ਦਿੱਲੀ ‘ਚ ਚੋਰੀ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਸਤੰਬਰ ਦੇ ਅਖੀਰ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ (IOCL) ਦੇ ਅਧਿਕਾਰੀਆਂ ਨੇ ਦਿੱਲੀ-ਪਾਣੀਪਤ ਸੈਕਸ਼ਨ ਵਿੱਚ ਪਾਈਪਲਾਈਨ ਦਾ ਮੁਆਇਨਾ ਕਰਦੇ ਸਮੇਂ ਕੁਝ ਗਲਤ ਮਹਿਸੂਸ ਕੀਤਾ। ਅਧਿਕਾਰੀਆਂ ਨੇ ਪਾਈਪਲਾਈਨ ਦੇ ਪ੍ਰੈਸ਼ਰ ਵਿੱਚ ਕੁਝ ਗੜਬੜੀ ਦੇਖੀ ਜੋ ਲੀਕ ਹੋਣ ਦੀ ਸੰਭਾਵਨਾ ਨੂੰ ਦਰਸਾਉਂਦੀ ਹੈ।
ਮਿਲੀ ਜਾਣਕਾਰੀ ਮੁਤਾਬਕ ਛਾਣਬੀਣ ਕਰਨ ‘ਤੇ ਸਾਹਮਣੇ ਆਇਆ ਕਿ ਚੋਰਾਂ ਨੇ ਪਾਈਪ ਲਾਈਨ ਤੋਂ 15 ਫੁੱਟ ਹੇਠਾਂ ਇੱਕ ਸੁਰੰਗ ਬਣਾਈ, ਜਿੱਥੋਂ ‘ਕਰੋੜਾਂ ਦਾ ਤੇਲ ਚੋਰੀ’ ਹੋਇਆ ਹੈ। ਚੋਰਾਂ ਨੇ ਸੁਰੰਗ ਵਿੱਚ ਆਕਸੀਜਨ ਦਾ ਪ੍ਰਬੰਧ ਕੀਤਾ ਹੋਇਆ ਸੀ। ਇਹ ਖੁਲਾਸਾ ਇੰਡੀਅਨ ਆਇਲ ਦੇ ਅਧਿਕਾਰੀਆਂ ਵੱਲੋਂ ਜਾਂਚ ਤੋਂ ਬਾਅਦ ਹੋਇਆ ਹੈ। ਇਹ ਪਾਈਪਲਾਈਨ ਦਿੱਲੀ ਦੇ ਦਵਾਰਕਾ ਇਲਾਕੇ ਵਿੱਚੋਂ ਲੰਘਦੀ ਹੈ।
ਚੋਰਾਂ ਨੇ ਤੇਲ ਚੋਰੀ ਕਰਨ ਲਈ ਕਰੀਬ 40 ਤੋਂ 50 ਮੀਟਰ ਲੰਬੀ ਸੁਰੰਗ ਪੁੱਟੀ ਸੀ। ਫਿਰ ਉਥੋਂ ਪਾਈਪ ਲਾਈਨ ਵਿਛਾ ਕੇ ਤੇਲ ਚੋਰੀ ਕੀਤਾ ਜਾ ਰਿਹਾ ਸੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਚੋਰੀ ਕਿੰਨੇ ਸਮੇਂ ਤੋਂ ਹੋ ਰਹੀ ਸੀ। ਅਧਿਕਾਰੀਆਂ ਮੁਤਾਬਕ ਤੇਲ ਚੋਰੀ ਹੋਣ ਕਾਰਨ ਵੱਡਾ ਖਤਰਾ ਪੈਦਾ ਹੋ ਸਕਦਾ ਸੀ।
ਅਧਿਕਾਰੀਆਂ ਮੁਤਾਬਕ ਇਸ ਕਾਰਨ ਧਮਾਕਾ ਹੋਣ ਦਾ ਖਤਰਾ ਸੀ। ਜੇ ਧਮਾਕਾ ਹੁੰਦਾ ਤਾਂ ਪੂਰੀ ਲਾਈਨ ਨੂੰ ਅੱਗ ਲੱਗ ਸਕਦੀ ਸੀ। ਕਿਉਂਕਿ ਪੈਟਰੋਲ ਅਤੇ ਡੀਜ਼ਲ ਇਸ ਲਾਈਨ ਤੋਂ ਆਉਂਦਾ ਹੈ, ਜੋ ਬਿਜਵਾਸਨ ਦੇ ਤੇਲ ਡਿਪੂ ਤੱਕ ਪਹੁੰਚਦਾ ਹੈ। ਚੋਰਾਂ ਵੱਲੋਂ ਬਣਾਈ ਗਈ ਸੁਰੰਗ ਵਿੱਚ ਆਕਸੀਜਨ ਦੀਆਂ ਪਾਈਪਾਂ ਵੀ ਪਾਈਆਂ ਗਈਆਂ ਸਨ, ਤਾਂ ਜੋ ਸਾਹ ਲੈਣਾ ਆਸਾਨ ਹੋ ਸਕੇ। ਚੋਰ ਹਰ ਰੋਜ਼ ਕਰੀਬ 40 ਤੋਂ 50 ਮੀਟਰ ਲੰਬੀ ਸੁਰੰਗ ਦਾ ਵਾਲਵ ਖੋਲ੍ਹਣ ਲਈ ਅੰਦਰ ਵੜਦੇ ਸਨ।
ਇਹ ਵੀ ਪੜ੍ਹੋ : ਸਿਰਫ਼ ਸ਼ੂਗਰ ਹੀ ਨਹੀਂ ਇਨ੍ਹਾਂ ਬੀਮਾਰੀਆਂ ‘ਚ ਵੀ ਜ਼ਬਰਦਸਤ ਤਰੀਕੇ ਨਾਲ ਅਸਰ ਵਿਖਾਉਂਦਾ ਏ ਜੌਂ ਦਾ ਪਾਣੀ
ਇਸ ਮਾਮਲੇ ਵਿੱਚ ਦਵਾਰਕਾ ਸੈਕਟਰ 23 ਥਾਣੇ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਨੁਸਾਰ ਜਿਸ ਪਲਾਟ ’ਤੇ ਸੁਰੰਗ ਪੁੱਟੀ ਗਈ ਸੀ, ਉਸ ਦਾ ਮਾਲਕ ਤੇਲ ਚੋਰੀ ਕਰ ਰਿਹਾ ਸੀ। ਇੱਕ ਪੁਲਿਸ ਅਧਿਕਾਰੀ ਮੁਤਾਬਕ ਦੋਸ਼ੀ ਨੇ ਚੋਰੀ ਕੀਤੇ ਪੈਟਰੋਲ ਨਾਲ ਕੀ ਕੀਤਾ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕੀਤੀ ਗਈ ਜਾਂਚ ਤੋਂ ਲੱਗਦਾ ਹੈ ਕਿ ਚੋਰ ਹਰ ਰੋਜ਼ 500-1000 ਲੀਟਰ ਪੈਟਰੋਲ ਚੋਰੀ ਕਰਦੇ ਸਨ।
ਵੀਡੀਓ ਲਈ ਕਲਿੱਕ ਕਰੋ -: