ਜੇ ਖੇਤਾਂ ਵਿੱਚ ਪਰਾਲੀ ਸਾੜੀ ਜਾਂਦੀ ਹੈ ਤਾਂ ਪਰਾਲੀ ਸਾੜਨ ਵਾਲੇ ਵਿਅਕਤੀ ਅਤੇ ਜ਼ਮੀਨ ਮਾਲਕ ਨੂੰ ਵਿਦੇਸ਼ ਜਾਣ ਦਾ ਵੀਜ਼ਾ ਨਹੀਂ ਮਿਲ ਸਕੇਗਾ। ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ ਸੂਬੇ ਵਿੱਚ ਪ੍ਰਦੂਸ਼ਣ ਨੂੰ ਰੋਕਣ ਲਈ ਪਰਾਲੀ ਸਾੜਨ ‘ਤੇ ਪਾਬੰਦੀ ਲਾਉਣ ਦਾ ਨਵਾਂ ਹੁਕਮ ਜਾਰੀ ਕੀਤਾ ਹੈ।
ਇਸ ਸਬੰਧੀ ਹਦਾਇਤਾਂ ਜਾਰੀ ਕਰਦਿਆਂ ਡੀਸੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਸਾਰੇ ਇਮੀਗ੍ਰੇਸ਼ਨ ਕੇਂਦਰ ਸਬੰਧਤ ਪਾਸਪੋਰਟ ਧਾਰਕਾਂ ਅਤੇ ਗਾਹਕਾਂ ਨੂੰ ਜਾਗਰੂਕ ਕਰਨ ਲਈ ਕੰਮ ਕਰਨਗੇ ਕਿ ਉਹ ਸਬੰਧਤ ਪਾਸਪੋਰਟ ਹੋਲਡਰ ਤੇ ਕਸਟਮਰ ਨੂੰ ਜਾਗਰੂਕ ਕਰਨਗੇ ਕਿ ਪਰਾਲੀ ਸਾੜਨ ਦੇ ਮਾਮਲੇ ਵਿੱਚ ਜੇ ਵਾਤਾਵਰਨ ਕਾਂਪੇਨਸੇਸ਼ਨ ਚਾਰਜ ਪਾਲਿਸੀ ਦੇ ਤਹਿਤ ਜੁਰਮਾਨੇ ਦੀ ਰਕਮ ਅਜੇ ਪੈਂਡਿੰਗ ਹੈ ਤਾਂ ਉਸ ਉਸ ਬੰਦੇ ਨੂੰ ਵੀਜ਼ਾ ਨਹੀਂ ਮਿਲ ਸਕੇਗਾ। ਇਸ ਬਾਰੇ ਇਮੀਗ੍ਰੇਸ਼ਨ ਸੈਂਟਰ ਵਾਲੇ ਆਪਣੇ ਆਫਿਸ ਦੇ ਬਾਹਰ ਫਲੈਕਸ ਵੀ ਲਾਉਣ।
ਡੀਸੀ ਨੇ ਦੱਸਿਆ ਕਿ ਵੀਜ਼ਾ ਅਪਲਾਈ ਕਰਨ ਤੋਂ ਬਾਅਦ ਜਦੋਂ ਪਾਸਪੋਰਟ ਧਾਰਕ ਦਾ ਵੀਜ਼ਾ ਤਸਦੀਕ ਹੋ ਜਾਂਦਾ ਹੈ ਤਾਂ ਉਸ ਦੇ ਨਾਂ ’ਤੇ ਰਜਿਸਟਰਡ ਜ਼ਮੀਨ ’ਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀ ਰੈੱਡ ਐਂਟਰੀ ਮਿਲਦੀ ਹੈ ਤਾਂ ਵੀਜ਼ੇ ਲਈ ਅਪਲਾਈ ਕਰਨ ਵਿੱਚ ਦਿੱਕਤ ਆਵੇਗੀ। ਇੰਨਾ ਹੀ ਨਹੀਂ ਪ੍ਰਸ਼ਾਸਨ ਮੁਲਾਂਕਣ ਕਰਵਾਉਣ ਵਿਚ ਵੀ ਸਖ਼ਤੀ ਕਰੇਗਾ।
ਇਹ ਵੀ ਪੜ੍ਹੋ : ਹਰ ਬੰਦੇ ਨੂੰ ਆਪਣੇ ਪਸੰਦ ਨਾਲ ਵਿਆਹ ਕਰਨ ਦਾ ਹੱਕ- ਹਾਈਕੋਰਟ ਦੀ ਅਹਿਮ ਟਿੱਪਣੀ
ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਸ਼ਾਸਨ ਨਾਲ ਚੈਟ ਬੋਰਡ ਨੰਬਰ 73800 16070 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਮੀਗ੍ਰੇਸ਼ਨ ਕੇਂਦਰ 28 ਅਕਤੂਬਰ ਤੱਕ DC ਦੀ PLA ਸ਼ਾਖਾ ਨੂੰ ਫੋਟੋਆਂ ਸਮੇਤ ਨਿਯਮਾਂ ਦੀ ਪਾਲਣਾ ਸਬੰਧੀ ਰਿਪੋਰਟ ਪੇਸ਼ ਕਰੇ।
ਵੀਡੀਓ ਲਈ ਕਲਿੱਕ ਕਰੋ -: