The murder of an : ਨਵਾਂਸ਼ਹਿਰ : ਪੁਲਿਸ ਨੇ ਪਿੰਡ ਗਰਚਾ ‘ਚ ਚਾਰ ਦਿਨ ਪਹਿਲਾਂ ਹੋਏ 85 ਸਾਲ ਬਜ਼ੁਰਗ ਮਹਿੰਦਰ ਸਿੰਘ ਦੇ ਕਤਲ ਮਾਮਲੇ ਦੀ ਗੁੱਥੀ ਸੁਲਝਾ ਲਈ ਹੈ। ਵਾਰਦਾਤ ਨੂੰ ਪਿੰਡ ਦੇ ਹੀ ਰਹਿਣ ਵਾਲੇ ਇੱਕ ਨੌਜਵਾਨ ਨੇ ਅੰਜਾਮ ਦਿੱਤਾ ਸੀ। ਉਸ ਨੇ ਬਜ਼ੁਰਗ ਨੂੰ ਵਿਸ਼ਵਾਸ ‘ਚ ਲੈ ਕੇ ਪਹਿਲਾਂ ਤਿੰਨ ਬਲੈਂਕ ਚੈੱਕ ‘ਤੇ ਉਨ੍ਹਾਂ ਦੇ ਸਾਈਨ ਕਰਵਾਏ ਤੇ ਫਿਰ ਗਲਾ ਦਬਾ ਕੇ ਉਸ ਦੀ ਹੱਤਿਆ ਕਰ ਦਿੱਤੀ। ਬਜ਼ੁਰਗ ਇਕੱਲਾ ਰਹਿੰਦਾ ਸੀ ਤੇ ਦੋ ਸਾਲ ਪਹਿਲਾਂ ਉਸ ਦੀ ਪਤਨੀ ਦਾ ਦੇਹਾਂਤ ਹੋ ਗਿਆ ਸੀ। ਪੁਲਿਸ ਨੇ ਇਸ ਮਾਮਲੇ ‘ਚ ਪਿੰਡ ਦੇ ਹੀ ਰਹਿਣ ਵਾਲੇ ਕਰਨਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਪਿੰਡ ਗਰਚਾ ਦੇ ਰਹਿਣ ਵਾਲੇ ਜੋਗਾ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸ ਦੇ ਤਾਇਆ ਦੇ ਬੇਟੇ ਰਿਟਾਇਰਡ ਸਿੱਖਿਅਕ ਮਹਿੰਦਰ ਸਿੰਘ ਉਸ ਦੇ ਘਰ ਦੇ ਨਾਲ ਹੀ ਰਹਿੰਦੇ ਸਨ। ਮਹਿੰਦਰ ਸਿੰਘ ਦੇ ਕੋਈ ਬੱਚਾ ਨਹੀਂ ਸੀ ਤੇ ਪਤਨੀ ਦੀ ਵੀ ਦੋ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਮਹਿੰਦਰ ਸਿੰਘ ਨੇ ਘਰੇਲੂ ਤੇ ਰਸੋਈ ਦੇ ਕੰਮਾਂ ਲਈ ਪਿੰਡ ਦੀ ਇੱਕ ਔਰਤ ਬਖਸ਼ੀਸ਼ ਕੌਰ ਨੂੰ ਰੱਖਿਆ ਸੀ। 10 ਸਤੰਬਰ ਨੂੰ ਬਖਸ਼ੀਸ਼ ਕੌਰ ਕੰਮ ‘ਤੇ ਨਹੀਂ ਆ ਸਕੇ। ਇਸੇ ਲਈ ਮਹਿੰਦਰ ਸਿੰਘ ਆਪਣੇ ਚਚੇਰੇ ਭਰਾ ਦੇ ਘਰ ਤੋਂ ਹੀ ਟਿਫਨ ‘ਚ ਖਾਣਾ ਲੈ ਕੇ ਜਾਂਦੇ ਸਨ। ਸਵੇਰੇ ਜਦੋਂ ਮਹਿੰਦਰ ਸਿੰਘ ਖਾਣਾ ਲੈਣ ਨਹੀਂ ਆਏ ਤਾਂ ਉਸ ਦੀ ਪਤਨੀ ਮਹਿੰਦਰ ਸਿੰਘ ਦੇ ਘਰ ਗਈ ਉਨ੍ਹਾਂ ਨੇ ਗੇਟ ਨਹੀਂ ਖੋਲ੍ਹਿਆ। ਫਿਰ ਉਹ ਆਪਣੇ ਭਰਾ ਰਘੁਬੀਰ ਸਿੰਘ ਨੂੰ ਆਪਣੇ ਨਾਲ ਲੈ ਕੇ ਮਹਿੰਦਰ ਸਿੰਘ ਦੇ ਘਰ ਦੀ ਦੀਵਾਰ ਨੂੰ ਟੱਪ ਕੇ ਅੰਦਰ ਗਏ। ਉਨ੍ਹਾਂ ਨੇ ਮਹਿੰਦਰ ਨੂੰ ਆਵਾਜ਼ ਦਿੱਤੀ ਪਰ ਅੰਦਰ ਤੋਂ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ। ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਤਾਂ ਕਮਰੇ ‘ਚ ਮਹਿੰਦਰ ਸਿੰਘ ਆਪਣੇ ਮੰਜੇ ‘ਤੇ ਮ੍ਰਿਤਕ ਪਿਆ ਹੈ।
ਜੋਗਾ ਸਿੰਘ ਨੇ ਕਿਹਾ ਕਿ ਮਹਿੰਦਰ ਸਿੰਘ ਨੇ 10 ਦਿਨ ਪਹਿਲਾਂ ਦੱਸਿਆ ਸੀ ਕਿ ਪਿੰਡ ਦਾ ਹੀ ਰਹਿਣ ਵਾਲਾ ਕਰਨਪ੍ਰੀਤ ਸਿੰਘ ਉਰਫ ਕਰਨੀ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਕਰਨਪ੍ਰੀਤ ਸਿੰਘ ਨੇ ਮਹਿੰਦਰ ਸਿੰਘ ਦੇ ਘਰ ਤੋਂ ਲਗਭਗ ਡੇਢ ਮਹੀਨੇ ਪਹਿਲਾਂ 85000 ਰੁਪਏ ਚੋਰੀ ਵੀ ਕੀਤੇ ਸਨ ਜਿਸ ਦੀ ਸ਼ਿਕਾਇਤ ਮਹਿੰਦਰ ਸਿੰਘ ਨੇ ਪਿੰਡ ਦੀ ਪੰਚਾਇਤ ‘ਚ ਕੀਤੀ ਸੀ। ਪੁਲਿਸ ਨੇ ਪੁੱਛਗਿਛ ਕੀਤੀ ਤਾਂ ਕਰਨਪ੍ਰੀਤ ਨੇ ਦੱਸਿਆ ਕਿ ਉਹ ਬਜ਼ੁਰਗ ਦੇ ਘਰ ਚੋਰੀ ਕਰਨ ਗਿਆ ਸੀ। ਉਹ ਕਮਰੇ ‘ਚ ਲੁਕ ਕੇ ਬੈਠਾ ਤਾਂ ਉਸ ਦੇ ਮੋਬਾਈਲ ਦੀ ਘੰਟੀ ਵੱਜੀ ਜਿਸ ਨਾਲ ਬਜ਼ੁਰਗ ਨੂੰ ਉਸ ਬਾਰੇ ਪਤਾ ਲੱਗਾ। ਉਹ ਉਸ ਦੇ ਮੂੰਹ ‘ਤੇ ਹੱਥ ਰੱਖ ਕੇ ਉਸ ਨੂੰ ਕਮਰੇ ਅੰਦਰ ਲੈ ਗਿਆ ਤਾਂ ਕਿ ਆਵਾਜ਼ ਬਾਹਰ ਨਾ ਆਏ। ਇਸ ਤੋਂ ਬਾਅਦ ਉਸ ਨੇ ਬਜ਼ੁਰਗ ਤੋਂ 4 ਖਾਲੀ ਬਲੈਂਕ ਚੈੱਕ ‘ਤੇ ਸਾਈਨ ਕਰਵਾ ਲਏ ਤੇ ਉਸ ਤੋਂ ਬਾਅਦ ਉਸ ਦੀ ਗਲਾ ਦਬਾ ਕੇ ਹੱਤਿਆ ਕਰ ਦਿੱਤੀ।