Sunny Sanskari Tulsi Kumari: ਵਰੁਣ ਧਵਨ ਅਤੇ ਜਾਹਨਵੀ ਕਪੂਰ ਨੇ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫਿਲਮ ਦਾ ਟਾਈਟਲ ‘ਸੰਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਹੈ। ਇਸ ਦਾ ਨਿਰਦੇਸ਼ਨ ਸ਼ਸ਼ਾਂਕ ਖੇਤਾਨ ਕਰਨਗੇ। ਕਰਨ ਜੌਹਰ ਇਸ ਫਿਲਮ ਦੇ ਨਿਰਮਾਤਾ ਹਨ। ਨਿਰਮਾਤਾਵਾਂ ਨੇ ਸ਼ਨੀਵਾਰ ਨੂੰ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਮੁਹੂਰਤ ਪੂਜਾ ਦਾ ਆਯੋਜਨ ਕੀਤਾ।
ਕਰਨ ਜੌਹਰ ਨੇ ਇਸ ਪੂਜਾ ਸਮਾਰੋਹ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤੀ ਹੈ। ਕਰਨ ਨੇ ਪੂਜਾ ਦੀ ਰਸਮ ਦਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ‘ਬਿਲਕੁਲ ਸੱਚਾ ਪਿਆਰ! ਸੰਨੀ ਸੰਸਕਾਰੀ ਅਤੇ ਤੁਲਸੀ ਕੁਮਾਰੀ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਸਾਡੇ ਪਰਿਵਾਰ ਨੂੰ ਆਪਣਾ ਪਿਆਰ ਅਤੇ ਅਸੀਸ ਦਿਓ। ਕਰਨ ਨੇ ਆਪਣੀ ਪੋਸਟ ‘ਚ ਇਹ ਵੀ ਦੱਸਿਆ ਕਿ ਇਹ ਫਿਲਮ ਅਗਲੇ ਸਾਲ 18 ਅਪ੍ਰੈਲ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਇਹ ਸ਼ਸ਼ਾਂਕ ਖੇਤਾਨ ਦੀ ਵਰੁਣ ਧਵਨ ਨਾਲ ਤੀਜੀ ਫਿਲਮ ਹੈ। ਇਸ ਤੋਂ ਪਹਿਲਾਂ ਦੋਵੇਂ ਦੁਲਹਨੀਆ ਫਰੈਂਚਾਇਜ਼ੀ ਦੀਆਂ ਦੋਵੇਂ ਫਿਲਮਾਂ ‘ਚ ਇਕੱਠੇ ਕੰਮ ਕਰ ਚੁੱਕੇ ਹਨ। ਇਸ ਫਰੈਂਚਾਈਜ਼ੀ ਦੀ ਪਹਿਲੀ ਫਿਲਮ ‘ਹੰਪਟੀ ਸ਼ਰਮਾ ਕੀ ਦੁਲਹਨੀਆ’ 2014 ‘ਚ ਰਿਲੀਜ਼ ਹੋਈ ਸੀ ਅਤੇ ਦੂਜੀ ਫਿਲਮ ‘ਬਦਰੀਨਾਥ ਕੀ ਦੁਲਹਨੀਆ’ 2017 ‘ਚ ਰਿਲੀਜ਼ ਹੋਈ ਸੀ।
View this post on Instagram
ਸ਼ਸ਼ਾਂਕ ਦੂਜੀ ਵਾਰ ਜਾਹਨਵੀ ਨਾਲ ਕੰਮ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅਦਾਕਾਰਾ ਦੀ ਪਹਿਲੀ ਫਿਲਮ ‘ਧੜਕ’ ਦਾ ਨਿਰਦੇਸ਼ਨ ਕੀਤਾ ਸੀ। ਇਹ ਇੱਕ ਪ੍ਰੇਮ ਕਹਾਣੀ ਹੈ। ਚਰਚਾ ਹੈ ਕਿ ਇਹ ਫਿਲਮ ਦੁਲਹਨੀਆ ਫਰੈਂਚਾਇਜ਼ੀ ਦਾ ਹਿੱਸਾ ਹੋ ਸਕਦੀ ਹੈ। ਫਿਲਮ ‘ਚ ਵਰੁਣ, ਸੰਨੀ ਅਤੇ ਜਾਨ੍ਹਵੀ ਤੁਲਸੀ ਨਾਂ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਵਰੁਣ ਅਤੇ ਜਾਨਵੀ ਤੋਂ ਇਲਾਵਾ ਰੋਹਿਤ ਸਰਾਫ, ਮਨੀਸ਼ ਪਾਲ, ਸਾਨਿਆ ਮਲਹੋਤਰਾ ਅਤੇ ਅਕਸ਼ੈ ਓਬਰਾਏ ਵਰਗੇ ਕਲਾਕਾਰ ਵੀ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .