ਅੱਜ ਅਸੀਂ ਸਾਰੇ ਸਮਾਰਟਫੋਨ ਦੀ ਵਰਤੋਂ ਕਰਦੇ ਹਾਂ। ਇਹ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਇਸ ਦੇ ਜ਼ਰੀਏ ਅੱਜਕੱਲ੍ਹ ਕਈ ਕੰਮ ਪਲ ਭਰ ਵਿੱਚ ਕੀਤੇ ਜਾ ਸਕਦੇ ਹਨ। ਬੈਂਕਿੰਗ ਤੋਂ ਲੈ ਕੇ ਸ਼ਾਪਿੰਗ ਤੱਕ, ਤੁਸੀਂ ਆਪਣੇ ਫੋਨ ‘ਤੇ ਇਕ ਕਲਿੱਕ ਨਾਲ ਸਾਰੇ ਕੰਮ ਕਰ ਸਕਦੇ ਹੋ, ਪਰ ਇਕ ਪਾਸੇ ਸਮਾਰਟਫੋਨ ਨੇ ਕਈ ਕੰਮ ਆਸਾਨ ਕਰ ਦਿੱਤੇ ਹਨ। ਦੂਜੇ ਪਾਸੇ ਇਸ ਨੇ ਕਈ ਤਰ੍ਹਾਂ ਦੇ ਖ਼ਤਰੇ ਵੀ ਪੈਦਾ ਕਰ ਦਿੱਤੇ ਹਨ। ਖਾਸ ਕਰਕੇ ਸਭ ਤੋਂ ਵੱਡਾ ਡਰ ਇਹ ਹੈ ਕਿ ਫੋਨ ਚੋਰੀ ਹੋ ਜਾਵੇ ਤਾਂ ਕੀ ਹੋਵੇਗਾ।
ਜੇਕਰ ਤੁਸੀਂ ਦਿੱਲੀ, ਨੋਇਡਾ ਵਰਗੀਆਂ ਥਾਵਾਂ ‘ਤੇ ਰਹਿੰਦੇ ਹੋ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਥੇ ਮੋਬਾਈਲ ਅਤੇ ਚੇਨ ਸਨੈਚਿੰਗ ਦੀਆਂ ਘਟਨਾਵਾਂ ਆਮ ਹਨ। ਅਜਿਹੀ ਸਥਿਤੀ ਵਿੱਚ, ਕੀ ਇਹ ਡਰ ਅਜੇ ਵੀ ਤੁਹਾਡੇ ਮਨ ਵਿੱਚ ਮੌਜੂਦ ਹੈ? ਇਸ ਲਈ ਹੁਣ ਚਿੰਤਾ ਨਾ ਕਰੋ, ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਟ੍ਰਿਕ ਦੱਸਾਂਗੇ ਜਿਸ ਰਾਹੀਂ ਤੁਸੀਂ ਫੋਨ ਚੋਰੀ ਹੋਣ ‘ਤੇ ਮਿੰਟਾਂ ਵਿੱਚ ਚੋਰ ਦੀ ਫੋਟੋ ਅਤੇ ਲੋਕੇਸ਼ਨ ਦਾ ਪਤਾ ਲਗਾ ਸਕਦੇ ਹੋ। ਖਾਸ ਗੱਲ ਇਹ ਹੈ ਕਿ ਇਸ ਦੇ ਲਈ ਤੁਹਾਨੂੰ ਕਿਤੇ ਜਾਣ ਦੀ ਵੀ ਜ਼ਰੂਰਤ ਨਹੀਂ ਹੈ। ਆਓ ਜਾਣਦੇ ਹਾਂ ਇਸ ਸ਼ਾਨਦਾਰ ਟ੍ਰਿਕ ਬਾਰੇ।
Hammer Security: Find my Phone
ਇਸ ਟ੍ਰਿਕ ਦੀ ਵਰਤੋਂ ਕਰਨ ਲਈ ਤੁਹਾਨੂੰ ਸਿਰਫ਼ Hammer Security: Find my Phone ਐਪ ਨੂੰ ਆਪਣੇ ਫੋਨ ਵਿੱਚ ਇੰਸਟਾਲ ਕਰਕੇ ਰੱਖਣਾ ਹੋਵੇਗਾ। ਇਹ ਐਪਲੀਕੇਸ਼ਨ ਪਲੇ ਸਟੋਰ ‘ਤੇ ਮੁਫਤ ਉਪਲਬਧ ਹੈ। ਇਸ ਐਪ ਦੇ ਜ਼ਰੀਏ, ਤੁਹਾਨੂੰ ਇਕ ਕਲਿੱਕ ਨਾਲ ਆਪਣੇ ਦੂਜੇ ਡਿਵਾਈਸ ‘ਤੇ ਚੋਰ ਦੀ ਫੋਟੋ ਮਿਲ ਜਾਵੇਗੀ। ਇਹ ਸੈੱਟਅੱਪ ਕਰਨਾ ਵੀ ਕਾਫ਼ੀ ਆਸਾਨ ਹੈ। ਖਾਸ ਗੱਲ ਇਹ ਹੈ ਕਿ ਇਸ ‘ਚ ਤੁਹਾਨੂੰ ਫੇਕ ਸ਼ਟਡਾਊਨ ਦਾ ਆਪਸ਼ਨ ਵੀ ਮਿਲਦਾ ਹੈ, ਜੇਕਰ ਤੁਸੀਂ ਇਸ ਨੂੰ ਚਾਲੂ ਕਰਦੇ ਹੋ ਤਾਂ ਕੋਈ ਵੀ ਤੁਹਾਡੀ ਇਜਾਜ਼ਤ ਤੋਂ ਬਿਨਾਂ ਫ਼ੋਨ ਬੰਦ ਨਹੀਂ ਕਰ ਸਕੇਗਾ।
ਇਹ ਵੀ ਪੜ੍ਹੋ : ਅਸਲ ਜ਼ਿਦਗੀ ਦੀਆਂ ‘ਸੀਤਾ ਔਰ ਗੀਤਾ’, 19 ਸਾਲਾਂ ਮਗਰੋਂ ਮਿਲੀਆਂ ਪੈਦਾ ਹੁੰਦੇ ਹੀ ਵਿਛੜੀਆਂ ਜੌੜੀਆਂ ਭੈਣਾਂ
Find My Device
ਇਸ ਤੋਂ ਇਲਾਵਾ ਤੁਸੀਂ ਗੂਗਲ ਦੀ Find My Device ਐਪ ਰਾਹੀਂ ਵੀ ਫੋਨ ਦੀ ਲੋਕੇਸ਼ਨ ਟ੍ਰੈਕ ਕਰ ਸਕਦੇ ਹੋ। ਇਸ ‘ਚ ਤੁਹਾਨੂੰ ਕਈ ਸ਼ਾਨਦਾਰ ਫੀਚਰਸ ਵੀ ਮਿਲਦੇ ਹਨ ਜਿਵੇਂ ਕਿ ਤੁਸੀਂ ਫੋਨ ਨੂੰ ਬਲਾਕ ਕਰ ਸਕਦੇ ਹੋ ਜਾਂ ਘਰ ਬੈਠੇ ਹੀ ਇਸ ਦਾ ਡਾਟਾ ਡਿਲੀਟ ਕਰ ਸਕਦੇ ਹੋ। ਤੁਸੀਂ ਫੋਨ ਨੂੰ ਰਿੰਗ ਵੀ ਕਰ ਸਕਦੇ ਹੋ ਜੋ ਚੋਰ ਨੂੰ ਲੱਭਣ ਵਿੱਚ ਬਹੁਤ ਮਦਦ ਕਰ ਸਕਦਾ ਹੈ।
(ਇਹ ਆਰਟੀਕਲ ਆਮ ਜਾਣਕਾਰੀ ਲਈ ਹੈ, ਐਪ ਇੰਸਟਾਲ ਕਰਨ ਤੋਂ ਪਹਿਲਾਂ ਰਿਵਿਊ ਤੇ ਰੇਟਿੰਗ ਜ਼ਰੂਰ ਪੜ੍ਹੋ)
ਵੀਡੀਓ ਲਈ ਕਲਿੱਕ ਕਰੋ –