੀਆਂ