The mentally retarded : ਜਲੰਧਰ : ਅੱਜ ਸਵੇਰੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਨੌਜਵਾਨ ਅਰਧ ਨਗਨ ਹਾਲਤ ‘ਚ ਲੋਕਾਂ ਦੇ ਘਰ ਵੜਨ ਲੱਗਾ ਅਤੇ ਉਨ੍ਹਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਸ ਨੇ ਗੁਰਦੁਆਰੇ ‘ਚ ਵੀ ਵੜਨ ਦੀ ਕੋਸ਼ਿਸ਼ ਕੀਤੀ। ਪਤਾ ਲੱਗਣ ਤੋਂ ਬਾਅਦ ਮੌਕੇ ‘ਤੇ ਭਾਰੀ ਗਿਣਤੀ ‘ਚ ਲੋਕ ਉਥੇ ਇਕੱਠੇ ਹੋ ਗਏ ਤੇ ਉਕਤ ਨੌਜਵਾਨ ਨੂੰ ਮਾਰਿਆ ਕੁੱਟਿਆ। ਬਾਅਦ ‘ਚ ਉਸ ਨੂੰ ਖੰਭੇ ਨਾਲ ਬੰਨ੍ਹ ਦਿੱਤਾ ਅਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਪੁਲਿਸ ਉਸ ਨੂੰ ਆਪਣੇ ਨਾਲ ਲੈ ਗਈ। ਹਾਲਾਂਕਿ ਪੁਲਿਸ ਨੇ ਇਸ ਨੂੰ ਮੰਦਬੁੱਧੀ ਦੱਸਿਆ।
ਮਾਮਲਾ ਬਸਤੀ ਸ਼ੇਖ ਇਲਾਕੇ ਦਾ ਹੈ। ਔਰਤਾਂ ਨੇ ਦੱਸਿਆ ਕਿ ਇਹ ਵਿਅਕਤੀ ਅਰਧ ਨਗਨ ਹੋ ਕੇ ਉਨ੍ਹਾਂ ਦੇ ਘਰ ਵੜ ਗਿਆ ਅਤੇ ਉਲਟੀਆਂ-ਸਿੱਧੀਆਂ ਹਰਕਤਾਂ ਕਰਨ ਲੱਗਾ। ਉਹ ਗਾਲ੍ਹਾਂ ਵੀ ਦੇ ਰਿਹਾ ਸੀ। ਔਰਤਾਂ ਬਾਰੇ ਗਲਤ ਗੱਲਾਂ ਵੀ ਬੋਲ ਰਿਹਾ ਸੀ। ਉਹ ਡਰ ਕੇ ਤੁਰੰਤ ਬਾਹਰ ਆ ਗਈ ਤੇ ਆਸ-ਪਾਸ ਦੇ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮੌਕੇ ‘ਤੇ ਜਮ੍ਹਾ ਹੋਏ ਲੋਕਾਂ ਨੇ ਉਸ ਨੂੰ ਫੜ ਲਿਆ ਤੇ ਮਾਰਕੁੱਟ ਕਰਨ ਤੋਂ ਬਾਅਦ ਖੰਭੇ ਨਾਲ ਬੰਨ੍ਹ ਲਿਆ। ਬਾਅਦ ‘ਚ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਿਸ ਉਸ ਨੂੰ ਆਪਣੇ ਨਾਲ ਲੈ ਗਈ। ਦੂਜੇ ਪਾਸੇ ਥਾਣਾ 5 ਦੇ ਪੁਲਿਸ ਮੁਲਾਜ਼ਮਾਂ ਮੁਤਾਬਕ ਉਨ੍ਹਾਂ ਨੂੰ ਕੰਟਰੋਲ ਰੂਮ ਜ਼ਰੀਏ ਘਟਨਾ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਪੁੱਜ ਕੇ ਉਹ ਸ਼ੱਕੀ ਨੌਜਵਾਨ ਨੂੰ ਥਾਣੇ ਲੈ ਆਏ। ਪੁਲਿਸ ਦਾ ਕਹਿਣਾ ਹੈ ਕਿ ਇਹ ਨੌਜਵਾਨ ਮੰਦਬੁੱਧੀ ਹੈ ਅਤੇ ਪਹਿਲਾਂ ਵੀ ਕਈ ਵਾਰ ਲੋਕ ਉਸ ਨੂੰ ਇਸ ਤਰ੍ਹਾਂ ਫੜਵਾ ਚੁੱਕੇ ਹਨ। ਅਜੇ ਤੱਕ ਕਿਸੇ ਨੇ ਉਨ੍ਹਾਂ ਨੂੰ ਲਿਖਤ ਸ਼ਿਕਾਇਤ ਨਹੀਂ ਦਿੱਤੀ ਹੈ।