ਸ਼ਰਾਬ ਤਸਕਰੀ ਦਾ ਧੰਦਾ ਨਾ ਰੁਕਣ ਕਾਰਨ ਘਰਾਂ ‘ਚ ਨਾਜਾਇਜ਼ ਸ਼ਰਾਬ ਦੇ ਠੇਕੇ ਖੁੱਲ੍ਹ ਗਏ ਹਨ। ਹਾਲਾਤ ਇਹ ਬਣ ਗਏ ਹਨ ਕਿ ਘਰ ਵਿੱਚ ਇੱਕ ਠੇਕਾ ਤੇ ਅਹਾਤਾ ਬਣਾ ਲਏ ਗਏ ਹਨ। ਦੂਜੇ ਪਾਸੇ ਪੈੱਗ ਦੇ ਹਿਸਾਬ ਨਾਲ ਸ਼ਰਾਬ ਵੇਚੀ ਜਾਣ ਲੱਗੀ ਹੈ।
ਇਸ ਦਾ ਪਤਾ ਲੱਗਦਿਆਂ ਹੀ ਲੁਧਿਆਣਾ ਦਿਹਾਤੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਦੋ ਮਹਿਲਾ ਸਮੱਗਲਰਾਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਕੋਲੋਂ ਕੁੱਲ 88 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਥਾਣਾ ਸਦਰ ਰਾਏਕੋਟ ਅਤੇ ਥਾਣਾ ਸਿੱਧਵਾਂ ਬੇਟ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਦੀ ਪਛਾਣ ਪ੍ਰਕਾਸ਼ ਕੌਰ ਵਾਸੀ ਗੋਹਾਣਾ ਸਿੱਧਵਾਂ ਬੇਟ, ਮਨਜੀਤ ਕੌਰ ਵਾਸੀ ਕੋਟਲੀ ਕਲਾਂ ਗਹਿਣਾ ਸਿੱਧਵਾਂ ਬੇਟ ਅਤੇ ਅਵਤਾਰ ਸਿੰਘ ਉਰਫ ਤਾਰੀ ਵਾਸੀ ਮੁਹੱਲਾ ਗੁਰ ਨਾਨਕ ਪੁਰਾ ਰਾਏਕੋਟ ਵਜੋਂ ਹੋਈ ਹੈ।
ਦੋਸ਼ੀ ਪ੍ਰਕਾਸ਼ ਕੌਰ ਵਾਸੀ ਪਿੰਡ ਕੁਲ ਗਹਿਣਾ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਘਰੇਲੂ ਖਰਚੇ ਪੂਰੇ ਕਰਨ ਲਈ ਨਾਜਾਇਜ਼ ਸ਼ਰਾਬ ਦਾ ਧੰਦਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਸ ਨੇ ਆਪਣੇ ਹੀ ਘਰ ਵਿੱਚ ਨਾਜਾਇਜ਼ ਸ਼ਰਾਬ ਕੱਢ ਕੇ ਘਰ ਦੇ ਬਾਹਰ ਬੈਠ ਕੇ ਹੀ ਵੇਚਣ ਲੱਗੀ। ਇਸ ਸਬੰਦੀ ਸੂਚਨਾ ਮਿਲਣ ‘ਤੇ ਥਾਣਾ ਸਿਧਵਾਂ ਬੇਟ ਦੀ ਪੁਲਿਸ ਨੇ ਦੋਸ਼ੀ ਔਰਤ ਨੂੰ ਫੜ ਲਿਆ। ਇਸ ਦੌਰਾਨ ਪੁਲਿਸ ਨੇ ਦੋਸ਼ੀ ਤੋਂ 31 ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਥਾਣਾ ਸਿਧਵਾਂ ਬੇਟ ਵਿੱਚ ਮਾਮਲਾ ਦਰਜ ਕਰ ਲਿਆ।
ਏਐਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਸ਼ੀ ਔਰਤ ਮਨਜੀਤ ਕੌਰ ਆਪਣੇ ਘਰ ਦੇ ਬਾਹਰ ਬੈਠੀ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰ ਰਹੀ ਹੈ। ਇਸ ਸਮੇਂ ਵੀ ਦੋਸ਼ੀ ਔਰਤ ਘਰ ਦੇ ਬਾਹਰ ਬੈਠ ਕੇ ਗਾਹਕਾਂ ਨੂੰ ਸ਼ਰਾਬ ਦੇ ਰਹੀ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਛਾਪਾ ਮਾਰ ਕੇ ਦੋਸ਼ੀ ਔਰਤ ਨੂੰ ਕਾਬੂ ਕਰ ਲਿਆ। ਇਸ ਦੌਰਾਨ ਪੁਲਿਸ ਨੇ 21 ਬੋਤਲਾਂ ਸ਼ਰਾਬ ਬਰਾਮਦ ਕਰਕੇ ਥਾਣਾ ਸਿੱਧਵਾਂ ਬੇਟ ਵਿੱਚ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਕਪੂਰਥਲਾ ‘ਚ ਪੈਟਰੋਲ ਪੰਪ ‘ਤੇ ਲੱਗੀਆਂ ਲੰਮੀਆਂ ਲਾਈਨਾਂ, ਤੇਲ ਭਰਾਉਣ ਲਈ ਕਰਨੀ ਪੈ ਰਹੀ ਲੰਮੀ ਉਡੀਕ
ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਸ਼ੀ ਅਵਤਾਰ ਸਿੰਘ ਤਾਰੀ ਬਿਨਾਂ ਲਾਇਸੈਂਸ ਅਤੇ ਪਰਮਿਟ ਤੋਂ ਸਸਤੇ ਭਾਅ ’ਤੇ ਬਾਹਰਲੇ ਸੂਬਿਆਂ ਤੋਂ ਸ਼ਰਾਬ ਲਿਆਉਂਦਾ ਹੈ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪੈਦਲ ਹੀ ਹੋਮ ਡਲਿਵਰੀ ਕਰਦਾ ਹੈ। ਇਸ ਸਮੇਂ ਵੀ ਦੋਸ਼ੀ ਰਾਏਕੋਟ ਤੋਂ ਪਿੰਡ ਸੀਓ-ਆਨੀ ਵੱਲੋਂ ਪੈਦਲ ਹੀ ਸ਼ਰਾਬ ਦੇਣ ਲਈ ਆ ਰਿਹਾ ਹੈ। ਪੁਲਿਸ ਨੇ ਸੂਚਨਾ ਦੇ ਆਧਾਰ ‘ਤੇ ਨਾਕਾਬੰਦੀ ਕਰਕੇ ਦੋਸ਼ੀ ਨੂੰ ਫੜ ਲਿਆ। ਪੁਲਿਸ ਨੇ ਦੋਸ਼ੀ ਤੋਂ 36 ਬੋਤਲਾਂ ਸ਼ਰਾਬ ਬਰਾਮਦ ਕਰਕੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”