stray dog case in bathinda: ਪੰਜਾਬ ‘ਚ ਅਵਾਰਾ ਕੁੱਤਿਆਂ ਦਾ ਆਤੰਕ ਲਗਾਤਾਰ ਜਾਰੀ ਹੈ ਅਤੇ ਲਗਾਤਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਅਜਿਹਾ ਹੀ ਇੱਕ ਮਾਮਲਾ ਬਠਿੰਡਾ ਸ਼ਹਿਰ ਤੋਂ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਯਾਨੀ ਸੋਮਵਾਰ ਦੀ ਰਾਤ ਕਰੀਬ 10 ਵਜੇ ਇੱਕ 5 ਸਾਲਾਂ ਬੱਚੀ ਨੂੰ ਅਵਾਰਾ ਕੁੱਤਿਆਂ ਨੇ ਨੋਚ ਖਾਧਾ ਜਿਸ ਤੋਂ ਬਾਅਦ ਮਾਸੂਮ ਬੱਚੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਾਸੂਮ ਬੱਚੀ ਬਠਿੰਡਾ ਰਹਿੰਦੀ ਸੀ ਅਤੇ ਉਸਦੇ ਮਾਤਾ-ਪਿਤਾ ਲੇਬਰ ਦਾ ਕੰਮ ਕਰਦੇ ਹਨ। ਮ੍ਰਿਤਕ ਬੱਚੀ ਦੀ ਪਹਿਚਾਣ ਅਦਿਤੀ ਦੇ ਰੂਪ ਚ ਹੋਈ ਹੈ।
ਇਸ ਹਾਦਸੇ ਤੋਂ ਬਾਅਦ ਇਲਾਕੇ ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਹਾਲਾਂਕਿ ਬੱਚੀ ਦੇ ਕੁੱਝ ਰਿਸ਼ਤੇਦਾਰਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਬੱਚੀ ਦੀ ਹੱਤਿਆ ਕੀਤੀ ਗਈ ਹੈ। ਦੂਜੇ ਪਾਸੇ ਸ਼ਹਿਰ ਬਠਿੰਡਾ ‘ਚ 8,986 ਬੇਸਹਾਰਾ ਅਵਾਰਾ ਪਸ਼ੂ ਤੇ ਕਰੀਬ 7,025 ਅਵਾਰਾ ਕੁੱਤੇ ਹਨ। ਇਹ ਸੰਖਿਆ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਤੋਂ ਸੂਚਨਾ ਦਾ ਅਧਿਕਾਰ 2005 (ਆਰਟੀਆਈ) ਅਧੀਨ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹੈ।
ਦੱਸਣਯੋਗ ਹੈ ਕਿ ਬਠਿੰਡਾ ਸ਼ਹਿਰ ‘ਚ ਅਵਾਰਾ ਕੁੱਤਿਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਨੂੰ ਰੋਕਣ ਲਈ ਪ੍ਰਸ਼ਾਸ਼ਨ ਤੇ ਨਗਰ ਨਿਗਮ ਬੇਪ੍ਰਵਾਹ ਹੈ ਅਤੇ ਅਵਾਰਾ ਪਸ਼ੂਆਂ ਤੇ ਕੁੱਤਿਆਂ ਦੇ ਹੋ ਰਹੇ ਹਾਦਸਿਆਂ ਨੂੰ ਰੋਕਣ ਲਈ ਪ੍ਰਸ਼ਾਸ਼ਨ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ। ਦੂਜੇ ਪਾਸੇ ਸਿਵਲ ਸਰਜਨ ਡਾ. ਐੱਚਐੱਨ ਸਿੰਘ ਦੇ ਅਨੁਸਾਰ ਜ਼ਿਲ੍ਹਾ ਸਿਵਲ ਹਸਪਤਾਲ ‘ਚ ਅਵਾਰਾ ਕੁੱਤਿਆਂ ਦੇ ਕੱਟਣ ਦੇ ਲਗਪਗ 500 ਲੋਕ ਹਰ ਮਹੀਨੇ ਇਲਾਜ ਲਈ ਹਸਪਤਾਲ ਪਹੁੰਚਦੇ ਹਨ ਅਤੇ ਕੁੱਝ ਨਿਜੀ ਹਸਪਤਾਲਾਂ ‘ਚ ਕੇਸ ਪਹੁੰਚਣ ਦੀ ਗਿਣਤੀ ਅਲੱਗ ਤੋਂ ਹੈ। ਇੰਝ ਹੋ ਰਹੇ ਹਾਦਸੇ ਸਾਡੇ ਸਮਾਜ ਤੇ ਸਮਾਜ ਦੇ ਲੋਕਾਂ ਦੀ ਲਈ ਇੱਕ ਵੱਡੀ ਸਮੱਸਿਆ ਹੈ ਜਿਸ ਨੂੰ ਜਲਦੀ ਰੋਕਣਾ ਚਾਹੀਦਾ ਹੈ ਤਾਂਕਿ ਮਾਸੂਮ ਲੋਕਾਂ ਦੀ ਜਾਨ ਸੁਰੱਖਿਅਤ ਹੋ ਸਕੇ।
ਇਹ ਵੀ ਦੇਖੋ: ਚਢੂਨੀ ਦੇ ਪਿੰਡ ਪਹੁੰਚਿਆ ਪੱਤਰਕਾਰ, ਦੇਖੋ ਘਰ ਦੀ ਐਕਸਕਲੂਜ਼ਿਵ ਵੀਡੀਓ, ਪਰਿਵਾਰ ਵਾਲਿਆਂ ਨੇ ਬੰਨ ਤਾ ਰੰਗ