ਹੈਰੋਇਨ ਦੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਤਿੰਨ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਨੇ 12-12 ਸਾਲ ਦੀ ਕੈਦ ਅਤੇ ਡੇਢ-ਡੇਢ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਸਾਢੇ ਤਿੰਨ ਸਾਲ ਪੁਰਾਣਾ ਹੈ। ਸਜ਼ਾ ਪਾਉਣ ਵਾਲੇ ਦੋਸ਼ੀਆਂ ਵਿੱਚ ਰਾਜ ਕੁਮਾਰ ਉਰਫ ਰਾਜੂ ਪੁੱਤਰ ਵਿਜੈ ਕੁਮਾਰ ਵਾਸੀ ਨੇੜੇ ਵਾਲਮੀਕਿ ਮੰਦਿਰ ਮੁਹੱਲਾ ਥਾਣਾ ਸਿਟੀ ਕਪੂਰਥਲਾ ਹਾਲ ਵਾਸੀ ਗਲੀ ਨੰ.9/L, ਈਸ਼ਰ ਨਗਰ ਥਾਣਾ ਡੇਹਲੋਂ ਲੁਧਿਆਣਾ, ਅਰੁਣ ਕੁਮਾਰ ਉਰਫ ਅਣੂ ਪੁੱਤਰ ਵਿਜੇ ਕੁਮਾਰ ਵਾਸੀ ਨੇੜੇ ਵਾਲਮੀਕਿ ਮੰਦਿਰ ਮੁਹੱਲਾ ਥਾਣਾ ਸਿਟੀ ਕਪੂਰਥਲਾ ਹਾਲ ਵਾਸੀ ਗੁਰੂ ਅੰਗਦ ਦੇਵ ਕਾਲੋਨੀ ਫੁੱਲਾਂਵਾਲ ਲੁਧਿਆਣਾ ਅਤੇ ਉਸ ਦੀ ਪਤਨੀ ਹਰਪ੍ਰੀਤ ਕੌਰ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਮਿਤੀ 25-06-2020 ਨੂੰ ਸਪੈਸਲ ਟਾਸਕ ਫੋਰਸ ਲੁਧਿਆਣਾ ਰੇਂਜ ਦੀ ਪੁਲਿਸ ਪਾਰਟੀ ਨਸ਼ੇ ਤਸਕਰਾਂ ਦੀ ਤਲਾਸ਼ ਨੂੰ ਲੈ ਕੇ ਈਸ਼ਰ ਨਗਰ ਪੁਲ, ਗਿੱਲ ਨਹਿਰ ਲੁਧਿਆਣਾ ਵਿਖੇ ਮੌਜੂਦ ਸੀ ਤਾਂ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ‘ਤੇ ਦੋਸ਼ੀ ਰਾਜ ਕੁਮਾਰ ਉਰਫ ਰਾਜੂ ਅਤੇ ਉਸਦੀ ਪਤਨੀ ਅੰਜਲੀ, ਅਰੁਣ ਕੁਮਾਰ ਉਰਫ ਅਣੂ ਅਤੇ ਉਸ ਦੀ ਪਤਨੀ ਹਰਪ੍ਰੀਤ ਕੌਰ ਕੋਲੋਂ ਫਾਰਚਿਊਨਰ ਕਾਰ ਨੰਬਰ PB- 10-H-9191 ਵਿੱਚੋਂ 03 ਕਿਲੋ 200 ਗ੍ਰਾਮ ਹੈਰੋਇਨ, 01 ਪਿਸਟਲ 32 ਬੋਰ, ਚਾਰ ਮੈਗਜੀਨ, 13 ਜਿੰਦਾ ਰੋਂਦ ਅਤੇ 60,000/- ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਸੀ।
ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 76 ਮਿਤੀ 25-06-2020 ਅ/ਧ 21,29 NDPS Act ਅਤੇ 25 ਅਸਲਾ ਐਕਟ ਥਾਣਾ ਐਸ.ਟੀ.ਐਫ ਫੇਸ-4 ਮੋਹਾਲੀ ਜਿਲ੍ਹਾ ਐਸ.ਏ.ਐਸ ਨਗਰ ਵਿਖੇ ਦਰਜ ਕੀਤਾ ਗਿਆ ਸੀ।
ਤਫਤੀਸ਼ ਦੌਰਾਨ ਦੋਸ਼ੀ ਪੂਜਾ ਕੁੰਦਨ ਦਾ ਨਾਂ ਵੀ ਸਾਹਮਣੇ ਆਇਆ ਜਿਸ ਨੂੰ ਇਸ ਮਾਮਲੇ ਵਿੱਚ ਮਿਤੀ 30-09-2020 ਨੂੰ ਨਾਮਜਦ ਕੀਤਾ ਗਿਆ ਸੀ ਅਤੇ 16-10-2021 ਨੂੰ ਮਾਨਯੋਗ ਅਦਾਲਤ ਵੱਲੋਂ ਪੀ.ਓ ਕਰਾਰ ਕੀਤਾ ਗਿਆ ਸੀ। ਸੁਣਵਾਈ ਦੌਰਾਨ ਦੋਸ਼ੀ ਅੰਜਲੀ ਮੁਕੱਦਮੇ ਵਿੱਚੋਂ ਗੈਰ-ਹਾਜ਼ਰ ਰਹੀ ਤਾਂ ਪੂਜਾ ਨੂੰ ਵੀ ਮਾਯੋਗ ਅਦਾਲਤ ਵੱਲੋਂ ਮਿਤੀ 04-11-2022 ਨੂੰ ਪੀ.ਓ ਕਰਾਰ ਕੀਤਾ ਗਿਆ ਸੀ।
ਉਕਤ ਮੁਕੱਦਮਾ ਮਾਣਯੋਗ ਅਦਾਲਤ ਸ੍ਰੀ ਸੰਦੀਪ ਸਿੰਘ ਬਾਜਵਾ ASJ/LDH ਜੀ ਦੇ ਜੇਰੇ ਸਮਾਇਤ ਸੀ ਅਤੇ ਮਾਣਯੋਗ ਅਦਾਲਤ ਵੱਲੋਂ ਇਸ ਕੇਸ ਵਿੱਚ ਤਫਤੀਸ ਅਤੇ ਗਵਾਹੀਆਂ ਦੇ ਆਧਾਰ ‘ਤੇ ਦੋਸ਼ੀਆਂ ਰਾਜ ਕੁਮਾਰ ਉਰਫ ਰਾਜੂ, ਅਰੁਣ ਕੁਮਾਰ ਉਰਫ ਅਣੂ ਅਤੇ ਉਸਦੀ ਪਤਨੀ ਹਰਪ੍ਰੀਤ ਕੌਰ ਨੂੰ 12-12 ਸਾਲ ਦੀ ਕੈਦ ਅਤੇ ਡੇਢ-ਡੇਢ ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ –