ਚੰਡੀਗੜ੍ਹ ਪੀਜੀਆਈ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਸਟੋਰਕੀਪਰ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਮ੍ਰਿਤਕ ਦੀ ਪਛਾਣ ਵਿਵੇਕ ਠਾਕੁਰ ਵਜੋਂ ਹੋਈ ਹੈ ਤੇ ਉਹ ਪੀਜੀਆਈ ਦੇ ਐਨੇਸਥੀਸੀਆ ਵਿਭਾਗ ਵਿਚ ਕੰਮ ਕਰਦਾ ਸੀ। ਖਬਰ ਹੈ ਕਿ ਕੁਝ ਦਿਨ ਪਹਿਲਾਂ ਹੀ ਵਿਵੇਕ ਠਾਕੁਰ ਦੀ ਪੀਜੀਆਈ ਵਿਚ ਜੁਆਈਨਿੰਗ ਹੋਈ ਸੀ ।
ਇਹ ਵੀ ਪੜ੍ਹੋ : PM ਮੋਦੀ ਦੀ ਅਗਵਾਈ ‘ਚ ਅੱਜ ਚੋਣ ਕਮੇਟੀ ਦੀ ਬੈਠਕ, ਚੋਣ ਕਮਿਸ਼ਨਰਾਂ ਦੀ ਨਿਯੁਕਤੀ ‘ਤੇ ਲੱਗ ਸਕਦੀ ਮੁਹਰ
ਦੱਸ ਦੇਈਏ ਕਿ ਚੰਡੀਗੜ੍ਹ PGI ’ਚ ਪਿਛਲੇ 15 ਦਿਨਾਂ ’ਚ ਖੁਦਕੁਸ਼ੀ ਦਾ ਇਹ ਤੀਜਾ ਮਾਮਲਾ ਹੈ। ਇਸ ਤੋਂ ਪਹਿਲਾਂ 28 ਫ਼ਰਵਰੀ ਨੂੰ ਨਰਸਿੰਗ ਸਟਾਫ ਜੋਤੀ ਨੇ ਖੁਦਕੁਸ਼ੀ ਕਰ ਲਈ ਸੀ ਤੇ ਬੀਤੇ ਸੋਮਵਾਰ ਨੂੰ 50 ਸਾਲ ਦੀ ਰੇਡੀਓਗ੍ਰਾਫਰ ਸੁਪਰਵਾਈਜ਼ਰ ਨਰਿੰਦਰ ਕੌਰ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ। ਨਰਿੰਦਰ ਕੌਰ ਐਡਵਾਂਸਡ ਪੀਡੀਐਟ੍ਰਿਕ ਸੈਂਟਰ ’ਚ ਤਾਇਨਾਤ ਸੀ।
ਵੀਡੀਓ ਲਈ ਕਲਿੱਕ ਕਰੋ -: