ਜਲੰਧਰ ਪੱਛਮੀ ਤੋਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਉਸ ਦੇ ਭਰਾ ਰਾਜ ਅੰਗੁਰਾਲ ਨੂੰ ਸੀਜੇਐਮ ਡਾਕਟਰ ਗਗਨਦੀਪ ਕੌਰ ਦੀ ਅਦਾਲਤ ਨੇ ਚਾਰ ਸਾਲ ਪੁਰਾਣੇ ਅਗਵਾ ਦੇ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਇਹ ਮਾਮਲਾ ਥਾਣਾ ਡਵੀਜ਼ਨ ਨੰਬਰ-5 ਦੀ ਪੁਲਿਸ ਨੇ ਆਈਪੀਸੀ ਦੀ ਧਾਰਾ 365 ਅਤੇ 368 ਤਹਿਤ ਦਰਜ ਕੀਤਾ ਹੈ। ਮਾਮਲੇ ‘ਚ ਵਿਧਾਇਕ ਅੰਗੁਰਾਲ ਅਤੇ ਉਨ੍ਹਾਂ ਦੇ ਭਰਾ ਦੇ ਨਾਲ ਜੌਲੀ, ਜਿੰਨੀ, ਦੀਪਾ ਅਤੇ ਚਿਰਾਗ ਨੂੰ ਵੀ ਬਰੀ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਸਾਲ 2020 ਵਿੱਚ 11 ਸਾਲਾ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ਹੇਠ ਵਿਧਾਇਕ ਅੰਗੁਰਾਲ ਸਮੇਤ ਪੰਜ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੁਲਿਸ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਮੁਤਾਬਕ ਇਹ ਅਗਵਾ ਕਾਂਡ ਦਾਨਿਸ਼ਮੰਦਾ ਕਾਲੋਨੀ ਨੇੜੇ ਹੋਇਆ। ਕੇਸ ਵਿੱਚ ਦੋਵੇਂ ਗੰਭੀਰ ਧਾਰਾਵਾਂ ਜੋੜ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਭਰੂਣ ਲਿੰਗ ਜਾਂਚ ਕਰਨ ਵਾਲਾ ਡਾਕਟਰ ਕਾਬੂ, ਟੀਮ ਨੂੰ ਵੇਖ ਛੱਤ ਤੋਂ ਮਾਰੀ ਛਾਲ, ਟੁੱਟੀ ਲੱਤ
ਹਾਲਾਂਕਿ ਸ਼ੀਤਲ ਅੰਗੁਰਾਲ ਨੇ ਉਦੋਂ ਕਿਹਾ ਸੀ ਕਿ ਇਹ ਸਾਰੀਆਂ ਕਾਰਵਾਈਆਂ ਸੱਤਾਧਾਰੀ ਸਰਕਾਰ ਦੇ ਆਗੂਆਂ ਦੇ ਦਬਾਅ ਹੇਠ ਕੀਤੀਆਂ ਗਈਆਂ ਹਨ। ਪੁਲਿਸ ਸਿਰਫ਼ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਮੰਗਲਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਸਬੂਤਾਂ ਦੀ ਘਾਟ ਕਾਰਨ ਸਾਰਿਆਂ ਨੂੰ ਬਰੀ ਕਰ ਦਿੱਤਾ ਗਿਆ। ਵਿਧਾਇਕ ਸ਼ੀਤਲ ਵੱਲੋਂ ਐਡਵੋਕੇਟ ਪੰਕਜ ਸ਼ਰਮਾ ਪੇਸ਼ ਹੋਏ।
ਵੀਡੀਓ ਲਈ ਕਲਿੱਕ ਕਰੋ –