Sushil Modi meet Sushant family : ਅਦਾਕਾਰ ਸੁਸ਼ਾਂਤ ਸਿੰਘ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਅਤੇ ਕਰੀਬੀ ਸਦਮੇ ਵਿੱਚ ਹਨ ਅਤੇ ਸੋਸ਼ਲ ਮੀਡੀਆ ਉਨ੍ਹਾਂ ਨੂੰ ਸ਼ਰਧਾਂਜਲੀ ਵਿਅਕਤ ਕਰ ਰਹੇ ਹਨ। ਬੀਤੇ ਦਿਨ੍ਹੀਂ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸੁਸ਼ਾਂਤ ਸਿੰਘ ਦੇ ਪਟਨਾ ਵਾਲੇ ਘਰ ਪਹੁੰਚਕੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ ਅਤੇ ਸਾਂਤਵਨਾ ਦਿੱਤੀ ਸੀ। ਉੱਥੇ ਹੀ ਹੁਣ ਬਿਹਾਰ ਦੇ ਉਪਮੁੱਖਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਸੁਸ਼ਾਂਤ ਦੇ ਪਰਿਵਾਰ ਨੂੰ ਭੇਂਟ ਕੀਤੀ ਹੈ ਅਤੇ ਅਦਾਕਾਰ ਦੇ ਪ੍ਰਤੀ ਸੋਗ ਜਤਾਇਆ ਹੈ।
ਉਪ ਮੁੱਖਮੰਤਰੀ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਸੁਸ਼ਾਂਤ ਦੀ ਫੈਮਿਲੀ ਨਾਲ ਮੁਲਾਕਾਤ ਕਰਦੇ ਹੋਏ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰ ਸ਼ੇਅਰ ਕਰ ਸੁਸ਼ੀਲ ਕੁਮਾਰ ਲਿਖਦੇ ਹਨ, ਫਿਲਮ ਅਦਾਕਾਰ ਸਵ. ਸੁਸ਼ਾਂਤ ਸਿੰਘ ਰਾਜਪੂਤ ਦੇ ਪਰੀਜਨਾਂ ਨਾਲ ਮਿਲ ਸਾਂਤਵਨਾ ਦਿੰਦੇ ਹੋਏ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸੁਸ਼ਾਂਤ ਸਿੰਘ ਦਾ ਜਨਮ ਬਿਹਾਰ ਦੇ ਪਟਨਾ ਵਿੱਚ ਹੋਇਆ ਸੀ। ਬਿਹਾਰ ਵਿੱਚ ਪਲਣ ਪੋਸਣ ਤੋਂ ਬਾਅਦ ਸੁਸ਼ਾਂਤ ਨੇ ਮੁੰਬਈ ਜਾਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ।
ਸੁਸ਼ਾਂਤ ਸਿੰਘ ਰਾਜਪੂਤ ਨੇ 14 ਫਰਵਰੀ ਨੂੰ ਆਪਣੇ ਮੁੰਬਈ ਵਾਲੇ ਫਲੈਟ ਵਿੱਚ ਆਤਮਹੱਤਿਆ ਕਰ ਲਈ ਸੀ। ਹੁਣ ਉਨ੍ਹਾਂ ਦੇ ਸੁਸਾਇਡ ਕਰਨ ਦੇ ਪਿੱਛੇ ਦਾ ਕੋਈ ਠੋਸ ਕਾਰਨ ਨਹੀਂ ਪਤਾ ਚੱਲ ਪਾਇਆ ਹੈ। ਸੁਸ਼ਾਂਤ ਆਪਣੇ ਪਿੱਛੇ ਲੱਖਾਂ ਚਾਹੁਣ ਵਾਲਿਆਂ ਨੂੰ ਛੱਡ ਗਏ। ਅਦਾਕਾਰਾ ਦੇ ਦਿਹਾਂਤ ਨੂੰ ਚਾਹੇ ਹਫਤਾ ਬੀਤ ਚੁੱਕਾ ਹੈ ਪਰ ਉਨ੍ਹਾਂ ਦੇ ਫੈਨਜ਼ ਲਗਾਤਾਰ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਯਾਦ ਕਰ ਰਹੇ ਹਨ। ਸੁਸ਼ਾਂਤ ਦੇ ਪਰਿਵਾਰ ਨੇ ਰਿਆ ਚੱਕਰਵਰਤੀ ਨੂੰ ਸੁਸ਼ਾਂਤ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਤੋਂ ਮਨ੍ਹਾ ਕਰ ਦਿੱਤਾ ਸੀ।
ਸੁਸ਼ਾਂਤ ਦੀਆਂ ਭੈਣਾਂ ਨੇ ਕਦੇ ਵੀ ਇੰਸਟਾਗ੍ਰਾਮ ‘ਤੇ ਸੁਸ਼ਾਂਤ ਦੀ ਗਰਲਫ੍ਰੈਂਡ ਰਿਆ ਚੱਕਰਵਰਤੀ ਨੂੰ ਫਾਲੋ ਨਹੀਂ ਕੀਤਾ। ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕਰ ਆਪਣੇ ਪਰਿਵਾਰ, ਦੋਸਤਾਂ ਤੇ ਪ੍ਰਸ਼ੰਸਕਾਂ ਨੂੰ ਭਾਰੀ ਸਦਮੇ ‘ਚ ਛੱਡ ਦਿੱਤਾ ਹੈ। ਸੁਸ਼ਾਂਤ ਦੀ ਮੌਤ 14 ਜੂਨ ਨੂੰ ਖੁਦਕੁਸ਼ੀ ਕਾਰਨ ਹੋਈ। 15 ਜੂਨ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਪਰਿਵਾਰ ਤੇ ਦੋਸਤਾਂ ਦੀ ਹਾਜ਼ਰੀ ‘ਚ ਕੀਤਾ ਗਿਆ। ਰਿਆ ਸੁਸ਼ਾਂਤ ਨੂੰ ਦੇਖਣ ਲਈ ਕੂਪਰ ਹਸਪਤਾਲ ਗਈ ਸੀ, ਜਿਥੋਂ ਅੰਤਿਮ ਸੰਸਕਾਰ ਲਈ ਉਨ੍ਹਾਂ ਦੀ ਲਾਸ਼ ਨੂੰ ਲਿਜਾਇਆ ਜਾ ਰਿਹਾ ਸੀ ਪਰ ਉਸ ਨੂੰ ਮਨ੍ਹਾ ਕਰ ਦਿੱਤਾ ਗਿਆ, ਇਸ ਕਾਰਨ ਉਹ ਸ਼ਮਸ਼ਾਨਘਾਟ ਨਹੀਂ ਪਹੁੰਚੀ ਸੀ।