ਦਿੱਲੀ ਦੇ ਕਾਲਕਾਜੀ ਮੰਦਰ ਵਿੱਚ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਬੀਤੀ ਰਾਤ ਜਾਗਰਣ ਦੌਰਾਨ ਸਟੇਜ ਡਿੱਗਣ ਕਾਰਨ ਇੱਥੇ ਭਗਦੜ ਮੱਚ ਗਈ। ਸ਼ੋਅ ਲਈ ਗਾਇਕ ਬੀ ਪਰਾਕ ਪਹੁੰਚੇ ਹੋਏ ਸਨ। ਹਾਦਸਾ ਰਾਤ ਕਰੀਬ 12:30 ਵਜੇ ਵਾਪਰਿਆ। ਪ੍ਰੋਗਰਾਮ ਵਿੱਚ ਲੋਕਾਂ ਦੀ ਵੱਡੀ ਭੀੜ ਇਕੱਠੀ ਹੋਈ ਸੀ। ਵੱਧ ਤੋਂ ਵੱਧ ਲੋਕ ਸਟੇਜ ਦੇ ਨੇੜੇ ਜਾਣਾ ਚਾਹੁੰਦੇ ਸਨ। ਇਸ ਤੋਂ ਇਲਾਵਾ ਸਟੇਜ ਦੇ ਸਾਈਡ ’ਤੇ ਬਣੇ ਪਲੇਟਫਾਰਮ ’ਤੇ ਵੀ ਲੋਕ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ।
ਮੰਦਰ ਪ੍ਰਸ਼ਾਸਨ ਅਤੇ ਪੁਲਿਸ ਦੇ ਮਨ੍ਹਾ ਕਰਨ ਦੇ ਬਾਵਜੂਦ ਲੋਕ ਕਾਬੂ ਨਹੀਂ ਆਏ ਅਤੇ ਸਟੇਜ ਦਾ ਸਾਈਡ ਵਾਲਾ ਹਿੱਸਾ ਡਿੱਗ ਗਿਆ। ਸਟੇਜ ਦਾ ਕੁਝ ਹਿੱਸਾ ਡਿੱਗਦੇ ਹੀ ਹਫੜਾ-ਦਫੜੀ ਅਤੇ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ। ਸਾਰੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 17 ਹੋਰ ਜ਼ਖਮੀ ਹੋ ਗਏ।
ਦਰਅਸਲ ਕਾਲਕਾਜੀ ਮੰਦਿਰ ਦੇ ਮਹੰਤ ਪਰੀਸ਼ਰ ਵਿੱਚ ਮਾਤਾ ਜਾਗਰਣ ਦਾ ਆਯੋਜਨ ਕੀਤਾ ਗਿਆ ਸੀ। ਇਸ ਦਾ ਆਯੋਜਨ ਪਿਛਲੇ 26 ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਆਯੋਜਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਹਾਲਾਂਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੋੜੀਂਦੇ ਜਵਾਨ ਤਾਇਨਾਤ ਕੀਤੇ ਗਏ ਸਨ। ਰਾਤ ਕਰੀਬ ਸਾਢੇ 12 ਵਜੇ ਉਥੇ ਕਰੀਬ 1500-1600 ਲੋਕਾਂ ਦੀ ਭੀੜ ਇਕੱਠੀ ਹੋ ਗਈ।
ਪ੍ਰਬੰਧਕਾਂ ਅਤੇ ਵੀਆਈਪੀਜ਼ ਦੇ ਪਰਿਵਾਰਾਂ ਦੇ ਬੈਠਣ ਲਈ ਮੁੱਖ ਸਟੇਜ ਦੇ ਨੇੜੇ ਇੱਕ ਉੱਚਾ ਪਲੇਟਫਾਰਮ ਬਣਾਇਆ ਗਿਆ ਸੀ। ਚਬੂਤਾ ਲੱਕੜ ਅਤੇ ਲੋਹੇ ਦੇ ਫਰੇਮ ਦਾ ਬਣਿਆ ਹੋਇਆ ਸੀ। ਕਰੀਬ 12.30 ਵਜੇ ਬਹੁਤ ਜ਼ਿਆਦਾ ਲੋਕਾਂ ਕਾਰਨ ਮੰਚ ਹੇਠਾਂ ਵੱਲ ਨੂੰ ਝੁਕ ਗਿਆ। ਸਟੇਜ ਦੇ ਹੇਠਾਂ ਬੈਠੇ ਕੁਝ ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਐਂਬੂਲੈਂਸਾਂ ਰਾਹੀਂ ਏਮਜ਼ ਟਰੌਮਾ ਸੈਂਟਰ, ਸਫਦਰਜੰਗ ਹਸਪਤਾਲ ਅਤੇ ਮੈਕਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਇਹ ਵੀ ਪੜ੍ਹੋ : ਸਿੰਗਰ ਰਾਹਤ ਫਤਿਹ ਅਲੀ ਖਾਨ ਘਿਰੇ ਵਿਵਾਦਾਂ ‘ਚ, ਨੌਕਰ ਨਾਲ ਕੁੱਟਮਾਰ ਦੇ ਦੋਸ਼! ਵੀਡੀਓ ਹੋ ਰਹੀ ਵਾਇਰਲ
ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਇਸ ਹਾਦਸੇ ‘ਚ 17 ਲੋਕ ਜ਼ਖਮੀ ਹੋ ਗਏ। ਕਰੀਬ 45 ਸਾਲ ਦੀ ਇਕ ਔਰਤ ਨੂੰ ਮੈਕਸ ਹਸਪਤਾਲ ‘ਚ ਮ੍ਰਿਤਕ ਲਿਆਂਦਾ ਗਿਆ, ਜਿਸ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਦੋ ਲੋਕ ਉਸ ਨੂੰ ਆਟੋ ਵਿੱਚ ਹਸਪਤਾਲ ਲੈ ਗਏ। ਮ੍ਰਿਤਕ ਦੀ ਪਛਾਣ ਲਈ ਯਤਨ ਕੀਤੇ ਜਾ ਰਹੇ ਹਨ। ਕਰਾਈਮ ਟੀਮ ਨੇ ਮੌਕੇ ਦਾ ਦੌਰਾ ਕੀਤਾ। ਬਾਕੀ ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਹੈ। ਕਈਆਂ ਨੂੰ ਫ੍ਰੈਕਚਰ ਦੀਆਂ ਸੱਟਾਂ ਲੱਗੀਆਂ ਹਨ। ਇਸ ਮਾਮਲੇ ਵਿੱਚ ਪ੍ਰਬੰਧਕਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 337/304ਏ/188 ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ –