ਅੰਮ੍ਰਿਤਸਰ ‘ਚ ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਨੇ 2 ਲੋਕਾਂ ਦੀ ਜਾਨ ਲੈ ਲਈ। ਰਾਤ ਨੂੰ ਹੀ ਦੋਵਾਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਸ਼ਨੀਵਾਰ ਸਵੇਰੇ ਉਦੋਂ ਮਿਲੀ ਜਦੋਂ ਦੋਵੇਂ ਨਹੀਂ ਉੱਠੇ। ਸੂਚਨਾ ਤੋਂ ਬਾਅਦ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਦੋਵੇਂ ਮਜ਼ਦੂਰਾਂ ਨੇ ਰਾਤ ਨੂੰ ਠੰਡ ਤੋਂ ਬਚਣ ਲਈ ਅਜਨਾਲਾ ਥਾਣੇ ਅਧੀਨ ਪੈਂਦੇ ਡਿਗਰੀ ਕਾਲਜ ਰੋਡ ’ਤੇ ਸਥਿਤ ਸੀ.ਐਲ.2 ਪੈਲੇਸ ਵਿਖੇ ਅੰਗੀਠੀ ਬਾਲੀ ਹੋਈ ਸੀ। ਸਵੇਰੇ ਜਦੋਂ ਪੈਲੇਸ ਦੇ ਹੋਰ ਕਰਮਚਾਰੀਆਂ ਨੇ ਆ ਕੇ ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਉਨ੍ਹਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਫਿਰ ਉਨ੍ਹਾਂ ਨੇ ਹੋਰ ਲੋਕਾਂ ਦੀ ਮਦਦ ਨਾਲ ਗੇਟ ਦਾ ਤਾਲਾ ਤੋੜਿਆ। ਅੰਦਰ ਜਾ ਕੇ ਦੇਖਿਆ ਤਾਂ ਅੰਗੀਠੀ ਬਲ ਰਹੀ ਸੀ ਤੇ ਦੋਵਾਂ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ : ਖੰਨਾ : ਪੁਲਿਸ ਹਿਰਾਸਤ ‘ਚੋਂ ਭੱਜਿਆ ਚੋਰ, ਮੈਡੀਕਲ ਦੌਰਾਨ ਚਕਮਾ ਦੇ ਕੇ ਖੋਲ੍ਹੀ ਹੱਥਕੜੀ
ਥਾਣਾ ਅਜਨਾਲਾ ਦੇ ਏਐਸਆਈ ਅੰਗਰੇਜ਼ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਹਰਜਿੰਦਰ ਸਿੰਘ ਵਾਸੀ ਤਲਵੰਡੀ ਰਾਏ ਦਾਦੂ ਅਤੇ ਬਾਜੂ ਵਾਸੀ ਬਿਹਾਰ ਵਜੋਂ ਹੋਈ ਹੈ। ਹਰਜਿੰਦਰ ਸਿੰਘ ਦੀ ਉਮਰ ਕਰੀਬ 45 ਸਾਲ ਅਤੇ ਬਾਜੂ ਦੀ ਉਮਰ 25 ਸਾਲ ਸੀ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”