ਸਰਦੀਆਂ ਦੇ ਦਿਨਾਂ ਵਿਚ ਵਾਲਾਂ ਦਾ ਟੁੱਟਣਾ ਬਹੁਤ ਆਮ ਗੱਲ ਹੈ। ਅਜਿਹਾ ਹੋਣ ਦਾ ਮੁੱਖ ਕਾਰਨ ਰੁਟੀਨ ਦਾ ਵਿਗਾੜ ਹੈ। ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਵਿਚ ਬਿਜ਼ੀ ਜੀਵਨਸ਼ੈਲੀ ਹੋਣਾ ਬਹੁਤ ਸਾਧਾਰਨ ਹੈ। ਇਸ ਦਾ ਪ੍ਰਭਾਵ ਸਾਡੇ ਸਰੀਰ ‘ਤੇ ਪੈਂਦਾ ਹੈ ਜੋ ਨਾ ਸਿਰਫ ਸਾਡੇ ਵਾਲਾਂ ‘ਤੇ ਖਰਾਬ ਅਸਰ ਕਰਦਾ ਹੈ ਸਗੋਂ ਸਾਡੀ ਸਿਹਤ ‘ਤੇ ਵੀ ਗਲਤ ਪ੍ਰਭਾਵ ਪਾਉਂਦਾ ਹੈ। ਇਹੀ ਕਾਰਨ ਹੈ ਕਿ ਹਰ ਉਮਰ ਦੇ ਲੋਕ ਅੱਜ ਦੇ ਦਿਨਾਂ ਵਿਚ ਵਾਲਾਂ ਦੇ ਟੁੱਟਣ ਤੋਂ ਪ੍ਰੇਸ਼ਾਨ ਹਨ। ਠੰਡ ਦੇ ਦਿਨਾਂ ਵਿਚ ਵਾਲਾਂ ਦੀ ਸਮੱਸਿਆ ਹੋਰ ਵਧ ਜਾਂਦੀ ਹੈ।ਇਸ ਦੇ ਤਿੰਨ ਮੁੱਖ ਕਾਰਨ ਹਨ-
ਠੰਡ ‘ਚ ਸਕਿਨ ‘ਚ ਖੁਸ਼ਕੀ
ਸਰਦੀਆਂ ਵਿਚ ਸਾਡੀ ਸਕਿਨ ਖੁਸ਼ਕ ਹੋਣ ਲੱਗਦੀ ਹੈ ਜਿਸ ਦੀ ਵਜ੍ਹਾ ਨਾਲ ਸਾਡੇ ਵਾਲਾਂ ਵਿਚ ਪੋਸ਼ਣ ਦੀ ਕਮੀ ਹੁੰਦੀ ਹੈ ਜੋ ਸਾਡੇ ਵਾਲਾਂ ਦੇ ਝੜਨ ਦੀ ਵੱਡੀ ਵਜ੍ਹਾ ਹੈ।
ਠੰਡ ‘ਚ ਗਰਮ ਪਾਣੀ ਨਾਲ ਨਹਾਉਣਾ
ਦੂਜਾ ਕਾਰਨ ਹੈ ਕਿ ਠੰਡ ਦੇ ਦਿਨਾਂ ਵਿਚ ਗਰਮ ਪਾਣੀ ਨਾਲ ਨਹਾਉਣਾ ਬਹੁਤ ਆਮ ਹੈ। ਜੋ ਤੁਹਾਡੇ ਵਾਲਾਂ ਲਈ ਸਹੀ ਨਹੀਂ ਹੈ। ਜਦੋਂ ਗਰਮ ਪਾਣੀ ਸਿੱਧੇ ਸਿਰ ‘ਤੇ ਪੈਂਦਾ ਹੈ ਤਾਂ ਇਹ ਜੜ੍ਹਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਖਾਰਿਸ਼, ਜਲਨ ਤੇ ਡੈਂਡ੍ਰਫ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਗਰਮ ਪਾਣੀ ਵਾਲਾਂ ਦੇ ਕੁਦਰਤੀ ਤੇਲਾਂ ਨੂੰ ਹਟਾ ਦਿੰਦਾ ਹੈ ਜਿਸ ਨਾਲ ਉਹ ਖੁਸ਼ਕ ਤੇ ਬੇਜਾਨ ਹੋ ਜਾਂਦੇ ਹਨ। ਇਸ ਨਾਲ ਵਾਲਾਂ ਦਾ ਟੁੱਟਣਾ ਤੇ ਝੜਨਾ ਵੀ ਵੱਧ ਜਾਂਦਾ ਹੈ।
ਠੰਡ ‘ਚ ਲੰਬੇ ਵਕਫੇ ‘ਤੇ ਨਹਾਉਣਾ
ਹੁਣ ਇਹ ਤਾਂ ਹੋਈ ਉਨ੍ਹਾਂ ਲੋਕਾਂ ਦੀ ਸਮੱਸਿਆ ਹੈ ਜੋ ਠੰਡ ਵਿਚ ਗਰਮ ਪਾਣੀ ਨਾਲ ਨਹਾਉਂਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਠੰਡ ਵਿਚ ਨਹਾਉਂਦੇ ਹੀ ਨਹੀਂ ਜਾਂ ਬਹੁਤ ਦਿਨਾਂ ਦੇ ਵਕਫੇ ‘ਤੇ ਨਹਾਉਂਦੇ ਹਨ। ਦੱਸ ਦੇਈਏ ਕਿ ਠੰਡ ਵਿਚ ਨਾ ਨਹਾਉਣ ਨਾਲ ਵਾਲਾਂ ਵਿਚ ਸਿਕਰੀ ਵਧ ਜਾਂਦੀ ਹੈ ਜੋ ਵਾਲਾਂ ਨੂੰ ਕਮਜ਼ੋਰ ਕਰਦਾ ਹੈ ਤੇ ਵਾਲਾਂ ਵਿਚ ਖਾਰਿਸ਼ ਤੇ ਜਲਨ ਵਰਗੀ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ।
ਇਸ ਲਈ ਠੰਡ ਵਿਚ ਵਾਲਾਂ ਦੇ ਝੜਨ ਤੋਂ ਬਚਣ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਪਣਾ ਸਕਦੇ ਹੋ। ਇਹ ਨੁਸਖੇ ਵਾਲਾਂ ਨੂੰ ਪੋਸ਼ਣ ਦੇਣ ਤੇ ਉਨ੍ਹਾਂ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੇ ਹਨ।
ਨਾਰੀਅਲ ਤੇਲ : ਨਾਰੀਅਲ ਤੇਲ ਇਕ ਕੁਦਰਤੀ ਕੰਡੀਸ਼ਨਰ ਹੈ ਜੋ ਵਾਲਾਂ ਨੂੰ ਪੋਸ਼ਣ ਦਿੰਦਾ ਹੈ।ਠੰਡ ਦੇ ਮੌਸਮ ਵਿਚ ਨਾਰੀਅਲ ਤੇਲ ਨਾਲ ਵਾਲਾਂ ਦੀ ਮਾਲਿਸ਼ ਕਰਨ ਨਾਲ ਵਾਲਾਂ ਨੂੰ ਸਿਹਤਮੰਦ ਤੇ ਮਜ਼ਬੂਤ ਰੱਖਣ ਵਿਚ ਮਦਦ ਮਿਲੀ ਹੈ।
ਆਂਡਾ : ਆਂਡਾ ਇਕ ਪ੍ਰੋਟੀਨ ਦਾ ਚੰਗਾ ਸਰੋਤ ਹੈ ਜੋ ਵਾਲਾਂ ਦੇ ਵਿਕਾਸ ਲਈ ਜ਼ਰੂਰੀ ਹੈ। ਇਕ ਆਂਡੇ ਨੂੰ ਹਲਕਾ ਜਿਹਾ ਫੈਂਟ ਲਓ ਤੇ ਇਸ ਨੂੰ ਆਪਣੇ ਵਾਲਾਂ ‘ਤੇ ਲਗਾਓ। ਇਸ ਨੂੰ 30 ਮਿੰਟ ਤੱਕ ਲੱਗਾ ਰਹਿਣ ਦਿਓ, ਫਿਰ ਸ਼ੈਂਪੂ ਨਾਲ ਧੋ ਲਓ।
ਐਲੋਵੇਰਾ : ਐਲੋਵੇਰਾ ਇਕ ਕੁਦਰਤੀ ਮੁਆਇਸਚਰਾਈਜਰ ਹੈ ਜੋ ਵਾਲਾਂ ਨੂੰ ਨਮੀ ਦਿੰਦਾ ਹੈ। ਐਲੋਵੇਰਾ ਜੈੱਲ ਨੂੰ ਆਪਣੇ ਵਾਲਾਂ ‘ਤੇ ਲਗਾਓ ਤੇ ਇਸ ਨੂੰ 30 ਮਿੰਟ ਲਈ ਲੱਗਾ ਰਹਿਣ ਦਿਓ ਤੇ ਫਿਰ ਸ਼ੈਂਪੂ ਨਾਲ ਧੋ ਲਓ।
ਪਿਆਜ਼ ਦਾ ਰਸ : ਪਿਆਜ਼ ਦਾ ਰਸ ਇਕ ਕੁਦਰਤੀ ਬਲੱਡ ਸਰਕੂਲੇਸ਼ਨ ਬੂਸਟਰ ਹੈ।ਇਸ ਨੂੰ ਆਪਣੇ ਵਾਲਾਂ ‘ਤੇ ਲਗਾਉਣ ਨਾਲ ਵਾਲਾਂ ਦੇ ਰੋਮ ਵਿਚ ਖੂਨ ਦਾ ਪ੍ਰਵਾਹ ਵਧਦਾ ਹੈ ਜਿਸ ਨਾਲ ਵਾਲਾਂ ਨੂੰ ਵਿਕਾਸ ਵਿਚ ਮਦਦ ਮਿਲਦੀ ਹੈ।
ਮੇਥੀ ਦਾ ਪਾਣੀ : ਉਂਝ ਤਾਂ ਮੇਥੀ ਦਾ ਪਾਣੀ ਰੋਜ਼ ਸਵੇਰੇ ਖਾਲੀ ਪੇਟ ਪੀਣ ਨਾਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਠੰਡ ਵਿਚ ਰੋਜ਼ ਇਸ ਪਾਣੀ ਨੂੰ ਸਿਰ ‘ਤੇ ਲਗਾਉਣ ਨਾਲ ਵਾਲਾਂ ਨੂੰ ਸਿੱਧਾ ਪੋਸ਼ਣ ਮਿਲਦਾ ਹੈ ਜਿਸ ਨਾਲ ਵਾਰ ਸਿਹਤਮੰਦ, ਮੁਲਾਇਮ ਤੇ ਮਜ਼ਬੂਤ ਰਹਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ : –