ਚੰਡੀਗੜ੍ਹ ਪੀਜੀਆਈ ਦੇ ਕਾਰਡੀਓਲਾਜੀ ਵਿਭਾਗ ਵਿੱਚ ਕੰਮ ਕਰਦੇ ਇੱਕ ਮੁਲਾਜ਼ਮ ਦੇ PGI ਕੰਪਲੈਕਸ ਵਿੱਚ ਬਣੇ ਘਰ ਵਿੱਚੋਂ ਦਿਨ-ਦਿਹਾੜੇ ਚੋਰਾਂ ਨੇ 6 ਲੱਖ ਰੁਪਏ ਦੇ ਗਹਿਣੇ ਅਤੇ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਸ਼ਿਕਾਇਤਕਰਤਾ ਲਖਬੀਰ ਸਿੰਘ ਨੇ ਮਾਮਲੇ ਦੀ ਸੂਚਨਾ ਪੀਸੀਆਰ ਨੂੰ ਦਿੱਤੀ, ਜਿਸ ਤੋਂ ਬਾਅਦ ਟੀਮ ਮੌਕੇ ‘ਤੇ ਪਹੁੰਚੀ। ਪੀਜੀਆਈ ਚੌਕੀ ਇੰਚਾਰਜ ਮਾਮਲੇ ਦੀ ਕਾਰਵਾਈ ਕਰ ਰਹੇ ਹਨ।
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਸੀਸੀਟੀਵੀ ਫੁਟੇਜ ਵੀ ਦਿੱਤੀ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਘਰ ਦੇ ਬਾਹਰ ਕੂੜਾ ਇਕੱਠਾ ਕਰਨ ਆਇਆ ਨੌਜਵਾਨ ਆਪਣੀ ਪਤਨੀ ਦੀ ਸ਼ਾਲ ਵਿੱਚ ਗਹਿਣੇ ਆਦਿ ਭਰ ਕੇ ਕੂੜੇ ਦੀ ਰੇਹੜੀ ਵਿੱਚ ਪਾ ਕੇ ਲਿਜਾ ਰਿਹਾ ਹੈ। ਇਸ ਮਾਮਲੇ ਵਿੱਚ ਪੀਜੀਆਈ ਚੌਕੀ ਦੀ ਇੰਚਾਰਜ ਸਬ-ਇੰਸਪੈਕਟਰ ਬਬੀਤਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਉਹ ਕੁਝ ਨਹੀਂ ਦੱਸ ਸਕਦੇ। ਸ਼ਿਕਾਇਤਕਰਤਾ ਮੁਤਾਬਕ ਪੁਲਿਸ ਨੇ ਉਸ ਸ਼ਾਲ ਦੀ ਸ਼ਨਾਖਤ ਕਰਵਾ ਲਈ ਸੀ ਅਤੇ ਸ਼ਾਮ ਤੱਕ ਦੋਸ਼ੀ ਤੋਂ ਪੁੱਛਗਿੱਛ ਕਰਨ ਵਿੱਚ ਰੁੱਝੀ ਹੋਈ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਭੈਣ ਦਾ 1 ਫਰਵਰੀ ਨੂੰ ਵਿਆਹ ਸੀ ਅਤੇ ਪਰਿਵਾਰ ਖਰੀਦਦਾਰੀ ‘ਚ ਰੁੱਝਿਆ ਹੋਇਆ ਸੀ। ਉਹ ਤਿੰਨ ਮੰਜ਼ਿਲਾ ਟਾਈਪ-1 ਕੁਆਰਟਰ ਵਿੱਚ ਗਰਾਊਂਡ ਫਲੋਰ ’ਤੇ ਰਹਿੰਦਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਉਹ ਅਤੇ ਉਸ ਦੀ ਪਤਨੀ ਕਰੀਬ 9.30 ਵਜੇ ਕੰਮ ਲਈ ਘਰੋਂ ਨਿਕਲੇ ਸਨ। ਉਸ ਦੀ ਪਤਨੀ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕਾ ਹੈ।
ਸ਼ਿਕਾਇਤਕਰਤਾ ਆਪਣੀ ਢਾਈ ਸਾਲ ਦੀ ਬੇਟੀ ਨੂੰ ਕਰੈਚ ‘ਚ ਛੱਡਣ ਗਿਆ ਸੀ ਅਤੇ ਆਨਲਾਈਨ ਕਲਾਸ ਹੋਣ ਕਾਰਨ ਛੇ ਸਾਲ ਦੀ ਧੀ ਨੂੰ ਆਪਣੇ ਨਾਲ ਦਫਤਰ ਲੈ ਗਿਆ ਸੀ। ਦੁਪਹਿਰ ਕਰੀਬ 12.30 ਵਜੇ ਜਦੋਂ ਉਹ ਖਾਣਾ ਖਾਣ ਲਈ ਘਰ ਆਇਆ ਤਾਂ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ। ਅੰਦਰ ਅਲਮਾਰੀ ਦਾ ਸਮਾਨ ਖਿਲਰਿਆ ਪਿਆ ਸੀ। ਘਰ ‘ਚੋਂ ਕਰੀਬ 5-6 ਲੱਖ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਹੋ ਗਈ। ਗਹਿਣਿਆਂ ਵਿੱਚ ਕਿਟੀ ਸੈੱਟ, ਤਿੰਨ ਮੁੰਦਰੀਆਂ, ਚੇਨ ਅਤੇ ਚਾਂਦੀ ਦੇ ਗਹਿਣੇ ਆਦਿ ਸ਼ਾਮਲ ਸਨ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ‘ਚ ਸਰਪੰਚ ਨੂੰ ਮਾ.ਰਨ ਵਾਲੇ ਦਾ ਐਨਕਾਊਂਟਰ, ਪੈਰ ‘ਚ ਲੱਗੀਆਂ ਗੋ.ਲੀ.ਆਂ
ਸ਼ਿਕਾਇਤਕਰਤਾ ਨੇ ਦੱਸਿਆ ਕਿ ਕੂੜਾ ਇਕੱਠਾ ਕਰਨ ਵਾਲੇ ਨੌਜਵਾਨ ਨੇ ਕਰੀਬ ਸਾਢੇ 4 ਮਿੰਟ ‘ਚ ਵਾਰਦਾਤ ਨੂੰ ਅੰਜਾਮ ਦਿੱਤਾ। ਉਹ ਕੂੜਾ ਇਕੱਠਾ ਕਰਨ ਦੇ ਬਹਾਨੇ ਘਰ ਅੰਦਰ ਵੜਿਆ ਸੀ। ਪਤਨੀ ਦੀ ਸ਼ਾਲ ਵਿਚ ਪਿਆ ਸਾਰਾ ਸਮਾਨ ਲੈ ਗਿਆ। ਇਹ ਘਟਨਾ ਸਵੇਰੇ 11.05 ਤੋਂ 11.12 ਵਜੇ ਦਰਮਿਆਨ ਵਾਪਰੀ। ਦੋਸ਼ੀ ਰਾਮ ਦਰਬਾਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਥਾਣਾ 11 ਦੀ ਪੁਲਿਸ ਪੂਰੇ ਮਾਮਲੇ ਦੀ ਜਾਂਚ ‘ਚ ਜੁਟੀ ਹੈ।
ਵੀਡੀਓ ਲਈ ਕਲਿੱਕ ਕਰੋ –