Tiger3 Advance Booking begins: ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਮੋਸਟ ਵੇਟਿਡ ਫਿਲਮ ‘ਟਾਈਗਰ 3’ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਕਾਫੀ ਕ੍ਰੇਜ਼ ਹੈ। ਭਾਈਜਾਨ ਦੀ ਫਿਲਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਰਿਲੀਜ਼ ਹੋਣ ‘ਚ ਅਜੇ 7 ਦਿਨ ਬਾਕੀ ਹਨ। ਪਰ ਇਸ ਤੋਂ ਪਹਿਲਾਂ 5 ਅਕਤੂਬਰ ਤੋਂ ਫਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ।

Tiger3 Advance Booking begins
ਖਬਰਾਂ ਮੁਤਾਬਕ ਐਤਵਾਰ ਤੋਂ ਸ਼ੁਰੂ ਹੋਈ ਫਿਲਮ ਦੀ ਐਡਵਾਂਸ ਬੁਕਿੰਗ ਲਈ ਲੱਖਾਂ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ ਹੈ। ਭਾਈਜਾਨ ਦੀ ਫਿਲਮ ਨੂੰ ਲੈ ਕੇ ਪ੍ਰਸ਼ੰਸਕ ਇੰਨੇ ਦੀਵਾਨੇ ਹਨ ਕਿ ਸਿਨੇਮਾਘਰਾਂ ‘ਚ ਪਹਿਲਾਂ 7 ਵਜੇ ਦੇ ਸ਼ੋਅ ਨੂੰ ਸਵੇਰੇ 6 ਵਜੇ ਕਰ ਦਿੱਤਾ ਗਿਆ ਹੈ। ਅੱਜ ਤੋਂ ਸ਼ੁਰੂ ਹੋਈ ਇਸ ਬੁਕਿੰਗ ਨੂੰ ਦਰਸ਼ਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਇਸ ਦੌਰਾਨ ਸ਼ੋਅ ਦੀ ਬੁਕਿੰਗ ਦੇ ਅੰਕੜੇ ਵੀ ਸਾਹਮਣੇ ਆਏ ਹਨ, ਜਿਸ ਮੁਤਾਬਕ ਫਿਲਮ ਨੇ ਐਡਵਾਂਸ ਬੁਕਿੰਗ ‘ਚ ਹੀ ਕਾਫੀ ਕਮਾਈ ਕੀਤੀ ਹੈ। ਰਿਪੋਰਟ ਦੇ ਅਨੁਸਾਰ, ਫਿਲਮ ਨੇ 2D ਵਰਜ਼ਨ, ਆਈਮੈਕਸ 2Dਅਤੇ 4D ਸੰਸਕਰਣ ਵਿੱਚ ਬਹੁਤ ਵਧੀਆ ਕਲੈਕਸ਼ਨ ਕੀਤੀ ਹੈ। ਰਿਪੋਰਟ ਮੁਤਾਬਕ ਪਹਿਲੇ ਦਿਨ ਹੀ ਫਿਲਮ ਦੇ ਹਿੰਦੀ ਸੰਸਕਰਣ ਦੀਆਂ 3292 ਟਿਕਟਾਂ ਵਿਕ ਗਈਆਂ ਹਨ, ਜਿਸ ਨਾਲ 89 ਲੱਖ ਰੁਪਏ ਦੀ ਕਮਾਈ ਹੋਈ ਹੈ। ਜਦੋਂ ਕਿ IMAX 2D ਵਿੱਚ 831 ਟਿਕਟਾਂ ਖਰੀਦੀਆਂ ਗਈਆਂ ਹਨ ਅਤੇ 2DX ਵਿੱਚ 67 ਟਿਕਟਾਂ ਖਰੀਦੀਆਂ ਗਈਆਂ ਹਨ, ਜਿਸ ਦੇ ਹਿਸਾਬ ਨਾਲ ਫਿਲਮ ਨੇ ਪਹਿਲੇ ਦਿਨ ਕਰੀਬ 1.45 ਕਰੋੜ ਰੁਪਏ ਦੀ
ਕਮਾਈ ਕੀਤੀ ਹੈ।
ਇਸ ਦੇ ਨਾਲ ਹੀ ਫਿਲਮ ਦੀਆਂ ਟਿਕਟਾਂ ਸਿੰਗਲ ਸਕਰੀਨ ‘ਤੇ ਵੀ ਵਿਕ ਰਹੀਆਂ ਹਨ, ਰਿਪੋਰਟ
ਮੁਤਾਬਕ ਸਿੰਗਲ ਸਕ੍ਰੀਨ ‘ਤੇ ਪਹਿਲੇ ਤਿੰਨ ਦਿਨਾਂ ‘ਚ ਲਗਭਗ 2800 ਟਿਕਟਾਂ ਵਿਕੀਆਂ ਹਨ। ਇੰਨਾ ਹੀ ਨਹੀਂ ਦੱਖਣ ‘ਚ ਵੀ ਫਿਲਮ ਨੂੰ ਲੈ ਕੇ ਕਾਫੀ ਚੰਗਾ ਰਿਸਪਾਂਸ ਦੇਖਣ ਨੂੰ ਮਿਲ ਰਿਹਾ ਹੈ। ‘ਟਾਈਗਰ 3’ ਦੀ ਤੁਲਨਾ ਸ਼ਾਹਰੁਖ ਖਾਨ ਦੀ ‘ਪਠਾਨ’ ਅਤੇ ‘ਜਵਾਨ’ ਨਾਲ ਕਰੀਏ ਤਾਂ ਐਡਵਾਂਸ ਬੁਕਿੰਗ ਦੇ ਲਿਹਾਜ਼ ਨਾਲ ਪਠਾਨ ਨੇ 117 ਹਜ਼ਾਰ ਅਤੇ ਜਵਾਨ ਨੇ ਬੁੱਕ ਮਾਈ ਸ਼ੋਅ ਦੀਆਂ 254 ਹਜ਼ਾਰ ਟਿਕਟਾਂ ਬੁੱਕ ਕੀਤੀਆਂ ਸਨ। ਸਨ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਸਲਮਾਨ ਦੀ ਇਹ ਫਿਲਮ ਸ਼ਾਹਰੁਖ ਦੀਆਂ ਫਿਲਮਾਂ ਦਾ ਰਿਕਾਰਡ ਤੋੜ ਸਕੇਗੀ ਜਾਂ ਨਹੀਂ। ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਦੀ ਫਿਲਮ ‘ਟਾਈਗਰ 3’ ਦੀਵਾਲੀ ਦੇ ਮੌਕੇ ‘ਤੇ 12 ਨਵੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ।