ਸੂਬਾ ਸਰਕਾਰ ਪੰਜਾਬ ‘ਚ ਗੈਰ-ਰਜਿਸਟਰਡ ਟੈਕਸੀਆਂ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ। ਇਸ ਨਾਲ ਸਰਕਾਰ ਨਿੱਜੀ ਤੌਰ ‘ਤੇ ਚਲਾਏ ਜਾਣ ਵਾਲੇ ਐਪਸ ਨੂੰ ਵੀ ਟੈਕਸ ਦੇ ਘੇਰੇ ‘ਚ ਲਿਆ ਸਕਦੀ ਹੈ, ਜਿਸ ਕਾਰਨ ਬਲਾ ਬਲਾ ਅਤੇ ਜ਼ੂਮ ਵਰਗੀਆਂ ਐਪਾਂ ਰਾਹੀਂ ਟੈਕਸੀ ਬੁੱਕ ਕਰਨ ਵਾਲੇ ਲੋਕਾਂ ਦਾ ਸਫਰ ਮਹਿੰਗਾ ਹੋ ਜਾਵੇਗਾ।
ਪੰਜਾਬ ਸਰਕਾਰ ਨੇ ਸੂਬੇ ਵਿੱਚ ਗੈਰ-ਕਾਨੂੰਨੀ ਢੰਗ ਨਾਲ ਯਾਤਰੀਆਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਉਣ ਵਾਲੀਆਂ ਵੱਖ-ਵੱਖ ਟਰੈਵਲ ਕੰਪਨੀਆਂ ਦੀਆਂ ਅਣਅਧਿਕਾਰਤ ਟੈਕਸੀਆਂ ਦੇ ਚਲਾਨ ਕੱਟਣ ਅਤੇ ਇਨ੍ਹਾਂ ਕੰਪਨੀਆਂ ਨੂੰ ਪੰਜਾਬ ਵਿੱਚ ਰਜਿਸਟਰ ਕਰਨ ਲਈ ਜਲਦੀ ਹੀ ਇੱਕ ਨੀਤੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਦੀ ਇਸ ਨੀਤੀ ਵਿੱਚ ਬਲਾ ਬਲਾ ਅਤੇ ਜ਼ੂਮ ਦੇ ਨਾਂ ਸਭ ਤੋਂ ਉੱਪਰ ਹਨ।
ਪੰਜਾਬ ਦੇ ਮਾਲ ਵਿਭਾਗ ਨਾਲ ਧੋਖਾਧੜੀ ਕਰਨ ਵਾਲੀਆਂ ਇਨ੍ਹਾਂ ਟੈਕਸੀਆਂ ਨੂੰ ਲਾਇਸੈਂਸ ਜਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਦੇ ਮਾਲੀਏ ਨੂੰ ਕਾਰ ਪੂਲਿੰਗ ਐਪਸ ਬਲਾ-ਬਲਾ ਅਤੇ ਜ਼ੂਮ ਆਦਿ ਰਾਹੀਂ ਹਰ ਰੋਜ਼ ਲੱਖਾਂ ਰੁਪਏ ਦੇ ਟੈਕਸ ਦੀ ਠੱਗੀ ਮਾਰੀ ਜਾ ਰਹੀ ਹੈ। ਸਰਕਾਰ ਹੁਣ ਇਸ ਨੂੰ ਲੈ ਕੇ ਸਖ਼ਤ ਹੈ, ਜਲਦੀ ਹੀ ਇਨ੍ਹਾਂ ਕੰਪਨੀਆਂ ਨੂੰ ਵੀ ਟੈਕਸ ਦੇਣਾ ਪਵੇਗਾ।
ਇਹ ਵੀ ਪੜ੍ਹੋ : ਬਰਖ਼ਾਸਤ AIG ਰਾਜਜੀਤ ਹੁੰਦਲ ਨੂੰ ਝਟਕਾ, ਡਰੱ.ਗਸ ਮਾਮਲੇ ‘ਚ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦੇਣ ਤੋਂ ਇਨਕਾਰ
ਪਰਮਿਟ ਧਾਰਕ ਟੈਕਸੀ ਚਾਲਕਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੀਆਂ ਟੈਕਸੀ ਯੂਨੀਅਨਾਂ ਵੱਲੋਂ ਵੀ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਸੀ। ਕਿਉਂਕਿ ਐਪ ਰਾਹੀਂ ਸਰਕਾਰ ਵੱਲੋਂ ਮਨਜ਼ੂਰ ਟੈਕਸੀਆਂ ਚਲਾਉਣ ਵਾਲੇ ਡਰਾਈਵਰਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਸੀ। ਪੰਜਾਬ ਸਰਕਾਰ ਨੇ ਸਾਰੇ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ : –