ਨਾਭਾ ਦੇ ਪਿੰਡ ਦੁੱਲਦੀ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਮਾਂ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਾਂ ਆਪਣੇ ਪੁੱਤਰ ਨੂੰ ਘਰੋਂ ਚਾਹ ਪੱਤੀ ਲੈਣ ਵਾਸਤੇ ਭੇਜਦੀ ਹੈ ਪਰ ਉਹ ਫਿਰ ਕਦੇ ਘਰ ਵਾਪਸ ਨਹੀਂ ਆ ਪਾਉਂਦਾ। ਉਹ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਹੈ।
ਮ੍ਰਿਤਕ ਦੀ ਪਛਾਣ ਬਿੱਟੂ ਸਿੰਘ (25 ਸਾਲਾ)ਵਜੋਂ ਹੋਈ ਹੈ। ਤੇ ਉਹ ਨਾਭਾ ਦੇ ਪਿੰਡ ਦੁਲਦੀ ਦਾ ਰਹਿਣ ਵਾਲਾ ਸੀ। ਬਿੱਟੂ ਸਿੰਘ ਆਪਣੀ ਮਾਂ ਦਾ ਇਕਲੌਤਾ ਸਹਾਰਾ ਸੀ। ਦੱਸ ਦੇਈਏ ਕਿ ਹਾਦਸੇ ਦਾ ਕਾਰਨ ਟਰੈਕਟਰ-ਟਰਾਲੀ ਦੱਸਿਆ ਜਾ ਰਿਹਾ ਹੈ। ਬਾਈਕ ‘ਤੇ ਸਵਾਰ ਹੋ ਕੇ ਬਿੱਟੂ ਤੇ ਉਸ ਦਾ ਇਕ ਹੋਰ ਸਾਥੀ ਬਾਈਕ ‘ਤੇ ਜਾ ਰਹੇ ਸਨ ਕਿ ਪਿੱਛਿਓਂ ਟਰੈਕਟਰ-ਟਰਾਲੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਬੂਟਾ ਸਿੰਘ ਨੇ ਨੇ ਮੌਕੇ ‘ਤੇ ਹੀ ਸਾਹ ਛੱਡ ਦਿੱਤੇ।
ਇਹ ਵੀ ਪੜ੍ਹੋ : ਸ਼ਾਮ ਨੂੰ ਹਸਪਤਾਲ ‘ਚ ਦੁੱਧ ਫੜਾਉਣ ਗਿਆ ਮੁੰਡਾ ਨਹੀਂ ਪਰਤਿਆ ਘਰ, ਭੇਦਭਰੇ ਹਾਲਾਤਾਂ ‘ਚ ਮੌ.ਤ
ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਦੂਜੇ ਪਾਸੇ ਮ੍ਰਿਤਕ ਦਾ ਇਕ ਹੋਰ ਸਾਥੀ ਵੀ ਸੀ ਜਿਸ ਦੀਆਂ ਲੱਤਾਂ ਤੇ ਬਾਹਾਂ ‘ਤੇ ਸੱਟਾਂ ਲੱਗੀਆਂ ਹਨ। ਉਹ ਹਸਪਤਾਲ ਵਿਚ ਭਰਤੀ ਹੈ। ਮਾਮਲੇ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਜਾਂਚ ਤੋ ਬਾਅਦ ਸੱਚ ਸਾਹਮਣੇ ਆਏਗਾ।
ਵੀਡੀਓ ਲਈ ਕਲਿੱਕ ਕਰੋ -: