ਦੀਵਾਲੀ ‘ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਤੋਹਫਾ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਚੰਡੀਗੜ੍ਹ ’ਚ ਦੋ ਪਹੀਆ ਵਾਹਨਾਂ ਦੀ ਪਾਰਕਿੰਗ ਮੁਫਤ ਕਰ ਦਿੱਤੀ ਗਈ ਹੈ। ਇਹ ਫੈਸਲਾ ਦਸੰਬਰ ਨੂੰ ਲਾਗੂ ਹੋਵੇਗਾ। ਦੱਸ ਦਈਏ ਕਿ ਅਜੇ ਦੋ ਪਹੀਆ ਵਾਹਨਾਂ ਦੀ ਪਾਰਕਿੰਗ ਲਈ ਲੋਕਾਂ ਨੂੰ 7 ਰੁਪਏ ਦੇਣੇ ਪੈਂਦੇ ਹਨ ਪਰ ਦਸੰਬਰ ਤੋਂ ਉਹ ਮੁਫਤ ਹੋਵੇਗੀ।
ਇਸ ਸਬੰਧੀ ਮੇਅਰ ਅਨੂਪ ਗੁਪਤਾ ਨੇ ਕਿਹਾ ਹੈ ਕਿ ਸ਼ਹਿਰ ਵਾਸੀਆਂ ਦੇ ਨਾਲ-ਨਾਲ ਬਾਜ਼ਾਰਾਂ ਵਿੱਚ ਆਉਣ ਵਾਲੇ ਲੋਕਾਂ ਲਈ ਇਹ ਦੀਵਾਲੀ ਦਾ ਤੋਹਫ਼ਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਹਾਊਸ ਨੇ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਸਾਰੇ ਪਾਰਕਿੰਗ ਸਥਾਨਾਂ ਵਿੱਚ ਦੋਪਹੀਆ ਵਾਹਨਾਂ ਲਈ ਮੁਫਤ ਪਾਰਕਿੰਗ ਦੇ ਏਜੰਡੇ ਨੂੰ ਪ੍ਰਵਾਨਗੀ ਦਿੱਤੀ, ਜਿਸ ਦਾ ਟੈਂਡਰ ਹੋਣਾ ਅਜੇ ਬਾਕੀ ਹੈ। ਅਜਿਹੇ ‘ਚ ਲੋਕਾਂ ਨੂੰ ਲਾਭ ਪਹੁੰਚਾਉਣ ‘ਚ ਕੋਈ ਦੇਰੀ ਨਹੀਂ ਹੋਣੀ ਚਾਹੀਦੀ, ਇਸ ਲਈ 1 ਦਸੰਬਰ ਤੋਂ ਦੋਪਹੀਆ ਵਾਹਨਾਂ ਨੂੰ ਪਾਰਕਿੰਗ ਫੀਸ ਦੇਣ ਤੋਂ ਛੋਟ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਪਿਛਲੇ ਕਾਫੀ ਸਮੇਂ ਤੋਂ ਨਗਰ ਨਿਗਮ ਵਿਚ ਦੋਪਹੀਆ ਵਾਹਨਾਂ ਦੀ ਪਾਰਕਿੰਗ ਮੁਫਤ ਕਰਨ ਦੀ ਚਰਚਾ ਚੱਲ ਰਹੀ ਸੀ ਪਰ ਮਾਲੀ ਨੁਕਸਾਨ ਨੂੰ ਦੇਖਦਿਆਂ ਇਸ ‘ਤੇ ਕੋਈ ਫੈਸਲਾ ਨਹੀਂ ਲਿਆ ਗਿਆ ਸੀ ਪਰ ਹੁਣ ਇਸ ਨੂੰ ਵਾਕਈ ਲੋਕਾਂ ਲਈ ਦੀਵਾਲੀ ਦਾ ਗਿਫਟ ਕਿਹਾ ਜਾ ਸਕਦਾ ਹੈ।
ਇਹ ਵੀ ਪੜ੍ਹੋ : Tech Tips : ਜੇ ਇਹ ਗਲਤੀਆਂ ਕਰਦੇ ਹੋ ਤਾਂ ਪੱਕਾ ਖਰਾਬ ਹੋਵੇਗੀ ਫ਼ੋਨ ਦੀ ਬੈਟਰੀ, ਲੱਗ ਸਕਦੀ ਏ ਅੱਗ ਵੀ
ਮਿਲੀਆਂ ਰਿਪੋਰਟਾਂ ਮੁਤਾਬਕ ਇਸ ਵੇਲੇ ਸ਼ਹਿਰ ਦੀਆਂ ਲਗਭਗ ਸਾਰੀਆਂ 89 ਪਾਰਕਿੰਗਾਂ ਨਗਰ ਨਿਗਮ ਵੱਲੋਂ ਹੀ ਚਲਾਈਆਂ ਜਾ ਰਹੀਆਂ ਹਨ। ਫਿਲਹਾਲ ਕਾਰ ਪਾਰਕਿੰਗ ’ਤੇ ਕੋਈ ਛੋਟ ਨਹੀਂ ਮਿਲੀ ਹੈ। ਅਜੇ ਲੋਕਾਂ ਨੂੰ ਦੋਪਹੀਆ ਵਾਹਨਾਂ ਦੀ ਪਾਰਕਿੰਗ ਲਈ ਸੱਤ ਰੁਪਏ ਦੇਣੇ ਪੈਂਦੇ ਹਨ।
ਵੀਡੀਓ ਲਈ ਕਲਿੱਕ ਕਰੋ : –