ਹਰਿਆਣਾ ਦੇ ਸਕੂਲਾਂ ਦੀ ਟਾਈਮ ਵਿਚ ਬਦਲਾਅ ਕੀਤਾ ਗਿਆ ਹੈ। ਸਿੱਖਿਆ ਵਿਭਾਗ ਨੇ ਮੌਸਮ ਬਦਲਦੇ ਹੀ ਇਸ ਨੂੰ ਲੈ ਕੇ ਹੁਕਮ ਜਾਰੀ ਕਰ ਦਿੱਤੇ ਹਨ। ਸਿੰਗਲ ਸ਼ਿਫਟ ਦੇ ਸਕੂਲ ਸਵੇਰੇ 8 ਵਜੇ ਤੋਂ ਦੁਪਹਿਰ ਢਾਈ ਵਜੇ ਤੱਕ ਖੋਲ੍ਹੇ ਜਾਣਗੇ।
ਦੂਜੇ ਪਾਸੇ ਡਬਲ ਸ਼ਿਫਟ ਦੇ ਸਕੂਲ ਸਿੰਗਲ ਸ਼ਿਫਟ ਵਾਲੇ ਸਕੂਲਾਂ ਤੋਂ ਇਕ ਘੰਟਾ ਪਹਿਲਾਂ ਖੋਲ੍ਹੇ ਜਾਣਗੇ ਯਾਨੀ ਇਹ ਸਕੂਲ ਸਵੇਰੇ 7 ਵਜੇ ਤੋਂ ਖੁੱਲ੍ਹਣਗੇ। ਇਨ੍ਹਾਂ ਸਕੂਲਾਂ ਵਿਚ ਦੁਪਹਿਰ 12.30 ਵਜੇ ਤੱਕ ਪੜ੍ਹਾਈ ਹੋਵੇਗੀ। ਇਸ ਦੇ ਬਾਅਦ ਛੁੱਟੀ ਕੀਤੀ ਜਾਵੇਗੀ। ਦੂਜੀ ਸ਼ਿਫਟ ਦੁਪਹਿਰ 12.45 ਵਜੇ ਤੋਂ ਸ਼ੁਰੂ ਹੋਵੇਗੀ ਤੇ ਸ਼ਾਮ 6.15 ਵਜੇ ਤੱਕ ਇਨ੍ਹਾਂ ਵਿਚ ਪੜ੍ਹਾਈ ਕਰਾਈ ਜਾਵੇਗੀ। ਇਹ ਹੁਕਮ 15 ਫਰਵਰੀ ਤੋਂ ਲਾਗੂ ਹੋਣਗੇ।
ਇਹ ਵੀ ਪੜ੍ਹੋ : ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦਾ ਵੱਡਾ ਫੈਸਲਾ, 15 ਤੋਂ 22 ਫਰਵਰੀ ਤੇਲ ਵਿਕਰੀ ਨਾ ਕਰਨ ਦਾ ਕੀਤਾ ਐਲਾਨ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਰਿਆਣਾ ਵਿਚ ਠੰਡ ਕਾਰਨ ਸਕੂਲਾਂ ਦੀ ਟਾਈਮਿੰਗ ਵਿਚ ਬਦਲਾਅ ਕੀਤਾ ਗਿਆ ਸੀ। ਠੰਡ ਵਿਚ ਸਕੂਲਾਂ ਨੂੰ ਸਵੇਰੇ 9.30 ਵਜੇ ਖੋਲ੍ਹੇ ਜਾ ਰਹੇ ਸਨ, 3.30 ਵਜੇ ਛੁੱਟੀ ਹੋ ਰਹੀ ਸੀ। ਦੂਜੇ ਪਾਸੇ ਡਬਲ ਸ਼ਿਫਟ ਵਾਲੇ ਸਕੂਲਾਂ ਦਾ ਸਮਾਂ ਸਵੇਰੇ 7.55 ਵਜੇ ਤੋਂ ਲੈ ਕੇ ਦੁਪਹਿਰ 12.30 ਵਜੇ ਤੱਕ ਸੀ। ਦੂਜੀ ਸ਼ਿਫਟ ਵਿਚ ਸਕੂਲਾਂ ਵਿਚ ਕਲਾਸ ਦੁਪਹਿਰ 12.40 ਵਜੇ ਤੋਂ ਸ਼ਾਮ 5.15 ਵਜੇ ਤੱਕ ਸੀ।
ਵੀਡੀਓ ਲਈ ਕਲਿੱਕ ਕਰੋ –