ਪੰਜਾਬ ਪੁਲਿਸ ਨੂੰ ਨਾਮੀ ਗੈਂਗਸਟਰ ਦੇ ਤਿੰਨ ਹੋਰ ਸਾਥੀ ਫੜਨ ਵਿੱਚ ਵੱਡੀ ਸਫਲਤਾ ਮਿਲੀ ਹੈ। ਜ਼ੀਰਕਪੁਰ ਪੁਲਿਸ ਨੇ ਨਾਮੀ ਗੈਂਗਸਟਰ ਦੇ ਤਿੰਨ ਹੋਰ ਸਾਥੀਆਂ ਨੂੰ ਹਾਲ ਹੀ ਵਿੱਚ ਗ੍ਰਿਫਤਾਰ ਕੀਤੇ ਗਏ ਸ਼ੂਟਰਾਂ ਮਨਜੀਤ ਉਰਫ ਗੁਰੀ ਅਤੇ ਗੁਰਪਾਲ ਸਿੰਘ ਨੂੰ ਹਥਿਆਰ ਅਤੇ ਅਸਲਾ ਸਪਲਾਈ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ।
SSP ਮੋਹਾਲੀ ਸੰਦੀਪ ਗਰਗ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਤਿੰਨਾਂ ਦੋਸ਼ੀਆਂ ਦੀ ਪਛਾਣ ਜਅਭਿਸ਼ੇਕ ਰਾਣਾ ਵਾਸੀ ਪਿੰਡ ਰਣਖੰਡੀ, ਸਹਾਰਨਪੁਰ ਯੂ ਪੀ, ਅੰਕਿਤ ਕੁਮਾਰ ਵਾਸੀ ਪਿੰਡ ਮੈਨਪੁਰੀ, ਐਸ.ਏ.ਐਸ. ਨਗਰ ਅਤੇ ਪ੍ਰਵੀਨ ਕੁਮਾਰ ਵਾਸੀ ਲਾਲੜੂ, ਐਸ.ਏ.ਐਸ. ਨਗਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ : World Cup Final ਲਈ ਲੱਗ ਸਕਣੀਆਂ ਵੱਡੀਆਂ ਸਕ੍ਰੀਨਾਂ, ਮਿਊਜ਼ਿਕ ਵਜਾਉਣ ਦੀ ਵੀ ਮਿਲੀ ਇਜਾਜ਼ਤ
ਐਸ ਐਸ ਪੀ ਡਾ. ਗਰਗ ਨੇ ਅੱਗੇ ਦੱਸਿਆ ਕਿ ਜ਼ੀਰਕਪੁਰ ਪੁਲਿਸ ਦੀਆਂ ਟੀਮਾਂ ਨੇ ਗੈਂਗਸਟਰ ਵੱਲੋਂ ਟ੍ਰਾਈਸਿਟੀ ਵਿੱਚ ਸਨਸਨੀਖੇਜ਼ ਅਪਰਾਧ ਕਰਨ ਦੋ ਸ਼ੂਟਰਾਂ ਭੇਜੇ ਗਏ ਸਨ, ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਸ਼ੂਟਰ ਮਨਜੀਤ ਉਰਫ ਗੁਰੀ ਨੂੰ 6 ਨਵੰਬਰ, 2023 ਨੂੰ ਵਿਸ਼ੇਸ਼ ਗਸ਼ਤ ਦੌਰਾਨ ਵੀ.ਆਈ.ਪੀ ਰੋਡ ਜ਼ੀਰਕਪੁਰ ਵਿਖੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਉਸਦਾ ਇੱਕ ਹੋਰ ਸਾਥੀ ਗੁਰਪਾਲ ਜੋ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ, ਨੂੰ ਬਾਅਦ ਵਿੱਚ 16 ਨਵੰਬਰ, 2023 ਨੂੰ ਰਣਖੰਡੀ, ਜ਼ਿਲ੍ਹਾ ਸਹਾਰਨਪੁਰ, ਯੂਪੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਕੋਲੋਂ 3 ਅਤਿ ਆਧੁਨਿਕ ਪਿਸਤੌਲ ਬਰਾਮਦ ਕੀਤੇ ਗਏ ਹਨ ਅਤੇ ਇੱਕ ਐਫ.ਆਈ.ਆਰ. 331 ਅਧੀਨ ਧਰਾਵਾਂ 307, 353, 186 ਆਈਪੀਸੀ ਅਤੇ 25 ਅਸਲਾ ਐਕਟ ਥਾਣਾ ਜ਼ੀਰਕਪੁਰ ਵਿਖੇ ਦਰਜ ਕੀਤਾ ਗਿਆ।
ਤਫਤੀਸ਼ ਦੌਰਾਨ ਪਤਾ ਲੱਗਾ ਕਿ ਅਭਿਸ਼ੇਕ, ਅੰਕਿਤ ਅਤੇ ਪ੍ਰਵੀਨ ਨੇ ਸ਼ੂਟਰਾਂ ਨੂੰ ਹਥਿਆਰ ਅਤੇ ਗੋਲੀ-ਸਿੱਕਾ ਮੁਹੱਈਆ ਕਰਵਾਇਆ ਸੀ। ਸੂਚਨਾਵਾਂ ਦੇ ਆਧਾਰ ਤੇ ਇੰਸਪੈਕਟਰ ਸਿਮਰਜੀਤ ਸਿੰਘ (ਐਸ.ਐਚ.ਓ. ਜ਼ੀਰਕਪੁਰ) ਅਤੇ ਹੋਰ ਅਧਿਕਾਰੀਆਂ ਦੀ ਅਗਵਈ ਵਾਲੀਆਂ ਟੀਮਾਂ ਨੇ ਕੱਲ੍ਹ ਵੱਖ-ਵੱਖ ਥਾਵਾਂ ਤੋਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ।
ਵੀਡੀਓ ਲਈ ਕਲਿੱਕ ਕਰੋ : –