ਦੁਨੀਆ ‘ਚ ਬਹੁਤ ਘੱਟ ਲੋਕ ਹਨ ਜੋ ਉਲਟ ਹਾਲਾਤ ‘ਚ ਹਿੰਮਤ ਨਹੀਂ ਹਾਰਦੇ। ਅਜਿਹੀ ਹੀ ਕਹਾਣੀ ਮੇਰਠ ਦੇ ਅਮਿਤ ਚੌਧਰੀ ਦੀ ਹੈ। ਅਮਿਤ ਦੀ ਕਹਾਣੀ ਪੜ੍ਹ ਕੇ ਤੁਸੀਂ ਹੈਰਾਨ ਰਹਿ ਜਾਓਗੇ। 12 ਸਾਲ ਪਹਿਲਾਂ, 18 ਸਾਲ ਦੀ ਉਮਰ ਵਿੱਚ ਅਮਿਤ ਇੱਕ ਅਜਿਹੇ ਅਪਰਾਧ ਵਿੱਚ ਫਸ ਗਿਆ, ਜੋ ਉਸਨੇ ਨਹੀਂ ਕੀਤਾ ਸੀ।
ਰਿਪੋਰਟ ਮੁਤਾਬਕ ਅਮਿਤ ਦੀ ਜ਼ਿੰਦਗੀ ਅਚਾਨਕ ਹਨੇਰੇ ਵਿੱਚ ਡੁੱਬ ਗਈ ਜਦੋਂ ਉਸ ਨੂੰ ਮੇਰਠ, ਯੂਪੀ ਵਿੱਚ ਦੋ ਕਾਂਸਟੇਬਲਾਂ ਦੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਅਤੇ ਉਸ ‘ਤੇ ਇੱਕ ਗੈਂਗਸਟਰ ਹੋਣ ਦਾ ਗਲਤ ਦੋਸ਼ ਲਗਾਇਆ ਗਿਆ। ਕਿਉਂਕਿ ਮ੍ਰਿਤਕ ਪੁਲਿਸ ਵਾਲੇ ਸਨ, ਇਸ ਲਈ ਅਪਰਾਧ ਨੇ ਯੂਪੀ ਦੀ ਤਤਕਾਲੀ ਮੁੱਖ ਮੰਤਰੀ ਮਾਇਆਵਤੀ ਦਾ ਧਿਆਨ ਖਿੱਚਿਆ, ਜਿਨ੍ਹਾਂ ਨੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ। ਘਟਨਾ ਦੇ ਸਮੇਂ ਆਪਣੀ ਭੈਣ ਦੇ ਨਾਲ ਸ਼ਾਮਲੀ ਵਿੱਚ ਹੋਣ ਦੇ ਬਾਵਜੂਦ, ਅਮਿਤ ਇਸ ਮਾਮਲੇ ਵਿੱਚ ਉਨ੍ਹਾਂ 17 ਮੁਲਜ਼ਮਾਂ ਵਿੱਚੋਂ ਇੱਕ ਬਣ ਗਿਆ ਜਿਨ੍ਹਾਂ ਉੱਤੇ ਆਈਪੀਸੀ ਅਤੇ ਐਨਐਸਏ ਦੇ ਤਹਿਤ ਸਖ਼ਤ ਦੋਸ਼ ਲਗਾਏ ਗਏ ਸਨ।
ਕਤਲ ਦੀ ਸਾਜ਼ਿਸ਼ ਰਚਣ ਵਾਲੇ ਬਦਨਾਮ ਕੈਲ ਗੈਂਗ ਦਾ ਹਿੱਸਾ ਹੋਣ ਦੇ ਦੋਸ਼ ਵਿੱਚ ਅਮਿਤ ਨੇ ਦੋ ਸਾਲ ਸਲਾਖਾਂ ਪਿੱਛੇ ਬਿਤਾਏ। ਅਜਿਹੇ ਦੋਸ਼ਾਂ ਦਾ ਸਾਹਮਣਾ ਕਰਦੇ ਹੋਏ ਜਿਨ੍ਹਾਂ ਕਾਰਨ ਉਸ ਦਾ ਭਵਿੱਖ ਬਰਬਾਦ ਹੋ ਸਕਦਾ ਸੀ, ਅਮਿਤ ਨੇ ਫਿਰ ਵੀ ਹਿੰਮਤ ਨਹੀਂ ਹਾਰੀ, ਉਲਟ ਹਲਾਤਾਂ ਨੂੰ ਅਪਣਾਉਣ ਜਾਂ ਭੱਜਣ ਦੀ ਬਜਾਏੇ ਉਸ ਨੇ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਕਾਨੂੰਨ ਦੀ ਪੜ੍ਹਾਈ ਕੀਤੀ।
ਬਾਗਪਤ ਦੇ ਕਿਰਥਲ ਪਿੰਡ ਦੇ ਇੱਕ ਕਿਸਾਨ ਦੇ ਪੁੱਤਰ ਨੂੰ ਜੇਲ੍ਹ ਵਿੱਚ ਅਪਰਾਧੀਆਂ ਵੱਲੋਂ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਦੀਆੰ ਕੋਸ਼ਿਸ਼ੀਆਂ ਵੀ ਹੋਈਆਂ ਪਰ ਉਹ ਆਪਣੇ ਇਰਾਦੇ ‘ਤੇ ਅਡੋਲ ਰਿਹਾ। ਉਸ ਨੇ ਕਿਹਾ, ‘ਮੁਜ਼ੱਫਰਨਗਰ ਜੇਲ ‘ਚ ਅਨਿਲ ਦੁਜਾਨਾ ਅਤੇ ਵਿੱਕੀ ਤਿਆਗੀ (ਦੋਵੇਂ ਐਨਕਾਊਂਟਰ ‘ਚ ਮਾਰੇ ਗਏ) ਵਰਗੇ ਖਤਰਨਾਕ ਗੈਂਗਸਟਰਾਂ ਨੇ ਮੈਨੂੰ ਆਪਣੇ ਗੈਂਗ ‘ਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ। ਜੇਲ੍ਹਰ ਚੰਗੇ ਸੁਭਾਅ ਦਾ ਸੀ ਅਤੇ ਉਸ ਨੇ ਮੈਨੂੰ ਇੱਕ ਬੈਰਕ ਵਿੱਚ ਜਾਣ ਦਿੱਤਾ ਜਿੱਥੇ ਗੈਂਗਸਟਰ ਨਹੀਂ ਰਹਿੰਦੇ ਸਨ।
ਇਹ ਵੀ ਪੜ੍ਹੋ : ਪੰਜਾਬ ‘ਚ ਧੁੰਦ ਦਾ ਪ੍ਰ.ਕੋਪ ਸ਼ੁਰੂ, ਹਾਈਵੇ ‘ਤੇ ਵਿਜ਼ੀਬਿਲਟੀ ਘਟੀ, ਆਉਣ ਵਾਲੇ ਦਿਨਾਂ ‘ਚ ਪਏਗੀ ਕੜਾਕੇ ਦੀ ਠੰਢ
2013 ਵਿੱਚ ਜ਼ਮਾਨਤ ‘ਤੇ ਰਿਹਾਅ ਹੋਏ ਅਮਿਤ ਨੇ ਆਪਣਾ ਨਾਮ ਸਾਫ਼ ਕਰਨ ਲਈ ਇੱਕ ਦ੍ਰਿੜ ਸਫ਼ਰ ਸ਼ੁਰੂ ਕੀਤਾ ਤਾਂਜੋ ਉਸ ਦਾ ਪਰਿਵਾਰ ਇਸ ਕਲੰਕ ਤੋਂ ਉਪਰ ਉਠ ਕੇ ਸਮਾਜ ਵਿੱਚ ਸਿਰ ਉੱਚਾ ਰੱਖ ਕੇ ਚੱਲ ਸਕੇ। ਉਸਨੇ ਕਾਨੂੰਨ ਦੀ ਪੜ੍ਹਾਈ ਸ਼ੁਰੂ ਕੀਤੀ, ਜਿਸ ਵਿੱਚ ਉਸ ਨੇ ਬੀਏ, ਐਲਐਲਬੀ ਅਤੇ ਐਲਐਲਐਮ ਸ਼ਾਮਲ ਸਨ, ਅਤੇ ਅਖੀਰ ਵਿੱਚ ਬਾਰ ਕੌਂਸਲ ਦੀ ਪ੍ਰੀਖਿਆ ਪਾਸ ਕੀਤੀ।
ਕਾਨੂੰਨੀ ਗਿਆਨ ਨਾਲ ਲੈਸ, ਉਸਨੇ ਆਪਣੇ ਕੇਸ ਦੀ ਜ਼ਿੰਮੇਵਾਰੀ ਖੁਦ ਸੰਭਾਲ ਲਈ। ਉਸਨੇ ਅੱਗੇ ਕਿਹਾ, ‘ਮੈਂ, ਇੱਕ ਵਕੀਲ ਦੇ ਤੌਰ ‘ਤੇ, ਆਪਣੇ ਕੇਸ ਦੀ ਨੁਮਾਇੰਦਗੀ ਕਰ ਰਿਹਾ ਸੀ, ਉਹ ਅਧਿਕਾਰੀ ਦੇ ਸਾਹਮਣੇ ਖੜ੍ਹਾ ਸੀ, ਜੋ ਗਵਾਹ ਬਾਕਸ ਵਿੱਚ ਖੜ੍ਹਾ ਸੀ, ਪਰ ਉਹ ਮੈਨੂੰ ਪਛਾਣ ਨਹੀਂ ਸਕਿਆ। ਇਸ ਨੇ ਜੱਜ ਨੂੰ ਹੈਰਾਨ ਕਰ ਦਿੱਤਾ ਅਤੇ ਉਸਨੂੰ ਯਕੀਨ ਹੋ ਗਿਆ ਕਿ ਮੈਨੂੰ ਗਲਤ ਤਰੀਕੇ ਨਾਲ ਫਸਾਇਆ ਗਿਆ ਹੈ।
ਹਾਲ ਹੀ ਵਿੱਚ ਆਏ ਅਦਾਲਤ ਦੇ ਫੈਸਲੇ ਨੇ ਅਮਿਤ ਸਮੇਤ 13 ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ। ਹਾਲਾਂਕਿ ਉਸ ਦਾ ਫੌਜ ਵਿਚ ਭਰਤੀ ਹੋਣ ਦਾ ਸੁਪਨਾ ਚਕਨਾਚੂਰ ਹੋ ਗਿਆ। ਉਸ ਨੇ ਕਿਹਾ, ‘ਮੈਂ ਫੌਜ ਵਿਚ ਭਰਤੀ ਹੋਣ ਦਾ ਸੁਪਨਾ ਦੇਖਿਆ ਸੀ ਅਤੇ ਇਸ ਦੀ ਤਿਆਰੀ ਵੀ ਕਰ ਰਿਹਾ ਸੀ। ਪਰ 2011 ਦੀ ਉਸ ਕਾਲੀ ਰਾਤ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਹੁਣ ਮੈਂ ਕ੍ਰਿਮੀਨਲ ਜਸਟਿਸ ਵਿੱਚ ਪੀਐਚਡੀ ਕਰਨਾ ਚਾਹੁੰਦਾ ਹਾਂ। ਮੈਨੂੰ ਲੱਗਦਾ ਹੈ ਕਿ ਰੱਬ ਨੇ ਮੈਨੂੰ ਦੂਜੇ ਬਦਕਿਸਮਤ ਲੋਕਾਂ ਲਈ ਲੜਨ ਲਈ ਚੁਣਿਆ ਹੈ। ਹੁਣ ਇਹ ਮੇਰੀ ਕਿਸਮਤ ਹੈ।
ਵੀਡੀਓ ਲਈ ਕਲਿੱਕ ਕਰੋ : –