ਚੰਡੀਗੜ੍ਹ ਤੋਂ ਲੋਕ ਸਭਾ ਚੋਣਾਂ ਲਈ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮਹਿਲਾ ਉਮੀਦਵਾਰ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੌਰਾਨ ਉਸ ਦੇ ਸਿਰ ‘ਤੇ ਸੱਟ ਲੱਗੀ ਅਤੇ ਉਸ ਨੂੰ ਹਸਪਤਾਲ ਲਿਜਾਣਾ ਪਿਆ। ਫਿਲਹਾਲ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਸੋਮਵਾਰ ਨੂੰ ਵਾਪਰੀ। ਡਾ. ਰੀਤੂ ਸਿੰਘ ਨੂੰ ਚੰਡੀਗੜ੍ਹ ਤੋਂ ਬਸਪਾ ਉਮੀਦਵਾਰ ਬਣਾਇਆ ਗਿਆ ਹੈ। ਮੰਗਲਵਾਰ ਨੂੰ ਉਹ ਚੋਣ ਪ੍ਰਚਾਰ ਲਈ ਡੱਡੂਮਾਜਰਾ ਪਹੁੰਚੀ। ਇੱਥੇ ਸਮਰਥਕਾਂ ਨੇ ਉਸ ਨੂੰ ਤੋਲਣ ਲਈ ਸਿੱਕਿਆਂ ਨਾਲ ਭਰੇ ਤਰਾਜੂ ‘ਤੇ ਬਿਠਾਇਆ। ਪਰ ਇਸ ਦੌਰਾਨ ਅਚਾਨਕ ਤਰਾਜ਼ੂ ਦੀ ਹੁੱਕ ਟੁੱਟ ਗਈ ਅਤੇ ਰਿਤੂ ਡਿੱਗ ਗਈ। ਇਸ ਕਾਰਨ ਉਸ ਦਾ ਸਿਰ ‘ਤੇ ਸੱਟ ਲੱਗ ਗਈ ਅਤੇ ਕੰਡੇ ਦਾ ਇਕ ਹਿੱਸਾ ਉਸ ਦੇ ਸਿਰ ਵਿਚ ਵੱਜਿਆ। ਉਸ ਨਾਲ ਚੋਣ ਪ੍ਰਚਾਰ ਲਈ ਆਏ ਸਮਰਥਕ ਉਸ ਨੂੰ ਹਸਪਤਾਲ ਲੈ ਗਏ। ਫਿਲਹਾਲ ਉਸ ਦੇ ਸਿਰ ‘ਤੇ ਟਾਂਕੇ ਲੱਗੇ ਹਨ ਅਤੇ ਮੱਲ੍ਹਮ ਪੱਟੀ ਕਰਕੇ ਉਸ ਨੂੰ ਘਰ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਕਤ/ਲ ਕੇਸ ‘ਚ ਕਿਸ ਆਧਾਰ ‘ਤੇ ਰਾਮ ਰਹੀਮ ਨੂੰ ਕੀਤਾ ਬਰੀ? ਜਾਣੋ 163 ਪੰਨਿਆਂ ਦੇ ਹੁਕਮ ਦੀਆਂ ਅਹਿਮ ਗੱਲਾਂ
ਜ਼ਿਕਰੋਯਗ ਹੈ ਕਿ ਬਸਪਾ ਨੇ ਲੋਕ ਸਭਾ ਚੋਣਾਂ ਲਈ ਚੰਡੀਗੜ੍ਹ ਤੋਂ ਡਾ. ਰਿਤੂ ਸਿੰਘ ਨੂੰ ਟਿਕਟ ਦਿੱਤੀ ਹੈ। ਰਿਤੂ ਦਿੱਲੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰਹਿ ਚੁੱਕੀ ਹੈ। ਉਹ ਯੂਨੀਵਰਸਿਟੀ ਵਿਚ ਵੀ ਦਲਿਤਾਂ ਲਈ ਆਵਾਜ਼ ਉਠਾਉਣ ਲਈ ਜਾਣੀ ਜਾਂਦੀ ਸੀ। ਪਰ ਬਾਅਦ ਵਿੱਚ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਅਤੇ ਇਸ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ। ਬਾਅਦ ਵਿੱਚ ਉਸਨੇ ਪੀਐਚਡੀ ਪਕੌੜਿਆਂ ਵਾਲੀ ਦੇ ਨਾਂ ਨਾਲ ਇੱਕ ਰੇਹੜੀ ਵੀ ਲਾਈ ਅਤੇ ਖੂਬ ਸੁਰਖੀਆਂ ਬਟੋਰੀਆਂ। ਉਹ ਕਾਂਟ੍ਰੈਕਟ ‘ਤੇ ਕਾਲਜ ਵਿੱਚ ਪੜ੍ਹਾਉਂਦੀ ਸੀ, ਹੁਣ ਉਹ ਲੋਕ ਸਭਾ ਚੋਣ ਲੜ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: