ਫਰਾਡ ਤੇ ਸਕੈਮ ਕਾਲਸ ਤੋਂ ਸੁਰੱਖਿਆ ਲਈ ਕਰੋੜਾਂ ਯੂਜਰਸ ਆਪਣੇ ਸਮਾਰਟਫੋਨ ਵਿਚ Truecaller ਐਪ ਦੀ ਮਦਦ ਲੈਂਦੇ ਹਨ। ਕਾਲਰ ਆਈਡੀ ਪਛਾਣਨ ਵਾਲੇ ਇਸ ਐਪ ਦੀ ਮਦ ਨਾਲ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਕੋਈ ਅਨਜਾਣ ਨੰਬਰ ਕਿਸ ਦਾ ਹੈ।ਇਹ ਸੇਵਾ ਕਿਸੇ ਅਨਜਾਣ ਨੰਬਰ ਤੋਂ ਕਾਲ ਆਉਣ ਦੀ ਸਥਿਤੀ ਵਿਚ ਉਸ ਦਾ ਨਾਂ ਸਕ੍ਰੀਨ ‘ਤੇ ਦਿਖਾਉਂਦੀ ਹੈ। ਜੇਕਰ ਵੱਲੋਂ ਤੁਹਾਡੇ ਨਾਂ ਗਲਤ ਦਿਖਾਇਆ ਜਾ ਰਿਹਾ ਹੈ ਤਾਂ ਉਸ ਨੂੰ ਅਪਡੇਟ ਕੀਤਾ ਜਾ ਸਕਦਾ ਹੈ।
ਜੇਕਰ ਤੁਸੀਂ ਕਿਸੇ ਅਜਿਹੇ ਕਿਸੇ ਵਿਅਕਤੀ ਨੂੰ ਕਾਲ ਕਰਦੇ ਹੋ ਜਿਸ ਦੀ ਕਾਂਟੈਕਟ ਲਿਸਟ ਵਿਚ ਤੁਹਾਡਾ ਨਾਂ ਸੇਵ ਨਹੀਂ ਹੈ ਤਾਂ ਉਸ ਨੂੰ Truecaller ਵੱਲੋਂ ਨਾਂ ਦਿਖਾਇਆ ਜਾਂਦਾ ਹੈ। ਸੰਭਵ ਹੈ ਕਿ ਤੁਹਾਡੇ ਨੰਬਰ ‘ਤੇ ਕਿਸੇ ਹੋਰ ਦਾ ਨਾਂ ਦਿਖ ਰਿਹਾ ਹੋਵੇ ਜਾਂ ਫਿਰ ਗਲਤ ਨਾਂ ਦਿਖ ਰਿਹਾ ਹੋਵੇ ਤਾਂ ਇਸ ਵਿਚ ਸੁਧਾਰ ਕੀਤਾ ਜਾ ਸਕਦਾ ਹੈ। Truecaller ਐਪ ਵਿਚ ਜਾਣ ਦੇ ਬਾਅਦ ਆਸਾਨੀ ਨਾਲ ਤੁਸੀਂ ਨਾਂ ਅਪਡੇਟ ਕਰ ਸਕਦੇ ਹੋ।
- ਸਭ ਤੋਂ ਪਹਿਲਾਂ Truecaller ਐਪ ਲੈਟੇਸਟ ਵਰਜਨ ‘ਤੇ ਅਪਡੇਟ ਕਰੋ ਤੇ ਫਿਰ ਇਸ ਨੂੰ ਓਪੇਨ ਕਰਨ ਦੇ ਬਾਅਦ ਸੱਜੇ ਪਾਸੇ ਸਭ ਤੋਂ ਉਪਰ ਦਿਖ ਰਹੇ ਮੈਨਿਊ ਆਈਕਾਨ ‘ਤੇ ਟੈਪ ਕਰੋ।
- ਹੁਣ ਇਥੇ ਤੁਹਾਨੂੰ ਪ੍ਰੋਫਾਈਲ ਫੋਟੋ ਜਾਂ ਫਿਰ ਨਾਂ ‘ਤੇ ਟੈਪ ਕਰਨ ਦੇ ਬਾਅਦ ਪ੍ਰੋਫਾਈਲ ਸੈਟਿੰਗਸ ਵਿਚ ਜਾਣਾ ਹੋਵੇਗਾ।
- ਨਾਂ ਦੇ ਨਾਲ ਦਿਖ ਰਹੇ ਐਡਿਟ ਆਈਕਾਨ ‘ਤੇ ਟੈਪ ਕਰਨਦੇ ਬਾਅਦ ਤੁਸੀਂ ਇਸ ਵਿਚ ਬਦਲਾਅ ਕਰ ਸਕੋਗੇ। ਅਕਾਊਂਟ ਨਾਲ ਜੁੜੀ ਬਾਕੀ ਜਾਣਕਾਰੀ ਜਿਵੇਂ
- ਫੋਨ ਨੰਬਰ ਜਾਂ ਈ-ਮੇਲ ਆਈਡੀ ਵਿਚ ਵੀ ਇਥੇ ਬਦਲਾਅ ਕੀਤਾ ਜਾ ਸਕਦਾ ਹੈ।
- ਆਖਿਰ ਵਿਚ ਸੱਜੇ ਪਾਸੇ ਸਭ ਤੋਂ ਉਪਰ ਦਿਖ ਰਹੇ Save ਬਦਲ ‘ਤੇ ਟੈਪ ਕਰੋ। ਜੇਕਰ ਤੁਸੀਂ ਫੋਨ ਨੰਬਰ ਜਾਂ ਈ-ਮੇਲ ਆਈਡੀ ਬਦਲਦੇ ਹੋ ਤਾਂ ਇਸ ਨੂੰ ਵੈਰੀਫਾਈ ਕਰਨਾ ਪੈ ਸਕਦਾ ਹੈ।
ਸਭ ਤੋਂ ਪਹਿਲਾਂ ਆਪਣੇ ਆਈਫੋਨ ਵਿਚ Truecaller ਐਪ ਅਪਡੇਟ ਕਰੋ ਤੇ ਫਿਰ ਇਸ ਨੂੰ ਓਪਨ ਕਰੋ।
ਸਭ ਤੋਂ ਹੇਠਾਂ ਦਿਖ ਰਹੇ More ਆਪਸ਼ਨ ‘ਤੇ ਜਾਣ ਦੇ ਬਾਅਦ ਨਾਂ ਦੇ ਨਾਲ ਦਿਖ ਰਹੇ Edit ਬਟਨ ‘ਤੇ ਟੈਪ ਕਰਨਾ ਹੋਵੇਗਾ।
ਆਖਿਰ ਵਿਚ ਜ਼ਰੂਰੀ ਬਦਲਾਅ ਕਰਨ ਦੇ ਬਾਅਦ ਤੁਹਾਨੂੰ ਸੱਜੇ ਤੇ ਸਭ ਤੋਂ ਉਪਰ ਦਿਖ ਰਹੇ Save ਬਟਨ ‘ਤੇ ਟੈਪ ਕਰਨਾ ਹੋਵੇਗਾ ਤੇ ਨਾਂ ਅਪਡੇਟ ਹੋ ਜਾਵੇਗਾ।
ਫੋਨ ਨੰਬਰ ਜਾਂ ਈ-ਮੇਲ ID ਵਿਚ ਬਦਲਾਅ ਕਰਨ ‘ਤੇ ਇਸ ਨੂੰ ਅਪਡੇਟ ਕਰਨ ਲਈਕਿਹਾ ਜਾਂਦਾ ਹੈ, ਜਿਸ ਨਾਲ ਤੁਸੀਂ ਕਿਸੇ ਹੋਰ ਦਾ ਨਾਂ ਨਾ ਬਦਲ ਸਕੋ। Truecaller ਐਪ ‘ਤੇ ਤੁਹਾਡਾ ਨਾਂ ਹੀ ਉਨ੍ਹਾਂ ਯੂਜਰਸ ਨੂੰ ਦਿਖਾਇਆ ਜਾਵੇਗਾ ਜਿਨ੍ਹਾਂ ਦੇ ਫੋਨ ਵਿਚ ਤੁਹਾਡਾ ਨੰਬਰ ਸੇਵ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ : –