ਲੁਧਿਆਣਾ ਦੀ ਵਰਧਮਾਨ ਸਬਜ਼ੀ ਮੰਡੀ ਵਿੱਚ ਦੋ ਔਰਤਾਂ ਆਪਸ ਵਿੱਚ ਭਿੜ ਗਈਆਂ। 18,000 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ‘ਚ ਦੋਵਾਂ ਨੇ ਇਕ-ਦੂਜੇ ਦੇ ਵਾਲ ਧੂਹੇ ਅਤੇ ਸੜਕ ਵਿਚਕਾਰ ਇਕ-ਦੂਜੇ ਨਾਲ ਛਿੱਤਰੋ-ਛਿੱਤਰੀ ਹੋਈਆਂ। ਕੁਝ ਲੋਕ ਔਰਤਾਂ ਦੀ ਲੜਾਈ ਦੀਆਂ ਵੀਡੀਓ ਵੀ ਬਣਾਉਂਦੇ ਰਹੇ।
ਇਕ ਧਿਰ ਦੀ ਔਰਤ ਮਾਲਤੀ ਨੇ ਦੱਸਿਆ ਕਿ ਉਸ ਨੇ ਕੁੱਟਮਾਰ ਕਰਨ ਵਾਲੀ ਔਰਤ ਦੇ ਪਤੀ ਤੋਂ ਪੈਸੇ ਉਧਾਰ ਲਏ ਸਨ। ਉਹ ਉਸਦੇ ਪੈਸੇ ਵਾਪਸ ਨਹੀਂ ਕਰ ਸਕੀ। ਇਸ ਕਰਕੇ ਆਦਮੀ ਉਸ ਦਾ ਗੇਟ ਖੜਕਾਉਂਦਾ ਹੈ ਅਤੇ ਗਲਤ ਕੰਮ ਕਰਦਾ ਹੈ।
ਮਾਲਤੀ ਨੇ ਦੱਸਿਆ ਕਿ ਉਸ ਨੇ ਉਸ ਵਿਅਕਤੀ ਨੂੰ ਕਿਹਾ ਸੀ ਕਿ ਜੇ ਉਸ ਦੇ ਪਤੀ ਨੂੰ ਇਸ ਸਭ ਬਾਰੇ ਪਤਾ ਲੱਗਾ ਤਾਂ ਉਹ ਉਸ ਨੂੰ ਘਰੋਂ ਕੱਢ ਦੇਵੇਗਾ। ਇਸ ‘ਤੇ ਉਸ ਨੇ ਕਿਹਾ ਕਿ ਉਹ ਉਸ ਨਾਲ ਰਹਿ ਸਕਦੀ ਹੈ। ਅੱਜ ਉਹ ਉਸ ਨੂੰ ਬਾਅਦ ਵਿੱਚ ਪੈਸੇ ਦੇਣ ਦਾ ਕਹਿਣ ਲਈ ਪਹੁੰਚੀ ਸੀ। ਉਥੇ ਬੰਦੇ ਨੇ ਆਪਣੀ ਪਤਨੀ ਨਾਲ ਸ਼ਰੇਆਮ ਬਾਜ਼ਾਰ ਵਿੱਚ ਉਸ ਨੂੰ ਕੁੱਟ ਦਿੱਤਾ।
ਇਸ ਦੌਰਾਨ ਔਰਤ ਮਾਲਤੀ ਦੇ ਪਤੀ ਰਾਮ ਆਸਰੇ ਨੇ ਦੋਸ਼ ਲਾਇਆ ਕਿ ਦੋਸ਼ੀ ਦੁਕਾਨਦਾਰ ਨੇ ਉਸ ਦੀ ਪਤਨੀ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੱਚੇ ਨੇ ਉਸ ਨੂੰ ਇਹ ਵੀ ਦੱਸਿਆ ਕਿ ਦੁਕਾਨ ਵਾਲਾ ਅੰਕਲ ਘਰ ਆਉਂਦਾ ਹੈ ਤੇ ਕੁਝ ਗਲਤ ਕਰਕੇ ਜਾਂਦਾ ਹੈ। ਜਿਸ ਤੋਂ ਬਾਅਦ ਉਸ ਦੀ ਪਤਨੀ ਨੇ ਵੀ ਦੁਕਾਨਦਾਰ ‘ਤੇ ਗਲਤ ਕੰਮ ਕਰਨ ਦੇ ਗੰਭੀਰ ਦੋਸ਼ ਲਾਏ।
ਇਹ ਵੀ ਪੜ੍ਹੋ : ਮੁਫ਼ਤ Laptop ਦਾ ਲਾਲਚ ਪੈ ਸਕਦੈ ਮਹਿੰਗਾ! ਸਰਕਾਰ ਦੇ ਨਾਂ ‘ਤੇ ਆ ਰਿਹੈ ਮੈਸੇਜ, ਜਾਣੋ ਸਹੀ ਸਕੀਮ ਬਾਰੇ
ਦੂਜੇ ਪਾਸੇ ਕੁੱਟਮਾਰ ਕਰਨ ਵਾਲੀ ਔਰਤ ਦੇ ਪਤੀ ਦੁਕਾਨਦਾਰ ਦਿਨੇਸ਼ ਨੇ ਦੱਸਿਆ ਕਿ ਔਰਤ ਉਸ ਨੂੰ ਜਾਣਦੀ ਹੈ। ਔਰਤ ਦਾ ਕੋਈ ਪਤੀ ਨਹੀਂ ਹੈ, ਉਹ ਝੂਠ ਬੋਲਦੀ ਹੈ। ਔਰਤ ਨੇ ਮੇਹਰਬਾਨ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਕੁਝ ਸਾਮਾਨ ਦਾ ਲੈਣ-ਦੇਣ ਸੀ। ਫੈਸਲਾ ਹੋਇਆ ਕਿ ਮਾਲਤੀ 18 ਹਜ਼ਾਰ ਰੁਪਏ ਵਾਪਸ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: