ਪਿਆਜ਼ ਕੁਕਿੰਗ ਵਿਚ ਇਸਤੇਮਾਲ ਹੋਣ ਵਾਲੀ ਸਭ ਤੋਂ ਅਹਿਮ ਸਮੱਗਰੀ ਹੈ। ਲਗਭਗ ਹਰ ਘਰ ਵਿਚ ਇਸ ਦਾ ਰੋਜ਼ਾਨਾ ਇਸਤੇਮਾਲ ਕੀਤਾ ਜਾਂਦਾ ਹੈ। ਜਦੋਂ ਕਦੇ ਪਿਆਜ਼ ਦੀ ਕੀਮਤ ਵਧਦੀ ਹੈ ਤਾਂ ਕਾਫੀ ਪ੍ਰੇਸ਼ਾਨੀ ਹੋ ਜਾਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਪਿਆਜ਼ ਨੂੰ ਚੰਗੀ ਤਰ੍ਹਾਂ ਤੋਂ ਸਟੋਰ ਕਰਕੇ ਰੱਖਿਆ ਜਾਵੇ ਤਾਂ ਕਿ ਇਸ ਦਾ ਇਸਤੇਮਾਲ ਚੰਗੀ ਤਰ੍ਹਾਂ ਹੋ ਸਕੇ।
- ਮੌਸਮ ਵਿਚ ਬਦਲਾਅ ਦਾ ਅਸਰ ਪਿਆਜ਼ ਦੀ ਤਾਜ਼ਗੀ ‘ਤੇ ਵੀ ਪੈਂਦਾ ਹੈ। ਅਜਿਹੇ ਵਿਚ ਨਮੀ ਤੇ ਗਰਮੀ ਜ਼ਿਆਦਾ ਹੋਣ ਨਾਲ ਵਿਆਜ਼ ਜਲਦੀ ਸੜਨ ਜਾਂ ਗਲਣ ਲੱਗਦੇ ਹਨ। ਅਜਿਹੇ ਵਿਚ ਜੇਕਰ ਤੁਸੀਂ ਪਿਆਜ਼ ਨੂੰ ਲੰਬੇ ਸਮੇਂ ਫ੍ਰੈਸ਼ ਰੱਖਣਾ ਹੈ ਤਾਂ ਪਿਆਜ਼ ਨੂੰ ਇਸ ਤਰ੍ਹਾਂ ਸਟੋਰ ਕਰਨਾ ਸ਼ੁਰੂ ਕਰੋ।
ਕੂਲ ਡ੍ਰਾਈ ਪਲੇਸ ‘ਚ ਰੱਖੋ - ਪਿਆਜ਼ ਨੂੰ ਲੰਬੇ ਸਮੇਂ ਤੱਕ ਫ੍ਰੈਸ਼ ਰੱਖਣ ਲਈ ਇਸ ਨੂੰ ਹਮੇਸ਼ਾ ਕੂਲ ਤੇ ਡਰਾਈ ਪਲੇਸ ‘ਤੇ ਰੱਖੋ। ਥੋੜ੍ਹੀ ਜਿਹੀ ਨਮੀ ਪਿਆਜ਼ ਨੂੰ ਸਾੜਨ ਦਾ ਕੰਮ ਕਰ ਸਕਦੀ ਹੈ। ਨਾਲ ਹੀ ਇਸ ਨੂੰ ਡਾਇਰੈਕਟ ਸੂਰਜ ਦੀ ਰੌਸ਼ਨੀ ਤੋਂ ਵੀ ਬਚਾ ਕੇ ਰੱਖੋ ਕਿਉਂਕਿ ਇਸ ਨਾਲ ਪਿਆਜ਼ ਵਿਚ ਫੰਗਸ ਪੈਦਾ ਹੋਣ ਲੱਗਦੇ ਹਨ।
ਇੰਨਾ ਹੋਣਾ ਚਾਹੀਦੈ ਟੈਂਪਰੇਚਰ - ਪਿਆਜ਼ ਨੂੰ 4-10 ਡਿਗਰੀ ਸੈਲਸੀਅਸ ‘ਤੇ ਸਟੋਰ ਕਰਨਾ ਚਾਹੀਦਾ ਹੈ। ਇਸ ਨਾਲ ਪਿਆਜ਼ ਦਾ ਟੈਕਸਚਰ ਨਹੀਂ ਵਿਗੜਦਾ ਤੇ ਇਹ ਲੰਬੇ ਸਮੇਂ ਤੱਕ ਫ੍ਰੈਸ਼ ਰਹਿੰਦਾ ਹੈ।
ਟਿਸ਼ੂ ‘ਚ ਲਪੇਟ ਕੇ ਕਰੋ ਸਟੋਰ
ਪਿਆਜ਼ ਨੂੰ ਜ਼ਿਆਦਾ ਦਿਨਾਂ ਤੱਕ ਸਟੋਰ ਕਰ ਰਹੇ ਹੋ ਤਾਂ ਵੱਖ-ਵੱਖ ਸਾਰਿਆਂ ਨੂੰ ਟਿਸ਼ੂ ਪੇਪਰ ਵਿਚ ਰੱਖੋ। ਪਲਾਸਟਿਕ ਦਾ ਇਸਤੇਮਾਲ ਨਾ ਕਰੋ। ਇਸ ਨਾਲ ਪਿਆਜ਼ ਜ਼ਿਆਦਾ ਦਿਨ ਤੱਕ ਫ੍ਰੈਸ਼ ਨਹੀਂ ਰਹਿੰਦੇ।
ਜੇਕਰ ਤੁਸੀਂ ਫੂਡਸ ਨੂੰ ਜ਼ਿਆਦਾ ਦਿਨਾਂ ਤੱਕ ਫ੍ਰੈਸ਼ ਰੱਖਣ ਦੀ ਕੁਆਲਟੀ ਕਾਰਨ ਪਿਆਜ਼ ਨੂੰ ਫ੍ਰਿਜ ਵਿਚ ਸਟੋਰ ਕਰਦੇ ਹੋ ਤਾਂ ਤੁਰੰਤ ਅਜਿਹਾ ਕਰਨਾ ਬੰਦ ਕਰ ਦਿਓ। ਕਿਉਂਕਿ ਫ੍ਰਿਜ ਦੀ ਨਮੀ ਨਾਲ ਪਿਆਜ਼ ਜਲਦੀ ਗਲਣ ਲੱਗਦੇ ਹਨ।