ਕਾਂਗਰਸੀ ਆਗੂ ਸੁਖਪਾਲ ਖਹਿਰਾ ਨੂੰ ਅੱਜ ਕੋਰਟ ਵਿਚ ਪੇਸ਼ ਕੀਤਾ ਗਿਆ। ਜਾਣਕਾਰੀ ਮੁਤਾਬਕ ਜਲਾਲਾਬਾਦ ਕੋਰਟ ਨੇ ਸੁਖਪਾਲ ਖਹਿਰਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ ਹੈ। ਖਹਿਰਾ ਦੇ ਸਮਰਥਨ ਵਿਚ ਕਈ ਸੀਨੀਅਰ ਕਾਂਗਰਸੀ ਆਗੂ ਕੋਰਟ ਦੇ ਬਾਹਰ ਪਹੁੰਚੇ। ਦੂਜੇ ਪਾਸੇ SIT ਨੂੰ ਸੁਖਪਾਲ ਖਹਿਰਾ ਖਿਲਾਫ ਸਬੂਤ ਮਿਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਕ ਸੀਨੀਅਰ ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ ‘ਤੇ ਕਿਹਾ ਕਿ ਸਿਟ ਦੇ ਹੱਥ ਸਬੂਤ ਲੱਗੇ ਹਨ ਜੋ ਸੁਖਪਾਲ ਖਹਿਰਾ ਤੇ ਤਸਕਰ ਗੁਰਦੇਵ ਸਿੰਘ ਦੇ ਸਬੰਧਾਂ ਨੂੰ ਉਜਾਗਰ ਕਰਦਾ ਹੈ। ਖਹਿਰਾ ਨੇ ਗੁਰਦੇਵ ਸਿੰਘ ਦੀ ਮਦਦ ਲਈ ਫਰੀਦਕੋਟ ਆਈਜੀ ਤੇ ਫਿਰੋਜ਼ਪੁਰ ਡੀਆਈਜੀ ਨੂੰ ਫੋਨ ਕੀਤੇ ਸਨ।ਇਹੀ ਕਾਰਨ ਹੈ ਕਿ ਪੁਲਿਸ ਖਹਿਰਾ ਦੇ ਫੋਨ ਰਿਕਵਰ ਕਰਨਾ ਚਾਹੁੰਦੀ ਹੈ।
ਜਾਂਚ ਕਮੇਟੀ ਨੇ ਖਹਿਰਾ ਦੀ ਕਾਲ ਡਿਟੇਲਸ ਹਾਸਲ ਕੀਤੀ ਹੈ ਜਿਸ ਵਿਚ ਸਾਫ ਹੋਇਆ ਹੈ ਕਿ ਸੁਖਪਾਲ ਖਹਿਰਾ ਚਰਨਜੀਤ ਕੌਰ ਨਾਂ ਦੀ ਮਹਿਲਾ ਰਾਹੀਂ ਡਰੱਗ ਮਾਮਲੇ ਦੇ ਦੋਸ਼ੀ ਗੁਰਦੇਵ ਸਿੰਘ ਨਾਲ ਗੱਲ ਕਰਦਾ ਸੀ। ਚਰਨਜੀਤ ਕੌਰ ਡਰੱਗ ਤਸਕਰ ਗੁਰਦੇਵ ਸਿੰਘ ਦੀ ਭੈਣ ਹੈ, ਜੋ ਲੰਦਨ ਵਿਚ ਰਹਿੰਦੀ ਹੈ।
ਇਹ ਵੀ ਪੜ੍ਹੋ : ਨਿਸ਼ਾਨੇਬਾਜ਼ੀ ‘ਚ ਭਾਰਤ ਨੂੰ ਮਿਲਿਆ ਇੱਕ ਹੋਰ ਮੈਡਲ, ਸਰਬਜੋਤ ਸਿੰਘ ਤੇ ਦਿਵਿਆ ਨੇ ਜਿੱਤਿਆ ਚਾਂਦੀ ਦਾ ਤਗਮਾ
ਚਰਨਜੀਤ ਕੌਰ, ਸੁਖਪਾਲ ਖਹਿਰਾ ਦੇ ਪੀਏ ਜੋਗਾ ਸਿੰਘ ਦੇ ਨੰਬਰ ‘ਤੇ ਉਸ ਨਾਲ ਗੱਲ ਕਰਦੀ ਸੀ। ਮਾਰਚ 2015 ਵਿਚ ਗ੍ਰਿਫਤਾਰੀ ਤੋਂ ਇਕ ਦਿਨ ਪਹਿਲਾਂ ਖਹਿਰਾ ਨੇ ਚਰਨਜੀਤ ਕੌਰ ਨਾਲ ਕਈ ਵਾਰ ਗੱਲ ਕੀਤੀ। ਜਾਂਚ ਵਿਚ ਪਤਾ ਲੱਗਾ ਹੈ ਕਿ ਗੁਰਦੇਵ ਸਿੰਘ, ਚਰਨਜੀਤ ਕੌਰ ਤੇ ਸੁਖਪਾਲ ਖਹਿਰਾ ਵਿਚ 11 ਦਿਨਾਂ ਵਿਚ 65 ਵਾਰ ਗੱਲ ਹੋਈ ਸੀ। ਇਨ੍ਹਾਂ ਸਬੂਤਾਂ ਦੇ ਆਧਾਰ ‘ਤੇ ਪੁਲਿਸ ਨੇ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: