Tulsi Ajwain water benefits: ਵਜ਼ਨ ਵਧਣਾ ਅੱਜ 10 ਵਿੱਚੋਂ 7 ਵਿਅਕਤੀਆਂ ਲਈ ਸਮੱਸਿਆ ਹੈ। ਅਜਿਹੇ ‘ਚ ਇਸ ਤੋਂ ਬਚਣ ਲਈ ਬਹੁਤ ਸਾਰੇ ਲੋਕ ਭਾਰੀ ਕਸਰਤ ਅਤੇ ਡਾਈਟਿੰਗ ਕਰਨਾ ਸ਼ੁਰੂ ਕਰਨ ਲੱਗਦੇ ਹਨ। ਪਰ ਇਸ ਤੋਂ ਬਚਣ ਲਈ ਤੁਸੀਂ ਘਰੇਲੂ ਨੁਸਖ਼ੇ ਅਪਣਾ ਸਕਦੇ ਹੋ। ਤਾਂ ਆਓ ਅੱਜ ਅਸੀਂ ਤੁਹਾਨੂੰ ਅਜਵਾਇਣ ਅਤੇ ਤੁਲਸੀ ਦਾ ਪਾਣੀ ਜਾਂ ਕਾੜਾ ਬਣਾਉਣ ਦਾ ਤਰੀਕਾ ਦੱਸਦੇ ਹਾਂ। ਇਸ ਦੇ ਸੇਵਨ ਨਾਲ ਤੁਸੀਂ ਆਪਣੇ ਭਾਰ ਨੂੰ ਕੰਟਰੋਲ ਕਰਨ ਦੇ ਨਾਲ ਇਮਿਊਨਿਟੀ ਨੂੰ ਮਜ਼ਬੂਤ ਕਰ ਸਕੋਗੇ। ਅਜਿਹੇ ‘ਚ ਬਿਮਾਰੀਆਂ ਤੋਂ ਬਚਾਅ ਹੋਣ ਦੇ ਨਾਲ ਸਰੀਰ ਦਾ ਵਧੀਆ ਵਿਕਾਸ ਹੋਣ ‘ਚ ਸਹਾਇਤਾ ਮਿਲੇਗੀ।
ਤੁਲਸੀ-ਅਜਵਾਇਣ ਦਾ ਪਾਣੀ ਬਣਾਉਣ ਦੀ ਸਮੱਗਰੀ
- ਅਜਵਾਇਣ – 1 ਵੱਡਾ ਚੱਮਚ
- ਤੁਲਸੀ – 4-5 ਪੱਤੇ
- ਪਾਣੀ – 1 ਗਲਾਸ
ਤੁਲਸੀ-ਅਜਵਾਇਣ ਪਾਣੀ ਤਿਆਰ ਕਰਨ ਦਾ ਤਰੀਕਾ
- ਇਸ ਨੂੰ ਬਣਾਉਣ ਲਈ ਪਾਣੀ ‘ਚ ਅਜਵਾਇਣ ਮਿਲਾ ਕੇ ਰਾਤ ਭਰ ਭਿਓ ਦਿਓ।
- ਅਗਲੀ ਸਵੇਰ ਇਸ ‘ਚ ਤੁਲਸੀ ਦੇ ਪੱਤੇ ਪਾ ਕੇ ਘੱਟ ਸੇਕ ‘ਤੇ ਪਕਾਉ।
- 1 ਉਬਾਲ ਆਉਣ ਜਾਂ ਇਸ ਦਾ ਰੰਗ ਬਦਲਣ ਤੋਂ ਬਾਅਦ ਇਸਨੂੰ ਗੈਸ ਤੋਂ ਉਤਾਰ ਲਓ।
- ਤਿਆਰ ਕਾੜੇ ਨੂੰ ਛਾਨਣੀ ਦੀ ਮਦਦ ਨਾਲ ਛਾਣ ਕੇ ਹਲਕਾ ਠੰਡ ਕਰਕੇ ਪੀਓ।
ਪੀਣ ਦਾ ਸਹੀ ਸਮਾਂ: ਇਸ ਕਾੜੇ ਨੂੰ ਸਵੇਰੇ ਖਾਲੀ ਪੇਟ ਪੀਓ। ਇਸ ਨਾਲ ਪੇਟ, ਕਮਰ, ਪੱਟ ਦੇ ਦੁਆਲੇ ਜਮਾ ਐਕਸਟ੍ਰਾ ਚਰਬੀ ਘੱਟ ਹੋ ਕੇ ਬੋਡੀ ਸ਼ੇਪ ‘ਚ ਆਵੇਗੀ। ਨਾਲ ਹੀ ਇਮਿਊਨਿਟੀ ਬੂਸਟ ਹੋ ਕੇ ਬਿਮਾਰੀਆਂ ਤੋਂ ਬਚਾਅ ਰਹੇਗਾ।
ਤੁਲਸੀ ਅਤੇ ਅਜਵਾਇਣ ਦਾ ਪਾਣੀ ਪੀਣ ਦੇ ਫਾਇਦੇ
ਭਾਰ ਘਟਾਏ: ਇਸ ਦੇ ਸੇਵਨ ਨਾਲ ਸਰੀਰ detoxify ਹੁੰਦਾ ਹੈ। ਅਜਿਹੇ ‘ਚ ਤੁਲਸੀ ਅਤੇ ਅਜਵਾਇਣ ਤੋਂ ਤਿਆਰ ਪਾਣੀ ਡੀਟੌਕਸ ਪਾਣੀ ਦੀ ਤਰ੍ਹਾਂ ਕੰਮ ਕਰਕੇ ਭਾਰ ਘਟਾਉਣ ‘ਚ ਸਹਾਇਤਾ ਕਰਦਾ ਹੈ। ਦੋਵਾਂ ‘ਚ ਵਿਟਾਮਿਨ, ਆਇਰਨ, ਫਾਈਬਰ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਹੁੰਦੇ ਹਨ। ਅਜਿਹੇ ‘ਚ ਪਾਚਕ ਰੇਟ ਵਧਦਾ ਹੈ ਜੋ ਤੇਜ਼ੀ ਨਾਲ ਭਾਰ ਘਟਾਉਣ ਵਿੱਚ ਸਹਾਇਤਾ ਕਰਦਾ ਹੈ। ਇਹ ਪੇਟ, ਕਮਰ, ਬਾਹਾਂ ਅਤੇ ਪੱਟਾਂ ਦੁਆਲੇ ਜਮਾ ਐਕਸਟ੍ਰਾ ਚਰਬੀ ਨੂੰ ਘਟਾ ਕੇ ਸਰੀਰ ਨੂੰ ਆਕਾਰ ‘ਚ ਲਿਆਉਂਦਾ ਹੈ।
ਇਮਿਊਨਿਟੀ ਵਧਾਏ: ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਅਤੇ ਹੋਰ ਪੌਸ਼ਟਿਕ ਤੱਤ ਨਾਲ ਤਿਆਰ ਇਸ ਪਾਣੀ ਨੂੰ ਪੀਣ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ। ਅਜਿਹੇ ‘ਚ ਮੌਸਮੀ ਬਿਮਾਰੀਆਂ ਦੇ ਨਾਲ ਕੋਰੋਨਾ ਸੰਕ੍ਰਮਣ ‘ਚ ਆਉਣ ਦਾ ਖ਼ਤਰਾ ਕਈ ਗੁਣਾ ਘੱਟ ਹੁੰਦਾ ਹੈ। ਇਸ ਤਰ੍ਹਾਂ ਖਾਂਸੀ, ਜ਼ੁਕਾਮ, ਗਲੇ ‘ਚ ਖਰਾਸ਼, ਦਰਦ ਆਦਿ ਮੁਸੀਬਤਾਂ ਤੋਂ ਬਚਾਅ ਹੁੰਦੇ ਹਨ। ਇਸ ਦੇ ਸੇਵਨ ਨਾਲ ਜੋੜਾਂ ਅਤੇ ਸਰੀਰ ਨੂੰ ਦੂਜੇ ਹਿੱਸਿਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਅਜਿਹੇ ‘ਚ ਖਾਸ ਕਰਕੇ ਗਠੀਏ ਦੇ ਮਰੀਜ਼ਾਂ ਨੂੰ ਇਸ ਨੂੰ ਜ਼ਰੂਰ ਲੈਣਾ ਚਾਹੀਦਾ ਹੈ। ਇਹ ਹੈਲਥੀ ਡ੍ਰਿੰਕ ਨਾਲ ਸਰੀਰ ‘ਚ ਮੌਜੂਦ ਜ਼ਹਿਰੀਲੇ ਪਾਣੀ ਨੂੰ ਬਾਹਰ ਕੱਢਣ ‘ਚ ਮਦਦ ਮਿਲਦੀ ਹੈ। ਸਾਹ ਦੀਆਂ ਮੁਸ਼ਕਲਾਂ ਤੋਂ ਵੀ ਬਚਾਉਂਦਾ ਹੈ ਅਜਿਹੇ ਮਾਮਲਿਆਂ ‘ਚ ਇਹ ਅਸਥਮਾ ਦੇ ਮਰੀਜ਼ਾਂ ਲਈ ਵੀ ਲਾਭਕਾਰੀ ਹੋਵੇਗਾ।