travel industry make my trip: ਕੋਰੋਨਾ ਵਾਇਰਸ ਕਾਰਨ ਇਸ ਸਮੇਂ ਹਰ ਇੰਡਸਟਰੀ ‘ਤੇ ਪ੍ਰਭਾਵ ਪੈ ਰਿਹਾ ਹੈ। ਸਭ ਤੋਂ ਵੱਧ ਮਾੜਾ ਹਾਲ ਟ੍ਰੈਵਲ ਇੰਡਸਟਰੀ ਦਾ ਹੋ ਰਿਹਾ , ਅਜਿਹੇ ‘ਚ ਹੁਣ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਕੱਢਣਾ ਵੀ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ‘ Makemytrip ‘ ਨੇ ਕਰਮਚਾਰੀਆਂ ਦੀ ਛਾਂਟੀ ਕਰ ਰਿਹਾ ਹੈ ਅਤੇ ਇਸੇ ਦੇ ਚਲਦੇ 350 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਜੋ ਅੰਤਰਰਾਸ਼ਟਰੀ ਛੁੱਟੀਆਂ ਅਤੇ ਹੋਰ ਸਬੰਧਿਤ ਸੇਵਾਵਾਂ ਨਾਲ ਜੁੜੇ ਹੋਏ ਸਨ।
Makemytrip ਦੇ ਕਾਰਜਕਾਰੀ ਚੇਅਰਮੈਨ ਅਤੇ ਸੰਸਥਾਪਕ ਦੀਪ ਕਾਲਰਾ ਅਤੇ Ceo ਰਾਜੇਸ਼ ਮਾਗੋ ਵੱਲੋਂ ਕਰਮਚਾਰੀਆਂ ਨੂੰ ਭੇਜੀ ਗਈ ਈਮੇਲ ‘ਚ ਸਾਫ ਕੀਤਾ ਕਿ ਇਹ ਦੌਰ ਹਜੇ ਵੀ ਮੁੱਕਿਆ ਨਹੀਂ , covid-19 ਦਾ ਸਭ ਤੋਂ ਵੱਧ ਅਸਰ ਸੈਰ ਸਪਾਟਾ ਉਦਯੋਗ ਨੂੰ ਪਿਆ ਹੈ। ਹਜੇ ਵੀ ਨਹੀਂ ਪਤਾ ਕਦੋਂ ਮੁੜ ਸਾਰਾ ਕੁੱਝ ਸਹੀ ਹੋਵੇਗਾ।ਕੰਪਨੀ ਦੇ ਇਕ ਬੁਲਾਰੇ ਦੀ ਮੰਨੀਏ ਤਾਂ ਮਹਾਂਮਾਰੀ ਦੇ ਪ੍ਰਭਾਵ ਕਾਰਨ 350 ਕਰਮਚਾਰੀ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਕਰਮਚਾਰੀਆਂ ਦੇ ਪਰਿਵਾਰ ਲਈ ਖਾਸ ਤੌਰ ਮੈਡੀਕਲੇਮ ਕਵਰੇਜ ਦੇਣ ਦੀ ਕੋਸ਼ਿਸ਼ ‘ਚ ਕੀਤੀ ਜਾ ਰਹੀ ਹੈ। ਇਸਦੇ ਨਾਲ ਨਾਲ ਕਰਮਚਾਰੀਆਂ ਨੂੰ ਲੀਵ ਇਨਕੈਸ਼ਮੈਂਟ, ਕੰਪਨੀ ਦੇ ਲੈਪਟਾਪ ਕੋਲ ਰੱਖਣ ਦੇ ਨਾਲ ਆਊਟਪਲੇਸਮੈਂਟ ਸਪੋਰਟ ਵੀ ਦਿੱਤੀ ਜਾਵੇਗੀ।
ਕਾਲਰਾ ਅਤੇ ਮਗੋਵ ਅਪ੍ਰੈਲ ਤੋਂ ਕੋਈ ਸੈਲਰੀ ਨਹੀਂ ਲੈ ਰਹੇ ਹਨ। ਉਥੇ ਹੀ ਕੰਪਨੀ ਦੇ ਬਾਕੀ ਸੀਨੀਅਰ ਮੈਂਬਰਾਂ ਨੇ ਵੀ 50 ਫੀਸਦੀ ਘੱਟ ਸੈਲਰੀ ਲੈਣ ਦਾ ਫ਼ੈਸਲਾ ਕੀਤਾ ਹੈ। ਇਸ ਸਰਵੇ ਅਨੁਸਾਰ, ਟਰੈਵਲ ਅਤੇ ਟੂਰੀਜ਼ਮ ਨਾਲ ਜੁੜੀਆਂ 81 ਫ਼ੀਸਦੀ ਕੰਪਨੀਆਂ ਦੇ ਰੈਵੀਨਿਊ ‘ਚ ਸੌਰ ਫ਼ੀਸਦੀ ਤਕ ਦੀ ਗਿਰਾਵਟ ਆਈ ਹੈ।