ਰੇਲਵੇ ਪ੍ਰਸ਼ਾਸਨ ਵੱਲੋਂ ਟਰੇਨਾਂ ‘ਚ ਯਾਤਰੀਆਂ ਦੀ ਸਹੂਲਤ ਲਈ ਵਧੀਆ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਯਾਤਰੀਆਂ ਦੀ ਸਿਹਤ ਦਾ ਵੀ ਧਿਆਨ ਰੱਖਿਆ ਜਾਂਦਾ ਹੈ। ਕੁਝ ਕੇਟਰਰ ਜਾਂ ਕੁਝ ਦੁਕਾਨਦਾਰ ਮਾੜਾ ਖਾਣਾ ਪਰੋਸ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਹੈ। ਇਸ ਸਮੱਸਿਆ ਦੇ ਮੱਦੇਨਜ਼ਰ ਰੇਲਵੇ ਪ੍ਰਸ਼ਾਸਨ ਨੇ ਨਵੀਂ ਨੀਤੀ ਲਾਗੂ ਕੀਤੀ ਹੈ। ਜਿਸ ਦੇ ਤਹਿਤ ਟਰੇਨਾਂ ਜਾਂ ਪਲੇਟਫਾਰਮਾਂ ‘ਤੇ ਯਾਤਰੀਆਂ ਨੂੰ ਘਟੀਆ ਖਾਣਾ ਪਰੋਸਣ ਵਾਲਿਆਂ ‘ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਰੇਲਵੇ ਵਿਭਾਗ ਵੱਲੋਂ ਅਜਿਹਾ ਕਦਮ ਖਾਣਾ ਖਰਾਬ ਹੋਣ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਚੁੱਕਿਆ ਗਿਆ ਹੈ। ਪਾਲਿਸੀ ਮੁਤਾਬਕ ਭੋਜਨ ਵਿੱਚ ਚੂਹਾ ਜਾਂ ਕਿਰਲੀ ਮਿਲਣ ਦੀ ਪਹਿਲੀ ਸ਼ਿਕਾਇਤ ‘ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਅਤੇ ਜੇਕਰ ਇਸ ਤੋਂ ਬਾਅਦ ਕੋਈ ਗਲਤੀ ਹੋਈ ਤਾਂ ਠੇਕਾ ਰੱਦ ਕਰ ਦਿੱਤਾ ਜਾਵੇਗਾ। ਜੇਕਰ ਰੇਲਵੇ ਵਿਭਾਗ ਦੁਆਰਾ ਪ੍ਰਵਾਨਿਤ ਕੈਟਰਰ ਯਾਤਰੀਆਂ ਨੂੰ ਭੋਜਨ ਪਰੋਸਣ ਵਿੱਚ ਕੋਈ ਗਲਤੀ ਕਰਦਾ ਹੈ, ਤਾਂ ਉਸਨੂੰ ਪੰਜ ਮੌਕੇ ਦਿੱਤੇ ਜਾਣਗੇ, ਜਦੋਂ ਕਿ ਛੇਵੇਂ ਮੌਕੇ ‘ਤੇ ਠੇਕਾ ਰੱਦ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : PAK : ਕਰਾਚੀ ਦੇ ਸ਼ਾਪਿੰਗ ਮਾਲ ‘ਚ ਲੱਗੀ ਭਿਆ.ਨਕ ਅੱ/ਗ, 11 ਦੀ ਮੌ.ਤ, ਕਈ ਅੰਦਰ ਫ਼ਸੇ
ਖਾਣਾ ਪਰੋਸਣ ਵਾਲੇ ਵਿਅਕਤੀ ਦੀ ਵਰਦੀ ਅਤੇ ਜੁੱਤੀ ਗੰਦੇ ਪਾਏ ਜਾਣ, ਨਹੁੰ ਨਾ ਕੱਟੇ ਹੋਣ ਅਤੇ ਸਿਰ ‘ਤੇ ਟੋਪੀ ਨਾ ਪਾਈ ਹੋਣ ‘ਤੇ ਵੀ ਜੁਰਮਾਨਾ ਲਗਾਇਆ ਜਾ ਸਕਦਾ ਹੈ। ਰੇਲਵੇ ਅਧਿਕਾਰੀਆਂ ਮੁਤਾਬਕ ਅਜਿਹਾ ਕਰਨ ਨਾਲ ਕੇਟਰਰ ਕਰਮਚਾਰੀਆਂ ਦੇ ਖਾਣ-ਪੀਣ ਦੀਆਂ ਵਸਤੂਆਂ ਅਤੇ ਵਿਵਹਾਰ ਵਿੱਚ ਸ਼ੁੱਧਤਾ ਬਰਕਰਾਰ ਰੱਖਣਗੇ। ਜੁਰਮਾਨੇ ਦੀ ਤੈਅ ਸੂਚੀ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ : –