ਜਲੰਧਰ-ਨਕੋਦਰ ਹਾਈਵੇ ‘ਤੇ ਲਾਂਬੜਾ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਸ਼ਨੀਵਾਰ ਦੁਪਹਿਰ ਕਰੀਬ 3.30 ਵਜੇ ਇਕ ਬੇਕਾਬੂ ਕੈਂਟਰ ਨੇ ਪਹਿਲਾਂ ਇਕ ਆਟੋ ਨੂੰ ਟੱਕਰ ਮਾਰ ਦਿੱਤੀ। ਕੈਂਟਰ ਚਾਲਕ ਆਟੋ ਨੂੰ ਕਰੀਬ 200 ਮੀਟਰ ਤੱਕ ਘਸੀਟਦਾ ਲੈ ਗਿਆ, ਜਿਸ ਤੋਂ ਬਾਅਦ ਦੋਸ਼ੀ ਕੈਂਟਰ ਚਾਲਕ ਨੇ ਫਾਰਚੂਨਰ ਕਾਰ ਨੂੰ ਟੱਕਰ ਮਾਰ ਦਿੱਤੀ। ਜਦੋਂ ਫਾਰਚੂਨਰ ਫੁੱਟਪਾਥ ’ਤੇ ਜਾ ਕੇ ਆਪਣੀ ਸਾਈਡ ’ਤੇ ਪਲਟ ਗਿਆ ਤਾਂ ਪੈਦਲ ਜਾ ਰਹੇ ਵਿਅਕਤੀ ਨੂੰ ਕੈਂਟਰ ਨੇ ਟੱਕਰ ਮਾਰ ਦਿੱਤੀ। ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਸਰੀਰ ਦਾ ਉਪਰਲਾ ਹਿੱਸਾ ਬੁਰੀ ਤਰ੍ਹਾਂ ਕੁਚਲਿਆ ਹੋਇਆ ਸੀ।
ਇਸ ਘਟਨਾ ਵਿੱਚ ਦੋ ਆਟੋ ਸਵਾਰਾਂ ਅਤੇ ਫਾਰਚੂਨਰ ਸਵਾਰ ਇੱਕ ਨੌਜਵਾਨ ਨੂੰ ਮਾਮੂਲੀ ਸੱਟਾਂ ਲੱਗੀਆਂ। ਟੱਕਰ ਇੰਨੀ ਜ਼ਬਰਦਸਤ ਸੀ ਕਿ ਨਵੇਂ ਮਾਡਲ ਦੀ ਫਾਰਚੂਨਰ ਤਬਾਹ ਹੋ ਗਿਆ। ਫਾਰਚੂਨਰ ‘ਤੇ ਸਵਾਰ ਜਲੰਧਰ ਦਾ ਰਹਿਣ ਵਾਲਾ ਅਨਮੋਲ ਜਲੰਧਰ ਤੋਂ ਨਕੋਦਰ ਵੱਲ ਜਾ ਰਿਹਾ ਸੀ।
ਅਨਮੋਲ ਨੇ ਦੱਸਿਆ ਕਿ ਕੁਝ ਹੀ ਦੇਰ ਵਿੱਚ ਕੈਂਟਰ ਚਾਲਕ ਨੇ ਉਸ ਨੂੰ ਵੀ ਦਬੋਚ ਲਿਆ। ਘਟਨਾ ‘ਚ ਜ਼ਖਮੀ ਹੋਏ ਲੋਕਾਂ ਨੂੰ ਪੁਲਿਸ ਅਤੇ ਰਾਹਗੀਰਾਂ ਨੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਲਾਂਬੜਾ ਥਾਣੇ ਦੀ ਪੁਲਿਸ ਨੇ ਕੈਂਟਰ ਅਤੇ ਨੁਕਸਾਨੇ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਨੇ ਹਾਈਵੇਅ ਨੂੰ ਖਾਲੀ ਕਰਵਾ ਕੇ ਆਵਾਜਾਈ ਬਹਾਲ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕੈਂਟਰ ਚਾਲਕ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਗੱਡੀ ਸ਼ੀਸ਼ਾ ਤੋੜ ਢਾਈ ਲੱਖ ਚੋਰੀ, ਸੀਟ ਹੇਠਾਂ ਪਰਸ ਰੱਖ ਸ਼ੋਅਰੂਮ ‘ਚ ਗਿਆ ਸੀ ਜੋੜਾ
ਮੁੱਢਲੀ ਜਾਂਚ ਵਿੱਚ ਮ੍ਰਿਤਕ ਦੀ ਪਛਾਣ ਨਕੋਦਰ ਦੇ ਪਿੰਡ ਹੇਰਾਂ ਵਾਸੀ ਕਾਲਾ ਵਜੋਂ ਹੋਈ ਹੈ। ਮ੍ਰਿਤਕ ਦੀਵਾਲੀ ਦਾ ਸਮਾਨ ਅਤੇ ਰਾਸ਼ਨ ਅਤੇ ਹੋਰ ਸਮਾਨ ਲੈ ਕੇ ਆਪਣੇ ਘਰ ਪਰਤ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਹਾਦਸਾ ਵਾਪਰ ਗਿਆ। ਪੁਲਿਸ ਨੇ ਹਾਦਸੇ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਹੈ। ਆਟੋ ਵਿੱਚ ਸਵਾਰ ਜ਼ਖ਼ਮੀਆਂ ਦੀ ਪਛਾਣ ਰਾਜੀਵ ਅਤੇ ਸ਼ੰਕਰ ਵਜੋਂ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ : –